ਵਾਹਨਾਂ ਦੀ ਸਪੀਡ ਲਿਮਿਟ ਤੈਅ, ਓਵਰ ਸਪੀਡ ਵਾਲਿਆਂ ਦੇ ਕੱਟੇ ਜਾਣਗੇ ਚਲਾਨ

ਜ਼ਿਲੇ ਵਿਚੋਂ ਲੰਘਣ ਵਾਲੇ ਅੰਮ੍ਰਿਤਸਰ-ਜਲੰਧਰ ਪਾਨੀਪਤ ਨੈਸ਼ਨਲ ਹਾਈਵੇ 'ਤੇ ਸਪੀਡ ਲਿਮਿਟ

ਜਲੰਧਰ- ਜ਼ਿਲੇ ਵਿਚੋਂ ਲੰਘਣ ਵਾਲੇ ਅੰਮ੍ਰਿਤਸਰ-ਜਲੰਧਰ ਪਾਨੀਪਤ ਨੈਸ਼ਨਲ ਹਾਈਵੇ 'ਤੇ ਸਪੀਡ ਲਿਮਿਟ ਵਿਚ ਸੋਧ ਕੀਤੀ ਗਈ ਹੈ। ਹੁਣ ਜਲੰਧਰ ਦੀ ਹੱਦ ਵਿਚ ਕਰਾਤਰਪੁਰ ਤੋਂ ਚਹੇੜੂ ਪੁਲ ਤੱਕ ਵਾਹਨਾਂ ਦੀ ਸਪੀਡ 90 ਦੀ ਬਜਾਏ 75 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ, ਜਦੋਂ ਕਿ ਨਗਰ ਨਿਗਮ ਦੀ ਹੱਦ ਵਿਚ ਸਪੀਡ ਲਿਮਿਟ 45 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਹਾਈਵੇ 'ਤੇ ਨਿਗਮ ਦੀ ਹੱਦ ਪਰਾਗਪੁਰ ਪਿੰਡ ਤੋਂ ਲੈ ਕੇ ਵੇਰਕਾ ਮਿਲਕ ਪਲਾਂਟ ਦੇ ਕੋਲ ਟੂਰ ਐਨਕਲੇਵ ਤੱਕ ਹੈ। ਇਨ੍ਹਾਂ ਹਾਈਵੇ 'ਤੇ ਟ੍ਰੈਫਿਕ ਪੁਲਿਸ ਇੰਟਰਸੈਪਟਰ ਮਸ਼ੀਨਾਂ ਤੋਂ ਤੇਜ਼ ਸਪੀਡ ਨਾਲ ਲੰਘਣ ਵਾਲੇ ਵਾਹਨਾਂ ਦੇ ਚਲਾਨ ਕਰੇਗੀ। ਇਹ ਫੈਸਲਾ ਹਾਈਵੇ 'ਤੇ ਨਾਜਾਇਜ਼ ਤੌਰ 'ਤੇ ਖੁੱਲੇ ਹੋਏ ਕੱਟਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਲਿਆ ਹੈ।

ਏ.ਡੀ.ਸੀ.ਪੀ. ਦਾ ਕਹਿਣਾ ਹੈ ਕਿ ਸ਼ਨੀਵਾਰ ਤੋਂ ਵਾਰਨਿੰਗ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ ਜਦੋਂ ਕਿ ਬੋਰਡ ਲੱਗਣ ਤੋਂ ਬਾਅਦ ਚਲਾਨ ਦਾ ਸਿਲਸਿਲਾ ਸ਼ੁਰੂ ਹੋਵੇਗਾ। ਨਗਰ ਨਿਗਮ ਦੀ ਮਿਆਦ ਅੰਦਰੋਂ ਲੰਘ ਰਹੇ ਹਾਈਵੇ 'ਤੇ ਸਪੀਡ ਦੇ ਬੋਰਡ ਲੱਗਣੇ ਬਾਕੀ ਹਨ। ਅਧਿਕਾਰੀਆਂ ਨੇ ਇੰਟਰਸੈਪਟਰ ਮਸ਼ੀਨਾਂ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਪਹਿਲਾਂ ਵਾਰਨਿੰਗ ਦਿੱਤੀ ਜਾਵੇ। ਜੇਕਰ ਕੋਈ ਲੋਕਲ ਵਾਹਨ ਚਾਲਕ ਨਿਯਮਾਂ ਦਾ ਪਾਲਨ ਨਹੀਂ ਕਰਦਾ ਤਾਂ ਉਸ ਦਾ ਚਲਾਨ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਜ਼ਿਲੇ ਤੋਂ ਹੋ ਕੇ ਲੰਘਣ ਵਾਲੇ ਨੈਸ਼ਨਲ ਹਾਈਵੇ 'ਤੇ ਕਈ ਥਾਈਂ ਨਾਜਾਇਜ਼ ਕੱਟ ਹਨ, ਜਿਨ੍ਹਾਂ ਨੂੰ ਬੰਦ ਨਹੀਂ ਕੀਤਾ ਜਾ ਸਕਿਆ ਹੈ। ਹੁਣ ਟ੍ਰੈਫਿਕ ਪੁਲਿਸ ਨੇ ਇਥੋਂ ਲੈ ਕੇ ਲੰਘਣ ਵਾਲੇ ਵਾਹਨਾਂ ਦੀ ਸਪੀਡ ਘੱਟ ਕਰਕੇ ਸੁਰੱਖਿਅਤ ਸਫਰ ਦੀ ਮੁਹਿੰਮ ਵਿੱਢਣ ਦੀ ਤਿਆਰੀ ਕੀਤੀ ਹੈ। ਫਿਲਹਾਲ ਸ਼ਨੀਵਾਰ ਤੋਂ ਸ਼ਹਿਰ ਦੀ ਹੱਦ ਵਿਚ ਰਹਿਣ ਵਾਲੇ ਲੋਕਾਂ ਨੂੰ ਸਮਝਾਇਆ ਜਾਵੇਗਾ। ਫੁਟ ਓਵਰਬ੍ਰਿਜ ਹੋਣ ਦੇ ਬਾਵਜੂਦ ਸੜਕ ਪਾਰ ਕਰਨ ਵਾਲਿਆਂ ਨੂੰ ਫੜ ਕੇ ਜਾਗਰੂਕ ਕੀਤਾ ਜਾਵੇਗਾ।

