ਏਅਰ ਇੰਡੀਆ ਵਿੱਚ ਨਿਕਲੀਆਂ ਅਸਾਮੀਆਂ, 1.80 ਲੱਖ ਤੱਕ ਮਿਲੇਗੀ ਤਨਖ਼ਾਹ, ਜਾਣੋ ਕਿਵੇਂ ਕਰਨਾ ਅਪਲਾਈ

ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸਿਜ਼ ਲਿਮਿਟੇਡ (AIESL) ਨੇ 371 ਅਸਾਮੀਆਂ ਲਈ ਖਾਲੀ ਅਸਾਮੀਆਂ ਦਾ ਐਲਾਨ ਕੀਤਾ ਹੈ। ਇਸ ਤਹਿਤ ਏਅਰਕ੍ਰਾਫਟ ਟੈਕਨੀਸ਼ੀਅਨ ਦੀਆਂ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ....

ਏਅਰ ਇੰਡੀਆ 'ਚ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇਹ ਸੁਨਹਿਰੀ ਮੌਕਾ ਹੈ। ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸਿਜ਼ ਲਿਮਿਟੇਡ (AIESL) ਨੇ 371 ਅਸਾਮੀਆਂ ਲਈ ਖਾਲੀ ਅਸਾਮੀਆਂ ਦਾ ਐਲਾਨ ਕੀਤਾ ਹੈ। ਇਸ ਤਹਿਤ ਏਅਰਕ੍ਰਾਫਟ ਟੈਕਨੀਸ਼ੀਅਨ ਦੀਆਂ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਇਸਦੇ ਲਈ, ਉਮੀਦਵਾਰ ਏਅਰ ਇੰਡੀਆ ਦੀ ਅਧਿਕਾਰਤ ਵੈੱਬਸਾਈਟ www.aiasl.in 'ਤੇ ਜਾ ਕੇ 20 ਮਾਰਚ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਵਿੱਦਿਅਕ ਯੋਗਤਾ
ਏਅਰਕ੍ਰਾਫਟ ਟੈਕਨੀਸ਼ੀਅਨ (ਮੇਨਟੇਨੈਂਸ ਅਤੇ ਓਵਰਹਾਲ ਸ਼ਾਪਸ) ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਲਈ, ਉਮੀਦਵਾਰਾਂ ਕੋਲ ਸੰਬੰਧਿਤ ਸਟ੍ਰੀਮ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ। ਹਾਲਾਂਕਿ, ਓਬੀਸੀ ਅਤੇ ਐਸਸੀ ਅਤੇ ਐਸਟੀ ਉਮੀਦਵਾਰਾਂ ਨੂੰ ਵੀ 5 ਪ੍ਰਤੀਸ਼ਤ ਦੀ ਛੋਟ ਦਿੱਤੀ ਗਈ ਹੈ।

ਅਰਜ਼ੀ ਦੀ ਫੀਸ
ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ, ਜਨਰਲ, ਓਬੀਸੀ ਅਤੇ ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਲਈ 1000 ਰੁਪਏ ਅਦਾ ਕਰਨੇ ਪੈਣਗੇ ਜਦਕਿ ਐਸਸੀ, ਐਸਟੀ ਅਤੇ ਸਾਬਕਾ ਸੈਨਿਕਾਂ ਨੂੰ 500 ਰੁਪਏ ਦੇਣੇ ਹੋਣਗੇ।

ਉਮਰ ਸੀਮਾ
ਭਰਤੀ ਪ੍ਰਕਿਰਿਆ ਵਿੱਚ ਅਪਲਾਈ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਲਈ ਉਮਰ ਸੀਮਾ ਵੱਖਰੀ ਰੱਖੀ ਗਈ ਹੈ। ਉਦਾਹਰਣ ਵਜੋਂ, ਜਨਰਲ ਅਤੇ ਸਾਬਕਾ ਸੈਨਿਕਾਂ ਲਈ ਵੱਧ ਤੋਂ ਵੱਧ ਉਮਰ 35 ਸਾਲ ਰੱਖੀ ਗਈ ਹੈ, ਜਦੋਂ ਕਿ 38 ਸਾਲ ਤੱਕ ਦੀ ਉਮਰ ਦੇ ਓਬੀਸੀ ਸ਼੍ਰੇਣੀ ਨਾਲ ਸਬੰਧਤ ਉਮੀਦਵਾਰ ਅਪਲਾਈ ਕਰ ਸਕਦੇ ਹਨ। SC-ST ਲਈ ਵੱਧ ਤੋਂ ਵੱਧ ਉਮਰ ਸੀਮਾ 40 ਸਾਲ ਰੱਖੀ ਗਈ ਹੈ।

ਚੋਣ ਪ੍ਰਕਿਰਿਆ
ਭਰਤੀ ਪ੍ਰਕਿਰਿਆ ਵਿੱਚ, ਉਮੀਦਵਾਰਾਂ ਦੀ ਚੋਣ ਲਿਖਤੀ ਟੈਸਟ, ਸਕ੍ਰੀਨ ਟੈਸਟ ਅਤੇ ਦਸਤਾਵੇਜ਼ ਤਸਦੀਕ ਦੇ ਆਧਾਰ 'ਤੇ ਕੀਤੀ ਜਾਵੇਗੀ।

ਤਨਖਾਹ
ਏਅਰ ਇੰਡੀਆ ਭਰਤੀ ਵਿੱਚ ਚੁਣੇ ਜਾਣ 'ਤੇ, ਉਮੀਦਵਾਰਾਂ ਨੂੰ ਹਰ ਮਹੀਨੇ 95 ਹਜ਼ਾਰ ਤੋਂ 1 ਲੱਖ 80 ਹਜ਼ਾਰ ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ।

ਇਸ ਤਰ੍ਹਾਂ ਅਪਲਾਈ ਕਰੋ
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ www.aiasl.in 'ਤੇ ਜਾਓ।
ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
ਏਅਰਕ੍ਰਾਫਟ ਟੈਕਨੀਸ਼ੀਅਨ ਭਰਤੀ ਲਿੰਕ 'ਤੇ ਕਲਿੱਕ ਕਰੋ।
ਨਿੱਜੀ ਵੇਰਵੇ ਦਰਜ ਕਰਕੇ ਜਮ੍ਹਾਂ ਕਰੋ।
ਏਅਰਕ੍ਰਾਫਟ ਟੈਕਨੀਸ਼ੀਅਨ ਫਾਰਮ ਅਤੇ ਸੰਬੰਧਿਤ ਦਸਤਾਵੇਜ਼ ਅੱਪਲੋਡ ਕਰੋ।
ਫਾਰਮ ਦੀ ਫੀਸ ਭਰੋ। ਫਾਰਮ ਜਮ੍ਹਾਂ ਕਰੋ।
ਫਾਰਮ ਦੀ ਇੱਕ ਕਾਪੀ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।

Get the latest update about National News, check out more about Jobs 2023, , Daily national News & Air India Recruitment 2023

Like us on Facebook or follow us on Twitter for more updates.