ਹੁਣ ਸੜਕਾਂ ਦੇ ਆਵਾਰਾ ਕੁੱਤੇ ਵੀ ਕਰਨਗੇ ਸਰਕਾਰੀ ਨੌਕਰੀ, ਪੜ੍ਹੋ ਦਿਲਚਸਪ ਖ਼ਬਰ

ਹਿੰਦੁਸਤਾਨ ਦੀਆਂ ਸੜਕਾਂ 'ਤੇ ਲੱਖਾਂ ਆਵਾਰਾ ਕੁੱਤੇ ਘੁੰਮ ਰਹੇ ਹਨ। ਕੋਈ ਉਨ੍ਹਾਂ ਤੋਂ ਬੱਚ ਕੇ ਗਲੀਆਂ 'ਚ ਭੱਜ ਰਿਹਾ ਹੈ ਤਾਂ ਉਨ੍ਹਾਂ ਨੂੰ ਪੱਥਰ ਅਤੇ ਡੰਡਿਆਂ ਨਾਲ ਉਨ੍ਹਾਂ ਨੂੰ ਕੁੱਟ ਰਿਹਾ ਹੈ। ਕੁਝ ਨਾਮੁਰਾਦ ਇਨ੍ਹਾਂ ਬੇਜ਼ੁਬਾਨਾਂ ਨੂੰ ਤੰਗ ਕਰਨ ਲਈ ਇਨ੍ਹਾਂ...

ਨਵੀਂ ਦਿੱਲੀ— ਹਿੰਦੁਸਤਾਨ ਦੀਆਂ ਸੜਕਾਂ 'ਤੇ ਲੱਖਾਂ ਆਵਾਰਾ ਕੁੱਤੇ ਘੁੰਮ ਰਹੇ ਹਨ। ਕੋਈ ਉਨ੍ਹਾਂ ਤੋਂ ਬੱਚ ਕੇ ਗਲੀਆਂ 'ਚ ਭੱਜ ਰਿਹਾ ਹੈ ਤਾਂ ਉਨ੍ਹਾਂ ਨੂੰ ਪੱਥਰ ਅਤੇ ਡੰਡਿਆਂ ਨਾਲ ਉਨ੍ਹਾਂ ਨੂੰ ਕੁੱਟ ਰਿਹਾ ਹੈ। ਕੁਝ ਨਾਮੁਰਾਦ ਇਨ੍ਹਾਂ ਬੇਜ਼ੁਬਾਨਾਂ ਨੂੰ ਤੰਗ ਕਰਨ ਲਈ ਇਨ੍ਹਾਂ ਗੱਡੀਆਂ ਨਾਲ ਬੰਨ੍ਹ ਕੇ ਦੌੜਾ ਵੀ ਰਹੇ ਹਨ। ਆਮ ਤੌਰ 'ਤੇ ਜਦੋਂ ਲੋਕ ਆਵਾਰਾ ਕੁੱਤੇ ਦੀ ਐਨੀਮਲ ਵੈਲਫੇਅਰ ਨੂੰ ਸ਼ਿਕਾਇਤ ਕਰਦੇ ਹਨ, ਤਾਂ ਕਰਮਚਾਰੀ ਆ ਕੇ ਉਨ੍ਹਾਂ ਨੂੰ ਫੜ੍ਹ ਕੇ ਲੈ ਜਾਂਦੇ ਹਨ ਅਤੇ ਸ਼ੈਲਟਰ ਹੋਮ 'ਚ ਸੁੱਟ ਦਿੰਦੇ ਹਨ ਪਰ ਉਤਰਾਖੰਡ ਪੁਲਸ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਇਨਸਾਨ ਦੇ ਇਸ ਸਭ ਤੋਂ ਚੰਗੇ ਦੋਸਤ ਨੂੰ ਇਕ ਜ਼ਿੰਮੇਦਾਰੀ ਦਿੱਤੀ ਹੈ ਤਾਂ ਕਿ ਉਹ ਜੁਰਮ ਨਾਲ ਲੜਣ ਸਕਨ। ਇਸ ਪਹਿਲੀ ਕੋਸ਼ਿਸ਼ 'ਚ, ਉਤਰਾਖੰਡ ਪੁਲਸ ਨੇ ਸੜਕ 'ਤੇ ਘੁੰਮਣ ਵਾਲੇ ਆਵਾਰਾ ਕੁੱਤਿਆਂ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਉਨ੍ਹਾਂ ਨੂੰ ਡੌਗ ਸਕਵਾਇਡ 'ਚ ਦਾਖਲ ਕੀਤਾ ਗਿਆ। ਟ੍ਰੇਨਿੰਗ ਦਿੱਤੀ ਗਈ ਅਤੇ ਜੋ ਨਤੀਜੇ ਸਾਹਮਣੇ ਆਏ ਹਨ, ਉਹ ਦਿਲਚਸਪ ਹੈ। ਇਹ ਕੁੱਤੇ ਵਿਦੇਸ਼ ਨਸਲ ਦੇ ਮਹਿੰਗੇ ਕੁੱਤਿਆਂ ਦੇ ਮੁਕਾਬਲੇ ਕਈ ਮਾਇਨੈ 'ਚ ਬਿਹਤਰ ਸਿੱਧ ਹੋਏ।

