GNDU ਰਿਜਨਲ ਕੈਂਪਸ ਲੱਧੇਵਾਲੀ 'ਚ ਰੁੱਖ ਲਗਾ ਮਨਾਇਆ ਗਿਆ 'ਵਣ ਮਹਾਉਤਸਵ 2022'

ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਲੱਧੇਵਾਲੀ ਜਲੰਧਰ ਵੱਲੋਂ 15 ਜੁਲਾਈ 2022 ਨੂੰ ਵਣ ਮਹਾਉਤਸਵ 2022 ਨੂੰ ਮਨਾਉਣ ਲਈ ਰੁੱਖ ਲਗਾਉਣ ਦਾ ਸਮਾਗਮ ਕਰਵਾਇਆ ...

ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਲੱਧੇਵਾਲੀ ਜਲੰਧਰ ਵੱਲੋਂ 15 ਜੁਲਾਈ 2022 ਨੂੰ ਵਣ ਮਹਾਉਤਸਵ 2022 ਨੂੰ ਮਨਾਉਣ ਲਈ ਰੁੱਖ ਲਗਾਉਣ ਦਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਤਹਿਤ ਡਾ. ਜੋਤਿਸ਼ ਮਲਹੋਤਰਾ, ਐਸੋਸੀਏਟ ਡੀਨ ਅਤੇ ਡਾ. ਮਨਜੀਤ ਸਿੰਘ, ਕੈਂਪਸ ਐਨ.ਐਸ.ਐਸ. ਇੰਚਾਰਜ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ। ਇਸ ਸਮਾਗਮ ਦਾ ਮੰਤਵ ਨੌਜਵਾਨਾਂ ਵਿੱਚ ਵਾਤਾਵਰਣ ਜਾਗਰੂਕਤਾ ਦਾ ਸੰਦੇਸ਼ ਫੈਲਾਉਣਾ ਅਤੇ ਵਧ ਰਹੇ ਪ੍ਰਦੂਸ਼ਣ ਤੇ ਕਾਬੂ ਪਾਉਣ ਦਾ ਸੁਨੇਹਾ ਦੇਣਾ ਹੈ।
ਸਮਾਗਮ ਦਾ ਆਯੋਜਨ ਵਿਦਿਆਰਥੀ ਕੋਆਰਡੀਨੇਟਰ ਦਿਸ਼ਾ ਸ਼ਰਮਾ ਅਤੇ ਵਿਸ਼ਾਲ ਬੱਧਨ ਨੇ ਕੀਤਾ। ਡਾ: ਦੀਪਕਮਲ ਕੌਰ ਰੰਧਾਵਾ, ਡਾ: ਨਿਰਮਲਾ ਦੇਵੀ, ਡਾ: ਇੰਦਰਪ੍ਰੀਤ ਕੌਰ, ਡਾ: ਬੂਟਾ ਸਿੰਘ, ਡਾ: ਮੋਨਾ ਗੋਇਲ, ਡਾ: ਵਰਿੰਦਰ ਸਿੰਘ, ਡਾ: ਵਨੀਤਾ ਖੰਨਾ, ਡਾ: ਕੋਮਲ ਮਹਿਤਾ, ਡਾ.ਨੀਤਿਕਾ ਸੋਨੀ, ਡਾ.  ਸ਼ੀਤਲ ਕਾਲੜਾ, ਡਾ: ਹਿਮਾਲੀ, ਡਾ: ਵਿਨੀਤ ਗਰੇਵਾਲ, ਡਾ: ਹਰਮੰਦਰ ਕੌਰ ਅਤੇ ਡਾ. ਵਰਿੰਦਰ ਅੱਤਰੀ ਵੀ ਇਸ ਸਮੇਂ ਮੌਜੂਦ ਰਹੇ।

Get the latest update about TREE PLANTATION IN GNDU, check out more about VAN MAHAUTSAV, VAN MAHAUTSAV, JALANDHAR & jalandhar

Like us on Facebook or follow us on Twitter for more updates.