ਸਬਜ਼ੀ ਦਾ ਤੜਕਾ ਪਵੇਗਾ ਮਹਿੰਗਾ, ਕਈ ਸ਼ਹਿਰਾਂ 'ਚ 50 ਰੁਪਏ ਪ੍ਰਤੀ ਕਿਲੋ ਤੋਂ ਪਾਰ ਹੋਏ ਗੰਢੇ

ਰਸੋਈ ਦਾ ਬਜਟ ਫਿਰ ਵਿਗੜਨ ਵਾਲਾ ਹੈ। ਮੰਡੀਆਂ ਵਿਚ ਨਵੇਂ ਆਲੂ ਅਤੇ ਗੰਢਿਆਂ ਦੀ ਆਮਦ ਤੋਂ ਬਾ...

ਰਸੋਈ ਦਾ ਬਜਟ ਫਿਰ ਵਿਗੜਨ ਵਾਲਾ ਹੈ। ਮੰਡੀਆਂ ਵਿਚ ਨਵੇਂ ਆਲੂ ਅਤੇ ਗੰਢਿਆਂ ਦੀ ਆਮਦ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ ਪਰ ਅਜਿਹਾ ਹੁੰਦਾ ਨਹੀਂ ਦਿਸ ਰਿਹਾ ਹੈ। 50 ਰੁਪਏ ਵਿਚ ਵਿਕ ਰਹੇ ਆਲੂ ਤਾਂ 10 ਤੋਂ 15 ਰੁਪਏ 'ਤੇ ਆ ਗਏ ਹਨ ਪਰ ਗੰਢਿਆਂ ਦੀਆਂ ਕੀਮਤਾਂ ਪਿਛਲੇ 5 ਦਿਨਾਂ ਵਿਚ 20 ਰੁਪਏ ਵੱਧ ਗਈਆਂ ਹਨ।

ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੀ ਵੈਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਅਨੁਸਾਰ 1 ਫਰਵਰੀ ਦੇ ਮੁਕਾਬਲੇ ਜੈਪੁਰ ਵਿਚ ਗੰਢਿਆਂ ਦੀ ਕੀਮਤ 25 ਰੁਪਏ ਤੋਂ ਵੱਧ ਕੇ 45 ਰੁਪਏ ਹੋ ਗਈ ਹੈ। ਮੁੰਬਈ, ਦਿੱਲੀ, ਮੁਜ਼ੱਫਰਪੁਰ ਵਿਚ ਇਨ੍ਹਾਂ ਪੰਜ ਦਿਨਾਂ ਵਿਚ ਗੰਢਿਆਂ ਦੀਆਂ ਕੀਮਤਾਂ ਵਿਚ ਇਕ ਰੁਪਏ ਤੋਂ ਲੈ ਕੇ 20 ਰੁਪਏ ਤੱਕ ਦਾ ਉਛਾਲ ਆਇਆ ਹੈ। ਹਾਲਾਂਕਿ, ਰਾਏਗੰਜ, ਇੰਫਾਲ, ਸ੍ਰੀਨਗਰ, ਨਾਗਪੁਰ ਅਤੇ ਕਾਨਪੁਰ ਵਰਗੇ ਸ਼ਹਿਰਾਂ ਵਿਚ ਗੰਢੇ 1 ਤੋਂ 10 ਰੁਪਏ ਸਸਤੇ ਵੀ ਹੋਏ ਹਨ।

ਹਾਲਾਂਕਿ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਸ਼ੁੱਕਰਵਾਰ ਨੂੰ ਗੰਢਿਆਂ ਦੀ ਪ੍ਰਚੂਨ ਕੀਮਤ 20 ਤੋਂ 60 ਰੁਪਏ ਵਿਚਕਾਰ ਸੀ ਪਰ ਕਈ ਸ਼ਹਿਰਾਂ ਵਿਚ ਇਹ 50 ਰੁਪਏ ਤੋਂ ਵੀ ਮਹਿੰਗਾ ਵਿਕ ਰਿਹਾ ਹੈ। ਮੁੰਬਈ ਵਿਚ ਗੰਢੇ 1 ਜਨਵਰੀ ਨੂੰ 44 ਰੁਪਏ ਸੀ, ਜੋ ਹੁਣ 54 ਰੁਪਏ ਕਿਲੋ ਹੋ ਗਏ ਹਨ। ਇੰਫਾਲ, ਬਾਲਾਸੌਰ, ਵਾਇਨਾਡ ਵਿਚ 50 ਰੁਪਏ ਕਿਲੋ ਹੈ। ਜੈਪੁਰ, ਰਾਂਚੀ ਅਤੇ ਲਖਨਊ ਵਿਚ ਵੀ ਗੰਢੇ 50 ਰੁਪਏ 'ਤੇ ਬੱਲੇਬਾਜ਼ੀ ਕਰ ਰਹੇ ਹਨ।

Get the latest update about rates, check out more about many cities, onion & Vegetables

Like us on Facebook or follow us on Twitter for more updates.