ਰਿਹਾਈ ਤੋਂ ਬਾਅਦ ਹਨੀਪ੍ਰੀਤ ਛਾਈ ਸੁਰਖੀਆਂ 'ਚ, ਰਾਮ ਰਹੀਮ ਨੂੰ ਮਿਲਣ ਲਈ ਹੋ ਰਹੀ ਹੈ ਬੇਤਾਬ

ਬੀਤੇ ਦਿਨ ਉਤਰਾਖੰਡ ਪੁਲਸ ਨੇ ਟਵਿਟਰ 'ਤੇ 4 ਤਸਵੀਰਾਂ ਸ਼ੇਅਰ ਕੀਤੀਆਂ ਅਤੇ ਲਿਖਿਆ, ''ਗਲੀਆਂ 'ਚ ਘੁੰਮਣ ਵਾਲੇ ਆਵਾਰਾ ਕੁੱਤੇ, ਅੱਜ #UttarakhandPolice ਦੇ ਸ਼ਵਾਨ ਦਲ ਦੀ ਸ਼ਾਨ ਬਣੇ ਹੋਏ ਹਨ। ਦੇਸ਼ 'ਚ ਪਹਿਲੀ ਵਾਰ ਇਹ ਕੋਸ਼ਿਸ਼ ਕੀਤੀ ਹੈ ਉਤਰਾਖੰਡ ਪੁਲਸ ਨੇ। ਸੜਕਾਂ 'ਤੇ ਜਦੋਂ ਆਵਾਰਾ ਘੁੰਮਣ ਵਾਲੇ ਕੁੱਤਿਆਂ ਨੂੰ ਪੁਲਸ ਦੀ ਟ੍ਰੇਨਿੰਗ ਦਿੱਤੀ ਤਾਂ ਉਹ ਨਾਮੀ ਨਸਲਾਂ ਦੇ ਲੱਖਾਂ ਰੁਪਏ ਦੇ ਦਾਅ ਵਾਲੇ ਡੌਗੀ ਤੋਂ ਕਿਤੇ ਅੱਗੇ ਨਿਕਲੇ।''
ਉਤਰਾਖੰਡ ਪੁਲਸ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ। ਇਹ ਵੀਡੀਓ ਇਕ ਦੇਸੀ ਨਸਲ ਦੇ ਕੁੱਤੇ ਦੀ ਹੈ, ਜੋ ਪੁਲਸ ਦਾ ਸਨਿਫਰ ਡੌਗ (ਪੁਲਸ ਲਈ ਸਪੈਸ਼ਲ ਕੁੱਤੇ) ਭਾਵ ਉਹ ਸੁੰਘ ਕੇ ਅਪਰਾਧ ਅਤੇ ਅਪਰਾਧੀਆਂ ਦਾ ਪਤਾ ਲਗਾਉਂਦਾ ਹੈ। ਉਂਝ, ਜੇਕਰ ਪੁਲਸ ਇਹ ਕਹਿ ਰਹੀ ਹੈ ਕਿ ਟ੍ਰੇਨਿੰਗ ਤੋਂ ਬਾਅਦ ਇਹ ਕੁੱਤੇ ਵਿਦੇਸ਼ੀ ਨਸਲ ਤੋਂ ਬਿਹਤਰ ਸਿੱਖ ਹੋ ਰਹੇ ਹਨ ਤਾਂ ਯਕੀਨਨ ਇਹ ਦੇਸ਼ ਦੇ ਬਾਕੀ ਹਿੱਸਿਆਂ ਦੀ ਪੁਲਸ ਲਈ ਖੁਸ਼ਖਬਰੀ ਹੈ। ਅਜਿਹਾ ਇਸ ਲਈ ਕਿ ਵਿਦੇਸ਼ੀ ਨਸਲ ਦੇ ਕੁੱਤਿਆਂ ਦੀ ਖਰੀਦ ਅਤੇ ਉਨ੍ਹਾਂ ਦੀ ਦੇਖਭਾਲ 'ਚ ਲੱਖਾਂ ਰੁਪਏ ਖਰਚ ਹੁੰਦੇ ਹਨ। ਇਹ ਪਹਿਨ ਬਾਕੀ ਰਾਜਾਂ 'ਚ ਵੀ ਲਾਗੂ ਹੋਣੀ ਚਾਹੀਦੀ ਹੈ ਕਿਉਂਕਿ ਉਸ ਸਮੇਂ ਇਕ ਪਾਸੇ ਜਿੱਥੇ ਆਵਾਰਾ ਕੁੱਤਿਆਂ ਦਾ ਵੀ ਭਲਾ ਹੋਵੇਗਾ, ਉੱਥੇ ਸੜਕ 'ਤੇ ਉਨ੍ਹਾਂ ਲੋਕਾਂ ਲਈ ਚੱਲਣਾ ਵੀ ਸੌਖਾ ਹੋਵੇਗਾ, ਜੋ ਇਨ੍ਹਾਂ ਬੇਜ਼ੁਬਾਨਾਂ ਤੋਂ ਬਹੁਤ ਡਰਦੇ ਹਨ।

#UttarakhandPolice की शान है यह स्निफर डॉग दल। देश में पहली बार उत्तराखंड पुलिस ने गली के स्ट्रीट डॉग को ट्रेन कर इस श्वान दल में शामिल करने का प्रयोग किया है। देखिये इस दल के कुछ जांबाज करतब। pic.twitter.com/sQ1o1gxgDX

— Uttarakhand Police (@uttarakhandcops) November 18, 2019

Get the latest update about Street Indian Dog, check out more about Dog Squad, News In Punjabi, True Scoop News & Uttarakhand Police Recruits

Like us on Facebook or follow us on Twitter for more updates.