ਕੋਰੋਨਾ ਦੇ ਵਧਦੇ ਕਹਿਰ ਵਿਚਾਲੇ ਪੂਰੇ ਯੂਪੀ 'ਚ ਵੀਕੈਂਡ ਲਾਕਡਾਊਨ ਦਾ ਐਲਾਨ, ਇਨ੍ਹਾਂ ਸੇਵਾਵਾਂ 'ਤੇ ਰਹੇਗੀ ਛੋਟ

ਕੋਰੋਨਾ ਵਾਇਰਸ ਦੇ ਮਹਾਸੰਕਟ ਦੇ ਵਿਚਾਲੇ ਉੱਤਰ ਪ੍ਰਦੇਸ਼ ਵਿਚ ਵੀਕੈਂਡ ਲਾਕਡਾਊਨ ਦਾ ਐਲਾ...

ਲਖਨਊ: ਕੋਰੋਨਾ ਵਾਇਰਸ ਦੇ ਮਹਾਸੰਕਟ ਦੇ ਵਿਚਾਲੇ ਉੱਤਰ ਪ੍ਰਦੇਸ਼ ਵਿਚ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਪੀ ਸਰਕਾਰ ਮੁਤਾਬਕ ਹੁਣ ਪੂਰੇ ਪ੍ਰਦੇਸ਼ ਵਿਚ ਸ਼ਨੀਵਾਰ ਤੇ ਐਤਵਾਰ ਨੂੰ ਲਾਕਡਾਊਨ ਰਹੇਗਾ। ਓਥੇ ਹੀ ਜਿਨ੍ਹਾਂ ਜ਼ਿਲਿਆਂ ਵਿਚ 500 ਤੋਂ ਜ਼ਿਆਦਾ ਐਕਟਿਵ ਕੇਸ ਹਨ, ਉਥੇ ਨਾਈਟ ਕਰਫਿਊ ਲਗਾਇਆ ਜਾਵੇਗਾ।

ਵੀਕੈਂਡ ਲਾਕਡਾਊਨ ਦੌਰਾਨ ਉੱਤਰ ਪ੍ਰਦੇਸ਼ ਵਿਚ ਬਿਨਾਂ ਕਾਰਨ ਬਾਹਰ ਨਿਕਲਣ ਉੱਤੇ ਮਨਾਹੀ ਰਹੇਗੀ, ਓਥੇ ਹੀ ਸਿਰਫ ਜ਼ਰੂਰੀ ਖੇਤਰ ਨਾਲ ਜੁੜੇ ਲੋਕਾਂ ਨੂੰ ਬਾਹਰ ਨਿਕਲਣ ਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੋਰੋਨਾ ਵੈਕਸੀਨੇਸ਼ਨ, ਮੈਡੀਕਲ ਖੇਤਰ ਨਾਲ ਜੁੜਏ ਲੋਕਾਂ ਨੂੰ ਵੀ ਛੋਟ ਦਿੱਤਾ ਜਾਵੇਗੀ।

ਤੁਹਾਨੂੰ ਦੱਸ ਦਈਏ ਕਿ ਯੂਪੀ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਬਿਤੇ ਐਤਵਾਰ ਨੂੰ ਪ੍ਰਦੇਸ਼ ਦੇ ਕਈ ਜ਼ਿਲਿਆਂ ਵਿਚ ਲਾਕਡਾਊਨ ਲਾਇਆ ਸੀ। ਇਸ ਐਤਵਾਰ ਨੂੰ ਕਰੀਬ 10 ਜ਼ਿਲਿਆਂ ਵਿਚ ਲਾਕਡਾਊਨ ਸੀ ਪਰ ਹੁਣ ਪੂਰੇ ਪ੍ਰਦੇਸ਼ ਵਿਚ ਸ਼ਨੀਵਾਰ-ਐਤਵਾਰ ਨੂੰ ਲਾਕਡਾਊਨ ਹੋਵੇਗਾ। ਯੂਪੀ ਸਰਕਾਰ ਨੇ ਆਪਣੇ ਹੁਕਮ ਵਿਚ ਅਪੀਲ ਕੀਤੀ ਹੈ ਕਿ ਜਿਥੋਂ ਤੱਕ ਜ਼ਰੂਰੀ ਹੋਵੇ, ਘਰ ਚੋਂ ਬਾਹਰ ਨਾ ਨਿਕਲੋ। ਤਿਓਹਾਰ ਘਰੇ ਹੀ ਮਨਾਓ, ਨਿਕਲੋ ਤਾਂ ਮਾਸਕ ਪਾ ਕੇ। ਜਨਤਕ ਸਥਾਨਾਂ ਉੱਤੇ ਭੀੜ ਨਾ ਹੋਵੇ।

ਯੂਪੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ
ਉੱਤਰ ਪ੍ਰਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ 28,211 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸੇ ਸਮੇਂ ਦੌਰਾਨ 167 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਸੂਬੇ ਵਿਚ ਕੁੱਲ ਕੇਸਾਂ ਦੀ ਗਿਣਤੀ 8,79,831 ਹੋ ਗਈ ਹੈ ਤੇ ਸੂਬੇ ਵਿਚ ਅਜੇ ਵੀ 2 ਲੱਖ ਤੋਂ ਵਧੇਰੇ ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਯੂਪੀ ਵਿਚ ਕੁੱਲ ਮੌਤਾਂ ਦੀ ਗਿਣਤੀ 9,997 ਹੋ ਗਈ ਹੈ।

Get the latest update about Truescoop Truescoop news, check out more about uttar pradesh, government, coronavirus cases & weekend lockdown

Like us on Facebook or follow us on Twitter for more updates.