ਪੋਸਟ ਆਫਿਸ 'ਚ 8ਵੀਂ ਪਾਸ ਨੌਜਵਾਨਾਂ ਲਈ ਨਿਕਲੀਆ ਅਸਾਮੀਆਂ, ਜਾਣੋ ਅਪਲਾਈ ਕਰਨ ਦੀ ਆਖ਼ਰੀ ਤਾਰੀਕ

ਪੋਸਟ ਆਫਿਸ ਵਿੱਚ ਟ੍ਰੇਡਰਸ ਦੇ ਅਹੁਦੇ ਲਈ ਅਸਾਮੀਆਂ ਕੱਢੀਆਂ ਗਈਆਂ ਹਨ....

ਡਾਕ ਵਿਭਾਗ 'ਚ ਨੌਕਰੀ ਕਰਨ ਦੇ ਇਛੁੱਕ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੋਸਟ ਆਫਿਸ ਵਿੱਚ ਟ੍ਰੇਡਰਸ ਦੇ ਅਹੁਦੇ ਲਈ ਅਸਾਮੀਆਂ ਕੱਢੀਆਂ ਗਈਆਂ ਹਨ। ਇਹ ਉਨ੍ਹਾਂ ਲੋਕਾਂ ਲਈ ਵਧੀਆ ਮੌਕਾ ਹੈ ਜੋ 8ਵੀਂ ਪਾਸ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਕਰ ਰਹੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 17 ਅਕਤੂਬਰ 2022 ਹੈ। ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ indiapost.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਭਾਰਤੀ ਡਾਕ ਵਿਭਾਗ ਵਿੱਚ ਕੁੱਲ 7 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਵਿੱਚ ਇਲੈਕਟ੍ਰੀਸ਼ੀਅਨ, ਪੇਂਟਰ, ਵੈਲਡਰ ਅਤੇ ਕਾਰਪੇਂਟਰ ਦੀਆਂ ਅਸਾਮੀਆਂ ਸ਼ਾਮਲ ਹਨ। ਇਲੈਕਟ੍ਰੀਸ਼ੀਅਨ-ਕਾਰਪੇਂਟਰ, ਵੈਲਡਰ ਅਤੇ ਪੇਂਟਰ ਦੀਆਂ ਅਸਾਮੀਆਂ ਖਾਲੀ ਹਨ। ਇਛੁੱਕ ਅਤੇ ਯੋਗ ਉਮੀਦਵਾਰ ਭਰਤੀ ਲਈ ਪੋਸਟ ਵਿਭਾਗ ਵਿੱਚ ਔਨਲਾਈਨ ਅਤੇ ਔਫਲਾਈਨ ਮੋਡ ਵਿੱਚ ਅਪਲਾਈ ਕਰ ਸਕਦੇ ਹਨ।


ਅਪਲਾਈ ਕਰਨ ਵਾਲੇ ਉਮੀਦਵਾਰਾ ਦੀ ਯੋਗਤਾ 8ਵੀਂ ਪਾਸ ਹੋਣੀ ਚਾਹੀਦੀ ਹੈ। ਉਮੀਦਵਾਰ ਕੋਲ ਸਬੰਧਤ ਵਪਾਰ 'ਚ ਘੱਟੋ-ਘੱਟ ਇੱਕ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਐਮਪੀ ਮਕੈਨਿਕ ਦੇ ਅਹੁਦੇ ਲਈ ਅਪਲਾਈ ਕਰਨ ਵਾਲਿਆਂ ਕੋਲ ਹੈਵੀ ਮੋਟਰ ਵਹੀਕਲ ਡਰਾਈਵਿੰਗ ਲਾਇਸੈਂਸ (Driving Licence) ਹੋਣਾ ਜ਼ਰੂਰੀ ਹੈ। ਇਸਦੇ ਨਾਲ ਹੀ ਉਮੀਦਵਾਰਾਂ ਦੀ ਉਮਰ ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ ਅਤੇ ਰਿਜ਼ਰਵਡ ਕੈਟੇਗਰੀ ਲਈ ਵੱਧ ਤੋਂ ਵੱਧ ਉਮਰ 'ਚ ਕੁਝ ਛੁੱਟ ਦਿਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ 7ਵੇਂ ਤਨਖਾਹ ਸਕੇਲ ਦੇ ਆਧਾਰ 'ਤੇ ਤਨਖਾਹ ਦਿੱਤੀ ਜਾਵੇਗੀ। ਚੁਣੇ ਗਏ ਉਮੀਦਵਾਰ ਨੂੰ 63,200 ਰੁਪਏ ਤਕ ਦੀ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ। Get the latest update about website, check out more about Reserved Category, education, Recruitment 2022 & salary

Like us on Facebook or follow us on Twitter for more updates.