ਵੇਦਾਂਤ ਫੈਸ਼ਨਜ਼ ਕੱਲ੍ਹ ਸਟਾਕ ਐਕਸਚੇਂਜਾਂ 'ਤੇ ਸੂਚੀਬੱਧ ਹੋਣਗੇ, ਜਾਣੋ ਕੀ ਹਨ ਇਸ ਦੇ ਨਫਾ ਤੇ ਨੁਕਸਾਨ

ਮਾਨਿਵਰ ਦੀ ਪੇਰੇਂਟ ਕੰਪਨੀ 'ਵੇਦਾਂਤ ਫੈਸ਼ਨ' ਦਾ ਆਈ.ਪੀ.ਓ. ਕੱਲ ਭਾਵ 16 ਫਰਵਰੀ, 2022 ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਹੋਵੇਗੀ

ਨਵੀਂ ਦਿੱਲੀ— ਮਾਨਿਵਰ ਦੀ ਪੇਰੇਂਟ ਕੰਪਨੀ 'ਵੇਦਾਂਤ ਫੈਸ਼ਨ' ਦਾ ਆਈ.ਪੀ.ਓ. ਕੱਲ ਭਾਵ 16 ਫਰਵਰੀ, 2022 ਨੂੰ  ਸਟਾਕ ਐਕਸਚੇਂਜ 'ਤੇ ਸੂਚੀਬੱਧ ਹੋਵੇਗੀ | ਕੰਪਨੀ ਦੁਆਰਾ ਲਿਆ ਗਿਆ 3,149 ਕਰੋੜ ਰੁਪਏ ਦਾ ਆਈ.ਪੀ.ਓ. ਆਪਣੇ ਆਖਰੀ ਦਿਨ 2.57 ਗੁਣਾ ਸਬਸਕ੍ਰਾਈਬ ਹੋਇਆ ਹੈ | ਅਨਲਿਮਟਿਡ ਕੰਪਨੀਆਂ 'ਚ ਕੰਮ ਕਰਨ ਵਾਲੇ ਐਨਾਲਿਸਟਸ ਦੀ ਮੰਨੀਏ ਤਾਂ ਗ੍ਰੇ-ਮਾਰਕਿਟ 'ਚ 15 ਫਰਵਰੀ ਨੂੰ  ਵੇਦਾਂਤ  ਫੈਸ਼ਨ ਦਾ ਸ਼ੇਅਰ ਰੁਪਏ 22 ਪ੍ਰੀਮੀਅਮ  'ਤੇ ਟ੍ਰੇਡ ਹੋ ਰਿਹਾ ਸੀ | ਕੰਪਨੀ ਨੇ ਸਟਾਕ ਦਾ ਉਪਰੀ ਪ੍ਰਾਈਸ ਬੈਂਡ ਰੁਪਏ 866 ਪ੍ਰਤੀ ਸ਼ੇਅਰ ਕੀਤਾ ਹੈ |

ਬੀਤੇ ਦਿਨ ਸੋਮਵਾਰ ਨੂੰ  ਭਾਰਤੀ ਸ਼ੇਅਰ ਬਾਜ਼ਾਰ ਜ਼ਬਰਦਸਤ ਤਰੀਕੇ ਨਾਲ ਡਿੱਗਿਆ ਸੀ ਅਤੇ ਇਸ ਦਾ ਪ੍ਰੀਮੀਅਮ ਨੇਗੇਟਿਵ 'ਚ ਚਲਿਆ ਗਿਆ ਸੀ | 14 ਫਰਵਰੀ ਨੂੰ  ਇਹ ਆਪਣੇ ਇਸ਼ਊ ਪ੍ਰਾਈਸ ਤੋਂ 2 ਰੁਪਏ ਘੱਟ ਚੱਲ ਰਿਹਾ ਸੀ, ਪਰ ਬੀਤੇ ਦਿਨ ਮੰਗਲਵਾਰ ਨੂੰ  ਭਾਰਤੀ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ ਦਿਖਾਈ ਦਿੱਤਾ ਤਾਂ ਵੇਦਾਂਤ  ਫੈਸ਼ਨ ਦਾ ਪ੍ਰੀਮੀਅਮ ਵੀ ਉਛਲ ਕੇ 22 ਰੁਪਏ ਤੱਕ ਪਹੁੰਚ ਗਿਆ ਹੈ |

