ਵਡੋਦਰਾ: ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ 'ਚ ਛਿੜਿਆ ਵਿਵਾਦ, ਹਿੰਦੂ ਦੇਵੀ-ਦੇਵਤਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਦੀ ਪ੍ਰਦਰਸ਼ਨੀ ਨੂੰ ਲੈ ਕੇ ਸ਼ੁਰੂ ਹੋਇਆ ਹੰਗਾਮਾ

ਵਡੋਦਰਾ ਸਥਿਤ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਪਣੀ ਫਾਈਨ ਆਰਟਸ ਫੈਕਲਟੀ ਵਿੱਚ ਇੱਕ ਪ੍ਰਦਰਸ਼ਨੀ ਨੂੰ ਲੈ ਕੇਵਿਵਾਦਾਂ ਚ ਘਿਰ ਗਈ ਹੈ। ਕੁਝ ਵਿਦਿਆਰਥੀਆਂ ਨੇ ਹਿੰਦੂ ਦੇਵੀ-ਦੇਵਤਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਸਨ, ਜਿਸ ਕਾਰਨ ਹੰਗਾਮਾ ਸ਼ੁਰੂ ਹੋ ਗਿਆ ਸੀ...

ਵਡੋਦਰਾ ਸਥਿਤ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਪਣੀ ਫਾਈਨ ਆਰਟਸ ਫੈਕਲਟੀ ਵਿੱਚ ਇੱਕ ਪ੍ਰਦਰਸ਼ਨੀ ਨੂੰ ਲੈ ਕੇਵਿਵਾਦਾਂ ਚ ਘਿਰ ਗਈ ਹੈ। ਕੁਝ ਵਿਦਿਆਰਥੀਆਂ ਨੇ ਹਿੰਦੂ ਦੇਵੀ-ਦੇਵਤਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਸਨ, ਜਿਸ ਕਾਰਨ ਹੰਗਾਮਾ ਸ਼ੁਰੂ ਹੋ ਗਿਆ ਸੀ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਇਸ 'ਤੇ ਇਤਰਾਜ਼ ਜਤਾਇਆ ਹੈ ਅਤੇ ਡੀਨ ਦੇ ਅਸਤੀਫੇ ਦੀ ਮੰਗ ਕੀਤੀ ਹੈ।

 ਜਾਣਕਾਰੀ ਮੁਤਾਬਿਕ ਫਾਈਨ ਆਰਟਸ ਫੈਕਲਟੀ ਦੀ ਸਾਲਾਨਾ ਪੇਂਟਿੰਗ ਪ੍ਰਦਰਸ਼ਨੀ ਲਈ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਕਲਾਕ੍ਰਿਤੀਆਂ ਤਿਆਰ ਕੀਤੀਆਂ ਸਨ। ਜਿਨ੍ਹਾਂ 'ਚੋ ਕੁਝ ਵਿਦਿਆਰਥੀਆਂ ਨੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਬਣਾਉਣ ਲਈ ਕੱਟਆਊਟ ਦੀ ਵਰਤੋਂ ਕੀਤੀ, ਕੁਝ ਨੇ ਨਗਨ ਚਿੱਤਰ ਬਣਾਏ। ਇਨ੍ਹਾਂ ਕੱਟਆਊਟ ਨੂੰ ਤਿਆਰ ਕਰਨ ਲਈ ਅਖਬਾਰਾਂ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ ਅਜਿਹੇ ਪੋਰਟਰੇਟ ਬਣਾਉਣ ਲਈ ਜਿਹੜੀਆਂ ਅਖਬਾਰਾਂ ਵਰਤੀਆਂ ਗਈਆਂ, ਉਨ੍ਹਾਂਤੇ ਬਲਾਤਕਾਰ ਦੀਆਂ ਖਬਰਾਂ ਸਨ। ਜਿਸ ਨਾਲ ਦੇਖਣ ਤੋਂ ਬਾਅਦ ਇਸ ਗੱਲ ਤੇ ਪ੍ਰਦਰਸ਼ਨ ਸ਼ੁਰੂ ਹੋ ਗਿਆਤੇ ਕੁਝ ਵਿਦਿਆਰਥੀਆਂ ਅਤੇ ਸੰਘ ਮੈਂਬਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। 

ਇਸ ਤੋਂ ਬਾਅਦ ਏਬੀਵੀਪੀ ਦੇ ਵਰਕਰ ਪ੍ਰਦਰਸ਼ਨੀ ਵਿੱਚ ਪੁੱਜੇ ਅਤੇ ਨਾਅਰੇਬਾਜ਼ੀ ਕਰਦੇ ਹੋਏ ਡੀਨ ਦੇ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਬਣਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ। ਏਬੀਵੀਪੀ ਆਗੂਆਂ ਨੇ ਇਸ ਸਬੰਧ ਵਿੱਚ ਡੀਨ ਅਤੇ ਵਾਈਸ ਚਾਂਸਲਰ ਨੂੰ ਇੱਕ ਅਰਜ਼ੀ ਵੀ ਸੌਂਪੀ ਹੈ।

