ਬੱਚਿਆਂ ਲਈ ਬਣਾਓ ਟੇਸਟੀ ਵੇਜੀਟੇਬਲ ਪੁਲਾਓ, ਹੋ ਜਾਣਗੇ ਖੁਸ਼

ਸਰਦੀਆਂ ਦੇ ਮੌਸਮ ਦੀ ਸਭ ਤੋਂ ਖਾਸ ਗੱਲ ਇਹ ਹੁੰਦੀ ਹੈ ਕਿ ਸਬਜ਼ੀਆਂ ਦੇ ਆਪਸ਼ਨ ਬਹੁਤ ਸਾਰੇ ...

ਨਵੀਂ ਦਿੱਲੀ — ਸਰਦੀਆਂ ਦੇ ਮੌਸਮ ਦੀ ਸਭ ਤੋਂ ਖਾਸ ਗੱਲ ਇਹ ਹੁੰਦੀ ਹੈ ਕਿ ਸਬਜ਼ੀਆਂ ਦੇ ਆਪਸ਼ਨ ਬਹੁਤ ਸਾਰੇ ਹੁੰਦੇ ਹਨ। ਇਸ ਲਈ ਖਾਣ ਦਾ ਅਸਲੀ ਮਜ਼ਾ ਵੀ ਸਰਦੀਆਂ ਦੇ ਮੌਸਮ 'ਚ ਹੀ ਆਉਂਦਾ ਹੈ। ਹੁਣ ਗੱਲ ਸਰਦੀਆਂ ਦੇ ਮੌਸਮ 'ਚ ਖਾਣ ਦੀ ਹੋ ਰਹੀ ਹੈ ਤਾਂ ਕੋਈ ਵੇਜੀਟੇਬਲ ਪੁਲਾਓ ਨੂੰ ਕਿਸ ਤਰ੍ਹਾਂ ਭੁੱਲ ਸਕਦਾ ਹੈ। ਝੱਟਪਟ ਬਣਨ ਵਾਲੀ ਇਹ ਰੇਸਿਪੀ ਨਾ ਸਿਰਫ ਬੱਚਿਆਂ ਨੂੰ ਪਸੰਦ ਆਉਂਦੀ ਹੈ, ਬਲਕਿ ਘਰ ਦੇ ਵੱਡੇ ਵੀ ਇਸ ਨੂੰ ਚਟਕਾਰੇ ਲੈ ਕੇ ਖਾਂਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ...

ਸਮੱਗਰੀ —
ਬਾਸਮਤੀ ਚੌਲ, ਘਿਓ, ਪਨੀਰ, ਗਾਜਰ, ਬੀਨਸ, ਮਟਰ, ਇਲਾਇਚੀ, ਦਾਲਚੀਨੀ, ਤੇਜ਼ਪੱਤਾ, ਜੀਰਾ, ਮਿਰਚ ਪਾਊਡਰ, ਸੁਆਦਨੁਸਾਰ ਨਮਕ, ਹਲਦੀ।