ਨਾਜਾਇਜ਼ ਕੱਟ ਅਤੇ ਪਾਰਕਿੰਗ ਹਾਦਸਿਆਂ ਦਾ ਕਾਰਣ
ਏ.ਡੀ.ਸੀ.ਪੀ. ਟ੍ਰੈਫਿਕ ਗਣੇਸ਼ ਕੁਮਾਰ ਨੇ ਦੱਸਿਆ ਕਿ ਹਾਈਵੇ 'ਤੇ ਵਾਹਨ ਕੰਟਰੋਲ ਵਿਚ ਰੱਖਣ ਲਈ ਸਪੀਡ 75 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ ਨਿਗਮ ਦੀ ਮਿਆਦ ਦੇ ਅੰਦਰ 45 ਹੋਵੇਗੀ। ਹਾਈਵੇ 'ਤੇ ਕਈ ਅਜਿਹੇ ਨਾਜਾਇਜ਼ ਕੱਟ ਹਨ, ਜੋ ਆਏ ਦਿਨ ਹਾਦਸਿਆਂ ਦਾ ਕਾਰਣ ਬਣਦੇ ਹਨ। ਕਈ ਵਾਰ ਲੋਕ ਨਾਜਾਇਜ਼ ਪਾਰਕਿੰਗ ਕਰ ਦਿੰਦੇ ਹਨ। ਅਜਿਹੇ ਵਿਚ ਹਾਈਵੇ ਤੋਂ ਜਦੋਂ ਤੇਜ਼ ਸਪੀਡ ਵਿਚ ਵਾਹਨ ਲੰਘਦਾ ਹੈ ਅਤੇ ਆਪਣਾ ਕੰਟਰੋਲ ਗੁਆ ਬੈਠਦਾ ਹੈ ਤਾਂ ਦੂਜਿਆਂ ਦੀ ਜਾਨ ਦਾ ਵੀ ਕਾਰਣ ਬਣਦਾ ਹੈ। ਟ੍ਰੈਫਿਕ ਪੁਲਿਸ ਕੋਲ ਇਸ ਸਮੇਂ ਦੋ ਇੰਟਰਸੈਪਟਰ ਮਸ਼ੀਨਾਂ ਹਨ। ਇਕ ਦੀ ਸਮਰੱਥਾ 2 ਕਿਲੋਮੀਟਰ ਦੂਰ ਤੱਕ ਸਪੀਡ ਚੈੱਕ ਕਰਨ ਦੀ ਹੈ।

ਬੱਸਾਂ ਦੇ ਹੋਣ ਵਾਲੇ ਨਾਜਾਇਜ਼ ਸਟਾਪੇਜ ਕੀਤੇ ਜਾਣਗੇ ਬੰਦ
ਏ.ਡੀ.ਸੀ.ਪੀ. ਨੇ ਕਿਹਾ ਕਿ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਕੁਝ ਥਾਵਾਂ 'ਤੇ ਨਾਜਾਇਜ਼ ਰੂਪ ਵਿਚ ਬੱਸਾਂ ਖੜ੍ਹੀਆਂ ਹੋ ਰਹੀਆਂ ਹਨ। ਉਨ੍ਹਾਂ 'ਤੇ ਵੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਸ ਥਾਂ 'ਤੇ ਫੁੱਟ ਓਵਰਬ੍ਰਿਜ ਬਣੇ ਹੋਏ ਹਨ। ਉਥੇ ਪੱਕੀ ਪੀ.ਸੀ.ਆਰ. ਦੀਆਂ ਗੱਡੀਆਂ ਖੜ੍ਹੀਆਂ ਕੀਤੀਆਂ ਜਾਣਗੀਆਂ ਤਾਂ ਜੋ ਲੋਕ ਗਲਤ ਢੰਗ ਨਾਲ ਰੋਡ ਕ੍ਰਾਸ ਨਾ ਕਰ ਸਕਣ। ਇਸ ਦੇ ਨਾਲ ਹੀ ਪਠਾਨਕੋਟ ਚੌਕ ਅਤੇ ਸੂਰਿਆ ਐਨਕਲੇਵ ਦੇ ਬਾਹਰ ਚੌਗਿੱਟੀ ਫਲਾਈਵਰ ਦੇ ਕੋਲ ਵੀ ਨਾਜਾਇਜ਼ ਤੌਰ 'ਤੇ ਖੜ੍ਹੀਆਂ ਹੋਣ ਵਾਲੀਆਂ ਬੱਸਾਂ ਨੂੰ ਹਰ ਹਾਲ ਵਿਚ ਰੋਕਿਆ ਜਾਵੇਗਾ। ਇਸ ਦੇ ਲਈ ਮੁਲਾਜ਼ਮਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ।

Get the latest update about Traffic news, check out more about Speed Limit, Latest news, Truescoop news & Punjab news

Like us on Facebook or follow us on Twitter for more updates.