
ਖੰਨਾ — ਅੱਜ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੀ ਪਾਨੀਪਤ ਦੇ ਇਕ ਪੀਵੀਆਰਐੱਨ ਸੀਨੀਅਰ ਸੈਕੰਡਰੀ ਸਕੂਲ ਦੀ ਬੱਸ ਖੰਨਾ ਨੇੜੇ ਬੀਜਾ ਕਸਬੇ ਕੋਲ ਨੈਸ਼ਨਲ ਹਾਈਵੇ 'ਤੇ ਤੜਕੇ ਪਲਟ ਗਈ। ਇਹ ਹਾਦਸਾ ਕਰੀਬ ਸਵੇਰੇ 4 ਵਜੇ ਹੋਇਆ। ਦੱਸ ਦੱਈਏ ਕਿ ਬੱਸ 'ਚ 50 ਦੇ ਕਰੀਬ ਸਵਾਰੀਆਂ ਸਨ। ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ 'ਚ ਜ਼ਿਆਦਾਤਰ ਬੱਚੇ ਹਨ। ਕਈ ਜ਼ਖ਼ਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੱਸ ਸ਼ਨਿਚਰਵਾਰ ਨੂੰ ਹੀ ਪਾਨੀਪਤ ਤੋਂ ਵੈਸ਼ਨੋ ਦੇਵੀ ਗਈ ਸੀ ਤੇ ਦਰਸ਼ਨਾਂ ਤੋਂ ਬਾਅਦ ਵਾਪਸ ਪਰਤ ਰਹੀ ਸੀ। ਖੰਨਾ ਨੇੜੇ ਇਕ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ ਤੇ ਬੇਕਾਬੂ ਬੱਸ ਸੜਕ ਕਿਨਾਰੇ ਪਲਟ ਗਈ।
ਨਸ਼ੇ 'ਤੇ ਨਕੇਲ ਕੱਸਣ ਨੂੰ ਲੈ ਕੇ ਪੰਜਾਬ ਪੁਲਸ ਦੀ ਵੱਡੀ ਅਸਫਲਤਾ, ਹੁਣ ਜੇਲ੍ਹਾਂ 'ਚ ਤਾਇਨਾਤ ਕੀਤੀ ਗਈ CRPF
ਸਕੂਲ ਪ੍ਰਿੰਸੀਪਲ ਰਾਮਨਿਵਾਸ ਨੇ ਦੱਸਿਆ ਕਿ 23 ਨਵੰਬਰ ਦਿਨ ਸ਼ਨਿਚਰਵਾਰ ਨੂੰ ਉਹ ਬੱਚਿਆਂ ਤੇ ਸਟਾਫ ਸਮੇਤ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਲਈ ਨਿਕਲੇ ਤੇ ਮੱਥਾ ਟੇਕਣ ਤੋਂ ਬਾਅਦ ਮੰਗਲਵਾਰ ਰਾਤ ਵਾਪਸੀ ਲਈ ਰਵਾਨਾ ਹੋਏ। ਜ਼ਖ਼ਮੀਆਂ 'ਚ ਸੋਮਦੱਤ ਸ਼ਰਮਾ, ਰਾਮ ਮੇਹਰ ਕੌਸ਼ਿਕ, ਸੁਰੇਸ਼ ਕੁਮਾਰ, ਰਮੇਸ਼ ਕੁਮਾਰ, ਜੈਂਡਰ (10) ਤੇ ਵਿਸ਼ਾਲ (12) ਦੇ ਗੰਭੀਰ ਸੱਟਾ ਲੱਗੀਆਂ ਹਨ।
Get the latest update about 12 people injured, check out more about Ludhiana Khanna Vaishno Devi Overturned School Bus, True Scoop News, Punjab News & News In Punjabi
Like us on Facebook or follow us on Twitter for more updates.