ਵਾਲਮੀਕਿ ਭਾਈਚਾਰੇ ਨੇ ਮੇਅਰ ਜਗਦੀਸ਼ ਰਾਜਾ ਦੇ ਘਰ ਬਾਹਰ ਲਗਾਇਆ ਧਰਨਾ, ਮੇਅਰ ਨੇ ਧਰਨੇ 'ਚ ਬੈਠ ਸੁਣੀਆਂ ਸਮੱਸਿਆਵਾਂ

ਅੱਜ ਸ਼ਹਿਰ ਦੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਵਲੋਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਮੇਅਰ ਜਗਦੀਸ਼ ਰਾਜ ਰਾਜਾ ਦੇ ਘਰ ਦੇ ਬਾਹਰ ਧਰਨਾ ਦਿੱਤਾ। ਵਾਲਮੀਕਿ ਭਾਈਚਾਰੇ ਵਲੋਂ ਮੇਅਰ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਮੇਅਰ ਖੁਦ ਬਾਹਰ ਆ ਗਏ ...

ਜਲੰਧਰ: ਅੱਜ ਸ਼ਹਿਰ ਦੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਵਲੋਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਮੇਅਰ ਜਗਦੀਸ਼ ਰਾਜ ਰਾਜਾ ਦੇ ਘਰ ਦੇ ਬਾਹਰ ਧਰਨਾ ਦਿੱਤਾ। ਵਾਲਮੀਕਿ ਭਾਈਚਾਰੇ ਵਲੋਂ ਮੇਅਰ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਮੇਅਰ ਖੁਦ ਬਾਹਰ ਆ ਗਏ ਅਤੇ ਉਹ ਧਰਨੇ 'ਤੇ ਬੈਠੇ ਭਾਈਚਾਰੇ ਦੇ ਲੋਕਾਂ ਵਿਚਕਾਰ ਬੈਠ ਗਏ। ਵਿਚ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

 
ਵਾਲਮੀਕਿ ਸਮਾਜ ਦੇ ਲੋਕਾਂ ਨੇ ਆਪਣੇ ਇਲਾਕੇ ਦੇ ਪਾਣੀ ਅਤੇ ਹੋਰ ਸਮੱਸਿਆਵਾਂ ਨੂੰ ਮੇਅਰ ਦੇ ਸਾਹਮਣੇ ਰੱਖਿਆ। ਨਾਲ ਹੀ ਮੇਅਰ ਨੂੰ ਇਲਾਕਾ ਵਿਧਾਇਕਾਂ ਵਲੋਂ ਹੋ ਰਹੀ ਢਿਲ ਅਤੇ ਅੰਗੇਲਣੀ ਦੀ ਗੱਲ ਵੀ ਕਹਿ. ਇਸ ਤੇ ਜਗਦੀਸ਼ ਰਾਜਾ ਨੇ ਦਫਤਰ ਆ ਕੇ ਗੱਲ ਕਰਨ ਲਈ ਕਿਹਾ। ਨਾਲ ਹੀ ਮੇਅਰ ਨੂੰ ਉਨ੍ਹਾਂ ਵਿਧਾਇਕਾਂ ਨੂੰ ਮੌਕੇ ਤੇ ਬੁਲਾਉਣ ਲਈ ਕਿਹਾ। ਇਸ ਤੋਂ ਬਾਅਦ ਲੋਕਾਂ ਨੇ ਕੁਝ ਮੁਲਾਜ਼ਮਾਂ ਦੇ ਨਾਂ ਵੀ ਲੈ ਕੇ ਕਿਹਾ ਕਿ ਉਹ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ 'ਤੇ ਮੇਅਰ ਨੇ ਕਿਹਾ ਕਿ ਤੁਸੀਂ ਆਪਣੀ ਚਾਰ ਮੈਂਬਰਾਂ ਦੀ ਟੀਮ ਬਣਾ ਲਓ। ਦਫਤਰ ਆ ਕੇ ਉਥੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਫੋਨ ਕੀਤਾ। ਇਸ ਮਗਰੋਂ ਇਲਾਕਾ ਵਾਸੀਆਂ ਨੇ ਆਪਸੀ ਸਹਿਮਤੀ ਨਾਲ ਮੇਅਰ ਦਫ਼ਤਰ ਜਾ ਕੇ ਗੱਲਬਾਤ ਕਰਨ ਲਈ ਸਹਿਮਤੀ ਦੇ ਕੇ ਧਰਨਾ ਸਮਾਪਤ ਕਰਵਾਇਆ।

Get the latest update about JALANDHAR, check out more about MAYOR JAGDISH RAJA, VALMIKI COMMUNITY DHARNA & JALANDHAR

Like us on Facebook or follow us on Twitter for more updates.