ਵਾਈਸ ਚਾਂਸਲਰ ਨੂੰ ਲਿਖੇ ਆਪਣੇ ਪੱਤਰ ਵਿੱਚ, ਏਬੀਵੀਪੀ ਨੇ ਕਿਹਾ ਕਿ ਹਿੰਦੂ ਦੇਵੀ-ਦੇਵਤਿਆਂ ਦੀ ਮੂਰਤੀ ਬਣਾਉਣ ਲਈ ਬਲਾਤਕਾਰ ਦੀਆਂ ਖਬਰਾਂ ਦੀਆਂ ਕਲਿੱਪਿੰਗਾਂ ਦੀ ਵਰਤੋਂ ਕਰਨਾ ਸ਼ਰਮ ਦੀ ਗੱਲ ਹੈ। ਹੋਰ ਤਾਂ ਹੋਰ ਇਹ ਨਿੰਦਣਯੋਗ ਹੈ ਕਿ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਪਿੱਛੇ ਬਲਾਤਕਾਰ ਦੀਆਂ ਖ਼ਬਰਾਂ ਜੋੜੀਆਂ ਜਾਂਦੀਆਂ ਹਨ।


ABVP ਨੇ VC, MSU ਨੂੰ ਲਿਖਿਆ ਪੱਤਰ

ਇਸ ਤੋਂ ਪਹਿਲਾਂ ਵੀ ਫਾਈਨ ਆਰਟਸ ਫੈਕਲਟੀ ਨੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਅਪਮਾਨਜਨਕ ਕਲਾ ਪੇਸ਼ ਕੀਤੀ ਸੀ।

ਓਪੀਇੰਡੀਆ ਨਾਲ ਗੱਲ ਕਰਦੇ ਹੋਏ, ਏਬੀਵੀਪੀ ਨੇਤਾ ਵਜਰਾ ਭੱਟ ਨੇ ਕਿਹਾ ਕਿ ਫਾਈਨ ਆਰਟਸ ਫੈਕਲਟੀ ਵਿੱਚ ਪ੍ਰਦਰਸ਼ਨੀ ਲਈ ਕੁਝ ਆਰਟ ਵਰਕ ਹਿੰਦੂਆਂ ਲਈ ਦੁਖਦਾਈ ਸਨ ਕਿਉਂਕਿ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਅਖਬਾਰਾਂ ਦੀਆਂ ਕਲਿੱਪਿੰਗਾਂ ਨਾਲ ਬਣਾਈਆਂ ਗਈਆਂ ਸਨ ਜੋ ਬਲਾਤਕਾਰ ਬਾਰੇ ਗੱਲ ਕਰਦੀਆਂ ਸਨ। ਜੇ ਤੁਸੀਂ ਬਲਾਤਕਾਰ ਦੇ ਮੁੱਦਿਆਂ 'ਤੇ ਗੱਲ ਕਰਨਾ ਅਤੇ ਉਜਾਗਰ ਕਰਨਾ ਚਾਹੁੰਦੇ ਹੋ, ਤਾਂ ਇਹ ਠੀਕ ਹੈ, ਪਰ ਹਿੰਦੂ ਦੇਵੀ-ਦੇਵਤਿਆਂ ਨੂੰ ਕਿਉਂ ਘਸੀਟਣਾ ਹੈ? ਜਿਸ ਕਾਰਨ ਅਸੀਂ ਡੀਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਾਂ। ਯੂਨੀਵਰਸਿਟੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਇੱਕ ਬਿਆਨ ਵਿੱਚ, ਏਬੀਵੀਪੀ ਨੇ ਕਿਹਾ ਕਿ ਕਲਾ ਦੇ ਨਾਮ 'ਤੇ, ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੂੰ ਜਾਣ ਬੁੱਝ ਕੇ ਵਿਗਾੜਿਆ ਅਤੇ ਅਪਮਾਨਿਤ ਕੀਤਾ ਗਿਆ ਹੈ। ਹੋਰ ਤਾਂ ਹੋਰ, ਭਾਰਤ ਦੀ ਸ਼ਾਨ ਅਸ਼ੋਕ ਥੰਮ੍ਹ ਨੂੰ ਵੀ ਵਿਗਾੜ ਦਿੱਤਾ ਗਿਆ ਹੈ। ਇਸ ਲਈ ਏਬੀਵੀਪੀ ਨੇ ਇਸ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹਾਲਾਂਕਿ, ਫੈਕਲਟੀ ਡੀਨ ਜੈਰਾਮ ਪੋਡਵਾਲ ਨੇ ਦਾਅਵਾ ਕੀਤਾ ਹੈ ਕਿ ਵਾਇਰਲ ਹੋਈਆਂ ਤਸਵੀਰਾਂ ਐਮਐਸਯੂ ਦੀਆਂ ਨਹੀਂ ਹਨ ਅਤੇ ਅਜਿਹੀਆਂ ਤਸਵੀਰਾਂ ਯੂਨੀਵਰਸਿਟੀ ਵਿੱਚ ਪ੍ਰਦਰਸ਼ਿਤ ਨਹੀਂ ਕੀਤੀਆਂ ਜਾਂਦੀਆਂ ਹਨ।

Get the latest update about national news, check out more about controversy over hindu god portraits, Baroda University, Baroda news & The Maharaja Sayajirao University of Baroda

Like us on Facebook or follow us on Twitter for more updates.