ਕੁਵੈਤ 'ਚ ਫਸੀ ਪੰਜਾਬਣ ਨੂੰ ਸ਼ੇਖ ਇੰਝ ਦਿੰਦਾ ਸੀ ਤਸੀਹੇ, ਸੁਣਾਈ ਦਰਦਨਾਕ ਹੱਡਬੀਤੀ

ਘਰ ਦੀ ਮੰਦੀ ਹਾਲਤ ਕਰਕੇ ਪੈਸੇ ਕਮਾਉਣ ਦੁਬਈ ਗਈ ਪੰਜਾਬਣ ਨੂੰ ਕੁਝ ਪੈਸਿਆਂ ਲਈ ਕੁਵੈਤ ਦੇ ਸ਼ੇਖ ਨੂੰ ਵੇਚ ਦਿੱਤਾ ਗਿਆ। ਕਰੀਬ ਇਕ ਸਾਲ ਬਾਅਦ ਇਸ ਮਹਿਲਾ ਦੀ ਘਰ ਵਾਪਸੀ...

ਗੁਰਦਾਸਪੁਰ— ਘਰ ਦੀ ਮੰਦੀ ਹਾਲਤ ਕਰਕੇ ਪੈਸੇ ਕਮਾਉਣ ਦੁਬਈ ਗਈ ਪੰਜਾਬਣ ਨੂੰ ਕੁਝ ਪੈਸਿਆਂ ਲਈ ਕੁਵੈਤ ਦੇ ਸ਼ੇਖ ਨੂੰ ਵੇਚ ਦਿੱਤਾ ਗਿਆ। ਕਰੀਬ ਇਕ ਸਾਲ ਬਾਅਦ ਇਸ ਮਹਿਲਾ ਦੀ ਘਰ ਵਾਪਸੀ ਹੋਈ ਹੈ। ਵਤਨ ਵਾਪਸੀ ਤੋਂ ਬਾਅਦ ਮਹਿਲਾ ਨੇ ਆਪਣੇ ਨਾਲ ਵਾਪਰੀ ਹੱਡਬੀਤੀ ਬਿਆਨ ਕੀਤੀ। ਮਹਿਲਾ ਮੁਤਾਬਕ ਪੰਜਾਬ ਦਾ ਇਕ ਏਜੰਟ ਉਸ ਨੂੰ ਕੰਮ ਦਿਵਾਉਣ ਦੇ ਬਹਾਨੇ ਦੁਬਈ ਲੈ ਕੇ ਗਿਆ ਪਰ ਉੱਥੋਂ ਪੈਸਿਆਂ ਖਾਤਰ ਉਸ ਨੂੰ ਕੁਵੈਤ ਦੇ ਇਕ ਸ਼ੇਖ ਨੂੰ ਵੇਚ ਦਿੱਤਾ ਗਿਆ। ਇਸ ਤੋਂ ਬਾਅਦ ਕਰੀਬ ਇਕ ਸਾਲ ਤੱਕ ਇਕ ਪਰਿਵਾਰ ਇਸ ਮਹਿਲਾ ਨੂੰ ਕੁੱਟਦਾ-ਮਾਰਦਾ ਰਿਹਾ। ਘਰ ਦਾ ਸਾਰਾ ਕੰਮ ਕਰਵਾਉਣ ਦੇ ਬਾਵਜੂਦ ਮਹਿਲਾ ਨੂੰ ਕੋਈ ਪੈਸਾ ਨਹੀਂ ਦਿੱਤਾ ਤੇ ਨਾ ਹੀ ਕਦੇ ਆਪਣੇ ਪਰਿਵਾਰ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ। ਮਹਿਲਾ ਨੇ ਖਾਸ ਗੱਲਬਾਤ ਕਰਦਿਆਂ ਆਪਣੀ ਕਹਾਣੀ ਸੁਣਾਈ। ਉਸ ਨੇ ਕਿਹਾ ਇਕ ਸਾਲ ਤੱਕ ਇਕ ਪਰਿਵਾਰ ਨੇ ਰੱਜ ਕੇ ਉਸ 'ਤੇ ਤਸ਼ੱਦਦ ਕੀਤੀ। ਏਜੰਟ ਕੰਮ ਦਾ ਝਾਂਸਾ ਦੇ ਕੇ ਉਸ ਨੂੰ ਬਾਹਰ ਲੈ ਗਿਆ, ਜਿੱਥੇ ਇਕ ਪਰਿਵਾਰ ਨੇ ਇਕ ਸਾਲ ਉਸ ਦੀ ਕੁੱਟਮਾਰ ਕੀਤੀ।