ਇੰਝ ਬਣਾਓ ਬੱਚਿਆਂ ਲਈ ਪਾਲਕ-ਪਨੀਰ ਆਮਲੇਟ, ਜਾਣੋ ਰੇਸਿਪੀ

ਵੇਜੀਟੇਬਲ ਪੁਲਾਵ ਦੀ ਵਿਧੀ —
ਚੌਲਾਂ ਨੂੰ ਠੰਡੇ ਪਾਣੀ ਨਾਲ ਚੰਗੀ ਤਰ੍ਹਾਂ 3-4 ਵਾਰ ਧੌ ਲਓ। ਹੁਣ ਇਸ ਨੂੰ ਪਾਣੀ 'ਚ 20 ਮਿੰਟ ਲਈ ਭਿਉਂ ਕੇ ਰੱਖੋ। ਬਾਅਦ 'ਚ ਇਸ ਨੂੰ ਛਾਨਣੀ ਨਾਲ ਕੱਢ ਲਓ। ਖੜੇ ਮਸਾਲੇ ਵੀ ਕੱਢ ਕੇ ਰੱਖੋ। ਹੁਣ ਇਕ ਪੈਨ 'ਚ ਹੌਲੀ ਆਂਚ 'ਤੇ ਤੇਲ ਗਰਮ ਕਰੋ, ਗਰਮ ਹੁੰਦੇ ਹੀ ਜੀਰਾ ਪਾ ਕੇ ਥੋੜੀ ਦੇਰ ਭੁੰਨੋ। ਹੁਣ ਸਾਰੇ ਮਸਾਲੇ ਪਾਓ ਅਤੇ 1 ਮਿੰਟ ਤੱਕ ਜਾਂ ਮਸਾਲਿਆਂ ਦੀ ਚੰਗੀ ਖੁਸ਼ਬੂ ਆਉਣ ਤੱਕ ਭੁੰਨੋ, ਫਿਰ ਪਿਆਜ਼ ਪਾ ਕੇ ਮਿਲਾਓ। ਇਸ ਨੂੰ  ਗੁਲਾਬੀ ਰੰਗ ਦੇ ਹੋਣ ਤੱਕ ਪਕਾਓ। ਹੁਣ ਅਦਰਕ ਲਸਣ ਦਾ ਪੇਸਟ ਅਤੇ ਹਰੀ ਮਿਰਚ ਪਾ ਦਿਓ। ਚਮਚੇ ਨਾਲ ਹਿਲਾ ਕੇ 1 ਮਿੰਟ ਤੱਕ ਅਦਰਕ ਲਸਣ ਦੀ ਕੱਚੀ ਖੁਸ਼ਬੂ ਆਉਣ ਤੱਕ ਭੁੰਨੋ। ਇਸ ਨੂੰ ਟਮਾਟਰ ਪਾ ਕੇ ਇਕ ਮਿੰਟ ਤੱਕ ਭੁੰਨੋ। ਹੁਣ ਸਾਰੇ ਵੇਜੀਟੇਬਲ ਪਾਓ ਤੇ ਮਿਕਸ ਕਰੋ। ਨਮਕ, ਕਾਲੀ ਮਿਰਚ ਪਾਊਡਰ ਅਤੇ ਗਰਮ ਮਸਾਲਾ ਪਾਓ। ਚੰਗੀ ਤਰ੍ਹਾਂ ਮਿਕਲ ਕਰੋ ਅਤੇ 1 ਮਿੰਟ ਤੇਕ ਪਕਾਓ। ਹੁਣ ਨਿੰਬੂ ਦਾ ਰਸ ਨਿਚੋੜੋ, ਭਿਓਂਏ ਹੋਏ ਚੌਲ ਪਾਓ। ਮਿਕਸ ਕਰੋ ਅਤੇ 2 ਮਿੰਟ ਤੱਕ ਭੁੰਨੋ ਅਤੇ ਪਾਣੀ ਪਾਓ। ਗੈਸ ਦੀ ਆਂਚ ਨੂੰ ਤੇਜ਼ ਕਰ ਲਿਓ ਅਤੇ ਇਸ 'ਚ ਇਕ ਉਬਾਲ ਆਉਣ ਦਿਓ। ਜਿਵੇਂ ਹੀ ਉਬਾਲ ਆਉਂਦਾ ਹੈ ਤਾਂ ਗੈਸ ਦੀ ਆਂਚ ਨੂੰ ਹੌਲੀ ਕਰ ਲਿਓ ਅਤੇ ਇਸ ਨੂੰ ਢੱਕ ਦਿਓ। ਇਸ ਤਰ੍ਹਾਂ ਹੀ ਬਿਨ੍ਹਾਂ ਢੱਕਣ ਖੋਲ੍ਹੇ 17-18 ਮਿੰਟ ਤੱਕ ਪਕਾਓ। ਇਸ ਦੌਰਾਨ ਪੁਲਾਵ ਨਾਲ ਪਰੋਸਣ ਲਈ ਰਾਇਤਾ ਬਣਾ ਲਿਓ ਜਾਂ ਪਾਪੜ ਸੇਕ ਲਿਓ। 17 ਮਿੰਟ ਬਾਅਦ ਗੈਸ ਨੂੰ ਬੰਦ ਕਰ ਲਓ। ਹੁਣ ਤੁਹਾਡਾ ਵੈੱਜ ਪੁਲਾਵ ਤਿਆਰ ਹੈ। ਕਾਂਟਾ ਚਮਚ ਨਾਲ ਹਲਕੇ ਹੱਥਾਂ ਨਾਲ ਚੌਲਾਂ ਨੂੰ ਮਿਲਾਓ, ਧਿਆਨ ਰਹੇ ਕੀ ਚੌਲਾਂ ਦੇ ਦਾਣੇ ਜ਼ਿਆਦਾ ਟੁੱਟਣ ਨਾ।

Get the latest update about Punjabi News, check out more about Food News, True Scoop News & Vegetable Pulao Recipe

Like us on Facebook or follow us on Twitter for more updates.