Video: ਉੱਤਰਾਖੰਡ 'ਚ ਹਾਦਸਾ, ਨਦੀ ਦੇ ਤੇਜ਼ ਵਹਾਅ 'ਚ ਡੁੱਬੇ ਪੰਜਾਬੀ ਸੈਲਾਨੀ, 9 ਦੀ ਮੌਤ

ਇਹ ਘਟਨਾ ਅੱਜ ਸਵੇਰੇ ਉਤਰਾਖੰਡ ਦੇ ਰਾਮਨਗਰ 'ਚ ਵਾਪਰੀ ਹੈ ਜਿਥੇ ਢੇਲਾ ਨਦੀ ਦੇ ਤੇਜ਼ ਵਹਾਅ 'ਚ ਸੈਲਾਨੀਆਂ ਦੀ ਕਾਰ ਵਹਿ ਗਈ। ਜਾਣਕਾਰੀ ਮੁਤਾਬਿਕ ਇਹ ਸੈਲਾਨੀ ਪੰਜਾਬ ਪਟਿਆਲਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਕਾਰ ਵਿੱਚ ਸਵਾਰ ਦਸ ਵਿਅਕਤੀਆਂ ਵਿੱਚੋਂ ਨੌਂ ਦੀ ਮੌਤ ਹੋ ਗਈ...

ਇਹ ਘਟਨਾ ਅੱਜ ਸਵੇਰੇ ਉਤਰਾਖੰਡ ਦੇ ਰਾਮਨਗਰ 'ਚ ਵਾਪਰੀ ਹੈ ਜਿਥੇ ਢੇਲਾ ਨਦੀ ਦੇ ਤੇਜ਼ ਵਹਾਅ 'ਚ ਸੈਲਾਨੀਆਂ ਦੀ ਕਾਰ ਵਹਿ ਗਈ। ਜਾਣਕਾਰੀ ਮੁਤਾਬਿਕ ਇਹ ਸੈਲਾਨੀ ਪੰਜਾਬ ਪਟਿਆਲਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਕਾਰ ਵਿੱਚ ਸਵਾਰ ਦਸ ਵਿਅਕਤੀਆਂ ਵਿੱਚੋਂ ਨੌਂ ਦੀ ਮੌਤ ਹੋ ਗਈ ਜਦਕਿ ਗੰਭੀਰ ਹਾਲਤ 'ਚ ਰਾਮਨਗਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 
ਜਾਣਕਾਰੀ ਮੁਤਾਬਿਕ ਇੱਕ ਇਨੋਵਾ ਕਾਰ ਵਿੱਚ ਸਵਾਰ 10 ਸੈਲਾਨੀ ਜੋ ਢੇਲਾ ਰਾਮਨਗਰ ਦੇ ਇੱਕ ਰਿਜ਼ੋਰਟ ਵਿੱਚ ਰੁਕ ਕੇ ਵਾਪਸ ਪਰਤ ਰਹੇ ਸਨ। ਸਵੇਰੇ 5:45 ਵਜੇ ਦੇ ਨੇੜੇ ਜਦੋਂ ਸੈਲਾਨੀ ਢੇਲਾ ਨਦੀ ਦੇ ਰਸਤੇ 'ਤੇ ਪਹੁੰਚੇ ਹੀ ਸਨ ਕਿ ਉਨ੍ਹਾਂ ਦੀ ਕਾਰ ਨਦੀ 'ਚ ਤੇਜ਼ ਵਹਾਅ ਨਾਲ ਰੁੜ੍ਹ ਗਈ। ਕਾਰ ਵਿੱਚ ਸਵਾਰ ਚਾਰ ਸੈਲਾਨੀਆਂ ਦੀਆਂ ਲਾਸ਼ਾਂ ਪੁਲੀਸ ਨੇ ਬਰਾਮਦ ਕਰ ਲਈਆਂ ਹਨ। ਇੱਕ ਕੁੜੀ ਨਾਜ਼ੀਆ (22) ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ ਹੈ। ਕੋਤਵਾਲ ਅਰੁਣ ਕੁਮਾਰ ਸੈਣੀ ਨੇ ਦੱਸਿਆ ਕਿ ਕਾਰ ਵਿੱਚ ਅਜੇ ਵੀ ਪੰਜ ਵਿਅਕਤੀਆਂ ਦੀਆਂ ਲਾਸ਼ਾਂ ਹਨ, ਮਰਨ ਵਾਲਿਆਂ ਵਿੱਚ ਤਿੰਨ ਨੌਜਵਾਨ ਅਤੇ ਛੇ ਔਰਤਾਂ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਸੈਲਾਨੀ ਪਟਿਆਲਾ ਪੰਜਾਬ ਦੇ ਵਸਨੀਕ ਦੱਸੇ ਜਾਂਦੇ ਹਨ, ਜੋ ਕਿ ਢੇਲਾ ਦੇ ਰਿਜ਼ੋਰਟ ਵਿੱਚ ਆਏ ਸਨ ਅਤੇ ਸਵੇਰੇ ਵਾਪਸ ਪਰਤ ਰਹੇ ਸਨ।

Get the latest update about ramnagar, check out more about Uttarakhand ramnagar accident, news, 9 punjabi tourist killed & Uttarakhand

Like us on Facebook or follow us on Twitter for more updates.