ਇਨਸਾਨੀਅਤ ਸ਼ਰਮਸਾਰ: ਕੂੜਾ ਚੁੱਕਣ ਵਾਲੀ ਗੱਡੀ 'ਚ ਲਜਾਈ ਗਈ ਲਾਸ਼, ਭਾਵੁਕ ਕਰ ਗਈ ਇਹ ਤਸਵੀਰ

ਸ਼ਾਮਲੀ ਦੇ ਕਸਬੇ ਜਲਾਲਾਬਾਦ ਵਿਚ ਬਿਮਾਰ 50 ਸਾਲਾਂ ਦੀ ਔਰਤ ਦੀ ਮੌਤ ਹੋ ਗਈ ਸੀ। ਕੋਰੋਨਾ.........

ਸ਼ਾਮਲੀ ਦੇ ਕਸਬੇ ਜਲਾਲਾਬਾਦ ਵਿਚ ਬਿਮਾਰ 50 ਸਾਲਾਂ ਦੀ ਔਰਤ ਦੀ ਮੌਤ ਹੋ ਗਈ ਸੀ। ਕੋਰੋਨਾ ਦੇ ਡਰ ਨਾਲ ਔਰਤ ਦੇ ਸ਼ਵ ਨੂੰ ਕੋਈ ਮੋਢਾ ਦੇਣ ਹੀ ਨਹੀਂ ਆਇਆ। ਹੱਦ ਤਾਂ ਫਿਰ ਹੋ ਗਈ ਜਦ ਨਗਰ ਪੰਚਾਇਤ ਦੀ ਕੂੜਾ ਚੁੱਕਣ ਵਾਲੀ ਗੱਡੀ ਵਿਚ ਲਾਸ਼ ਨੂੰ ਸ਼ਮਸ਼ਾਨ ਘਾਟ  ਲਜਾਇਆ ਗਿਆ। ਫਿਰ ਮ੍ਰਿ੍ਤਕ ਦੇ ਭਰਾ ਨੇ ਅੰਤਿਮ ਸੰਸਕਾਰ ਕੀਤਾ। 

ਕਸਬੇ ਦੇ ਮੋਹਲੇ ਮੋਹਮਦੀਗੰਜ ਦੇ ਨੜੇ ਰਹਿਣ ਵਾਲੀ ਬਾਲਾਮਤੀ ਨੂੰ ਬੁਖਾਰ ਹੋਇਆ ਸੀ। ਫਿਰ ਐਤਵਾਰ ਸਵੇਰੇ ਉਸਦੀ ਮੌਤ ਹੋ ਗਈ। ਲਾਸ਼ ਨੂੰ ਸੰਸਕਾਰ ਲਈ ਵਜਾਣ ਵਾਸਤੇ ਮੋਹਲੇ ਦੇ ਲੋਕਾਂ ਨੂੰ ਕਿਹਾ ਪਰ ਕੋਰੋਨਾ ਵਾਇਰਸ ਦੇ ਡਰ ਨਾਲ ਕੋਈ ਮੋਢਾ ਦੇਣ ਤੱਕ ਨਹੀਂ ਆਇਆ। ਮਜ਼ਬੂਰ ਹੋ ਕੇ ਭਰਾ ਨੇ ਨਗਰ ਪੰਚਾਇਤ ਨੂੰ ਬੇਨਤੀ ਕੀਤੀ। ਉਹਨਾਂ ਨੇ ਕੂੜਾ ਚੁੱਕਣ ਵਾਲੀ ਗੱਡੀ ਭੇਜ ਦਿਤੀ। ਜਿਸਤੋਂ ਬਾਅਦ ਲਾਸ਼ ਨੂੰ ਸ਼ਮਸ਼ਾਨ ਘਾਟ ਲਜਾਇਆ ਗਿਆ।

ਮੇਕਠ ਮੈਡੀਕਲ ਕਾਲਜ ਹੋਵੇ ਜਾ ਨਿਜੀ ਹਸਪਤਾਲ। ਹਪ ਜਗ੍ਹਾਂ ਦਿਲ ਨੂੰ ਦਹਿਲਾਣ ਵਾਲੀਆ ਤਸਵੀਰਾਂ ਹਰ ਰੋਜ ਸਾਹਮਣੇ ਆ ਰਹੀਆਂ ਹਨ। ਕਿਸੇ ਨੂੰ ਬੈੱਡ ਨਹੀਂ ਮਿਲ ਰਿਹਾ, ਅਤੇ ਕਿਸੇ ਨੂੰ ਐਂਮਰਜੈਂਸੀ ਵਿਚ ਜ਼ਮੀਨ ਉਤੇ ਹੀ ਲੇਟਣਾ ਪੈ ਰਿਹਾ ਹੈ। ਕਿਤੇ ਆਕਸੀਜਨ ਨਾ ਹੋਣ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਨਿਜੀ ਹਸਪਤਾਲਾਂ ਦੇ ਤਾ ਬਿੱਲ ਵੀ ਬਹੁਤ ਜ਼ਿਆਦਾ ਹਨ। 


Get the latest update about the crematorium, check out more about uttar pradesh, true scoop news, vehicle shamli & dead body

Like us on Facebook or follow us on Twitter for more updates.