ਕੁਵੈਤ 'ਚ ਫਸੀ ਮਹਿਲਾ ਦੀ ਮਦਦ ਕਰਨ 'ਤੇ ਸੰਨੀ ਦਿਓਲ ਚਰਚਾ 'ਚ, ਪਿਤਾ ਧਰਮਿੰਦਰ ਨੇ ਕੀਤਾ ਟਵੀਟ

ਮਹਿਲਾ ਨੇ ਕਿਹਾ ਕਿ ਨਾ ਹੀ ਉਸ ਨੂੰ ਕੰਮ ਕਰਨ ਦੇ ਪੈਸੇ ਦਿੱਤੇ ਜਾਂਦੇ ਸੀ ਅਤੇ ਨਾ ਹੀ ਖਾਣਾ। ਉਸ ਪਰਿਵਾਰ ਨੇ ਉਸ ਦਾ ਫੋਨ ਖੋਹ ਲਿਆ ਸੀ, ਜਿਸ ਕਰਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਇਕ ਸਾਲ ਤੱਕ ਦੂਰ ਰਹੀ। ਮਹਿਲਾ ਦੇ ਪਰਿਵਾਰ ਨੇ ਪੰਜਾਬ ਦੀ ਲੀਗਲ ਸਰਵਿਸਿਜ਼ ਅਥਾਰਿਟੀ ਤੱਕ ਪਹੁੰਚ ਕੀਤੀ। ਇਸ ਦੇ ਨਾਲ ਹੀ ਕੁਵੈਤ 'ਚ ਕੰਮ ਕਰ ਰਹੀ ਇਕ ਐੱਨ. ਜੀ. ਓ ਨੇ ਵੀ ਮਹਿਲਾ ਦੀ ਕੁਵੈਤ 'ਚ ਭਾਲ ਕਰ ਲਈ। ਪੰਜਾਬ ਲੀਗਲ ਸਰਵਿਸਿਜ਼ ਅਥਾਰਿਟੀ ਦੇ ਸੈਕਟਰੀ ਰੁਪਿੰਦਰ ਚਹਿਲ ਨੇ ਕਿਹਾ ਕਿ ਕਿ ਮਹਿਲਾ ਨੂੰ ਕੁਵੈਤ ਤੋਂ ਪੰਜਾਬ ਲਿਆਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਬਾਹਰਲੀ ਇਕ ਐੱਨ. ਜੀ. ਓ ਦੀ ਮਦਦ ਨਾਲ ਮਹਿਲਾ ਅੱਜ ਪੰਜਾਬ 'ਚ ਪਹੁੰਚ ਚੁੱਕੀ ਹੈ। ਰੁਪਿੰਦਰ ਚਹਿਲ ਨੇ ਕਿਹਾ ਕਿ ਏਜੰਟ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਹਿਲਾ ਨੂੰ ਵੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਰੁਪਿੰਦਰ ਚਹਿਲ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਤੋਂ ਨਾ ਵਾਪਰਨ ਉਸ ਲਈ ਪੰਜਾਬ ਸਟੇਟ ਲੀਗਲ ਅਥਾਰਿਟੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾ ਰਹੀ ਹੈ ਤਾਂ ਕਿ ਗੈਰ-ਕਾਨੂੰਨੀ ਏਜੰਟਾਂ ਤੋਂ ਬਚਿਆ ਜਾ ਸਕੇ।

 

Get the latest update about Veena Bedi, check out more about True Scoop News, Punjab News, Rupinderjit Chahal & Gurdaspur News

Like us on Facebook or follow us on Twitter for more updates.