ਇਨਸਾਨੀਅਤ ਸ਼ਰਮਸਾਰ, ਕੋਰੋਨਾ ਨਾਲ ਹੋਈ ਮੌਤ ਦੇ ਸ਼ੱਕ ਨਾਲ 10 ਘੰਟੇ ਤੱਕ ਮਾਂ ਦੇ ਸਾਹਮਣੇ ਪਈ ਰਹੀ ਲਾਸ਼ ਠੇਲੇ 'ਤੇ ਲੈ ਗਏ ਸ਼ਮਸ਼ਾਨ ਘਾਟ

ਕੋਰੋਨਾ ਦੀ ਮਹਾਂਮਾਰੀ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਹੁਣ ਉਸ ਤਰ੍ਹਾਂ ਦੀ ਇਕ...............


ਕੋਰੋਨਾ ਦੀ ਮਹਾਂਮਾਰੀ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਹੁਣ ਉਸ ਤਰ੍ਹਾਂ ਦੀ ਇਕ ਖਬਰ ਵਾਰਾਣਸੀ ਵਿਚੋਂ ਆਈ ਹੈ। ਜਿਥੇ 10 ਘੰਟੇ ਬੇਟੇ ਦੀ ਲਾਸ਼ ਘਰ ਵਿਚ ਪਈ ਰਹੀ। ਪਰ ਕੋਈ ਵੀ ਮੋਢਾ ਦੇਣ ਨਹੀਂ ਆਇਆ। ਮਾਂ ਆਪਣੇ ਹੋਸ਼ ਖੋਅ ਬੈਠੀ ਸੀ। ਪਰ ਫਿਰ ਕਿਸੀ ਦਾ ਮੰਨ ਨਹੀਂ ਪਸੀਜਿਆ। ਸਭ ਨੂੰ ਇਹੀ ਸ਼ਕ ਸੀ ਕਿ ਮੌਤ ਦਾ ਕਾਰਨ ਕੋਰੋਨਾ ਹੈ। 10 ਘੰਟੇ ਬਾਅਦ ਮ੍ਰਿਤਕ ਦਾ ਛੋਟਾ ਭਰਾ ਕਾਨਪੁਰ ਤੋਂ ਬਨਾਰਸ ਪਹੁੰਚਿਆ ਅਤੇ ਫਿਰ ਜਾ ਕੇ ਅੰਤਿਮ ਸੰਸਕਾਰ ਦੀ ਵਿਧੀ ਸ਼ੁਰੂ ਹੋਈ।

ਘਟਨਾ ਦਾ ਵੀਡੀਓ ਵਾਇਰਲ ਹੋਣ ਉੱਤੇ ਨੇੜਦੇ ਨਗਰ ਨਿਗਮ ਕਰਮੀ ਵੀ ਮਦਦ ਲਈ ਸ਼ਮਸ਼ਾਨ ਘਾਟ ਪਹੁੰਚੇ। ਰਾਮ ਨਗਰ ਦੇ ਕੋਲ ਕੰਮ ਕਰਨ ਵਾਲੇ 44 ਸਾਲ ਦੇ ਪ੍ਰਸ਼ਾਂਤ ਦਾ ਐਤਵਾਰ ਸਵੇਰੇ ਮੌਤ ਹੋ ਗਈ। ਪ੍ਰਸ਼ਾਤ ਦਾ ਮੌਤ ਦੀ ਖਬਰ ਤੋਂ ਬਾਅਦ ਇਹ ਰੋਲਾ ਪਿਆ ਕੀ ਮੌਤ ਦਾ ਕਾਰਨ ਕੋਰੋਨਾ ਸੀ। ਫਿਰ ਕਿਸੀ ਨੇ ਉਨ੍ਹਾਂ ਦੇ ਦਰਵਾਜੇ 'ਤੇ ਦੇਖਿਆ ਤੱਕ ਨਹੀਂ।

ਪ੍ਰਸ਼ਾਂਤ ਦੀ ਵਿਧਵਾ ਮਾਂ ਬੇਸੁੱਧ ਹੋ ਗਈ। ਛੋਟਾ ਭਰਾ ਕਾਨਪੁਰ ਵਿਚ ਨੌਕਰੀ ਕਰਦਾ ਹੈ। ਭਰਾ ਦੀ ਮੌਤ ਦੀ ਖਬਰ ਸੁਣ ਕੇ ਹੋ ਦੇਰ ਸ਼ਾਮ ਘਰ ਵਾਪਸ ਆਇਆ। ਫਿਰ ਸੰਸਕਾਰ ਕੀਤਾ ਗਿਆ।  

ਵੀਡੀਓ ਵਾਇਰਲ ਹੋਣ ਤੋਂ ਬਾਅਦ ਨਗਰ ਨਿਗਮ, ਪੁਲਸ ਵੀ ਮੌਕੇ ਉਤੇ ਪਹੁੰਚੀ। ਫਿਰ ਕੁੱਝ ਦੂਰ ਮੋਢਾ ਦੇਣ ਦੇ ਬਾਅਦ ਲਾਸ਼ ਨੂੰ ਠੇਲੇ ਉੱਤੇ ਰੱਖ ਸ਼ਮਸ਼ਾਨ ਘਾਟ ਲੈਜਾਇਆ ਗਿਆ। ਅਤੇ ਸੰਸਕਾਰ ਕੀਤਾ ਗਿਆ।

 

Get the latest update about uttar pradesh, check out more about front mother 10 hours suspicion death due corona, shame on humanity, corpse lyingin & varanasi

Like us on Facebook or follow us on Twitter for more updates.