ਫਿਨਿਸ਼ੀਏਲ ਐਕਸਪ੍ਰੈਸ ਦੀ ਇਕ ਰਿਪੋਰਟ 'ਚ ਕੈਪੀਟਲ ਵਿਆ ਗੋਲਬਲ ਰਿਸਰਚ ਦੀ ਸੀਨੀਅਰ ਰਿਸਰਚ ਐਨਾਲਿਸਟਸ ਲਿਖਿਤਾ ਚੇਪਾ ਦੇ ਹਵਾਲੇ ਨੇ ਲਿਖਿਆ ਹੈ ਕਿ ਭਾਰਤੀ ਬਾਜ਼ਾਰਾਂ 'ਚ ਸੇਲਿੰਗ ਦਾ ਪ੍ਰੈਸ਼ਰ ਅਤੇ ਵਧੀ ਹੋਈ ਵੋਲੈਟਿਲਿਟੀ ਦੇ ਚਲਦੇ ਵੇਦਾਂਤ ਫੈਸ਼ਨ ਤੋਂ ਚੰਗੀ ਉਮੀਦ ਨਹੀਂ ਕੀਤੀ ਜਾ ਰਹੀ ਸੀ | ਇਸ ਰਿਪੋਰਟ 'ਚ ਕਿਹਾ ਗਿਆ ਕਿ ਇਹ ਸਟਾਕ 8 ਤੋਂ 10 ਫ਼ੀਸਦੀ ਡਿਸਕਾਊਾਟ 'ਤੇ ਮਤਲਬ ਹੇਠਾਂ ਖੁੱਲ ਸਕਦਾ ਹੈ |

ਢਾਈ ਗੁਣਾ ਹੋਇਆ ਸਬਸਕ੍ਰਾਈਬ
- ਇਹ ਕੰਪਨੀ 3,149 ਕਰੋੜ ਰੁਪਏ ਦਾ ਆਫਰ-ਫਾਰ- ਸੇਲ ਲੈ ਕੇ ਆਈ ਹੈ | ਨਿਵੇਸ਼ਕਾਂ ਲਈ ਖੁੱਲਣ ਦੇ ਦੋ ਦਿਨ ਤੱਕ ਇਸ 'ਤੇ ਨਿਵੇਸ਼ਕਾਂ ਦਾ ਕਾਫੀ ਠੰਡਾ ਰਿਸਪਾਂਸ ਰਿਹਾ, ਪਰ ਆਖਿਰੀ ਦਿਨ ਇਹ ਢਾਈ ਗੁਣਾ ਤੱਕ ਭਰ ਗਿਆ ਸੀ | ਕੰਪਨੀ ਦੇ 2,54,55,388 ਲਈ 6,53,72,718 ਬੋਲੀਆ ਆਈਆਂ ਹਨ |

ਫਿਲਹਾਲ ਵੇਦਾਂਤ  ਫੈਸ਼ਨ ਦੀ 7.2% ਹਿਸੇਦਾਰੀ ਰਾਈਨ ਹੋਲਡਿੰਗਸ ਕੋਲ, 0.3% ਹਿਸੇਦਾਰੀ ਕੇਦਾਰਾ ਏ.ਆਈ.ਐਫ. ਕੋਲ, ਜਦੋਕਿ 74.67% ਹਿਸੇਦਾਰੀ ਰਵੀ ਮੋਦੀ ਫੈਮਿਲੀ ਟ੍ਰਸਟ ਕੋਲ ਹੈ | ਐਕਸਿਸ ਕੈਪੀਟਲ, ਇਡਲਵਾਈਜ਼ ਫਾਈਨੇਂਸ਼ੀਅਲ ਸਰਵਿਸੇਜ਼, ਆਈ.ਸੀ.ਆਈ.ਸੀ.ਆਈ. ਸਿਕਓਰਿਟੀਜ਼ , ਆਈ.ਆਈ.ਐਫ.ਐਲ. ਸਿਕਓਰਿਟੀਜ਼ ਅਤੇ ਕੋਟਕ ਮਹਿੰਦਰਾ ਕੈਪਿਟਲ ਇਸ਼ਊ ਦੇ ਬੁੱਕ ਰਨਿੰਗ ਲੀਡ ਮੈਨੇਜ਼ਰ ਹਨ |

ਦੱਸਣਾ ਚਾਹੁੰਦੇ ਹਾਂ ਕਿ ਵੇਦਾਂਤ ਫੈਸ਼ਨ, ਪੁਰਸ਼ਾਂ ਦੇ ਏਥਨਿਕ ਵਿਅਰ ਸੇਗਮੈਂਟ 'ਚ ਕਾਰੋਬਾਰ ਕਰਦੀ ਹੈ | ਇਸ ਦੇ ਪ੍ਰਮੁੱਖ ਬ੍ਰਆਡ 'ਮਾਨਿਵਰ' ਦੇਸ਼ ਭਰ 'ਚ ਮੌਜ਼ੂਦ ਹਨ ਅਤੇ ਇਹ ਇੰਡੀਅਨ ਵੈਡਿੰਗ ਅਤੇ ਸੈਲੀਬ੍ਰੇਸ਼ਨ ਵਿਅਰ ਸੇਗਮੈਂਟ 'ਚ ਮਾਰਕਿਟ ਲੀਡਰ ਹਨ | ਇਸ ਤੋਂ ਇਲਾਵਾ ਵੇਦੰਤ ਫੈਸ਼ਨ ਦੇ ਕੋਲ ਤਤਮੇਵ, ਮੰਥਨ, ਮੋਹੇ ਅਤੇ ਮੈਬਾਜ ਵਰਗੇ ਬ੍ਰਾਂਡ ਵੀ ਸ਼ਾਮਿਲ ਹਨ |

Get the latest update about GMP, check out more about IPO, vedant Fashion, Truescoopnews & Truescoop

Like us on Facebook or follow us on Twitter for more updates.