ਸਕੂਲ 'ਚ ਵਰਦੀ ਨਾ ਪਾਉਣ 'ਤੇ ਬੱਚੇ ਦੀ ਡੰਡਿਆਂ ਨਾਲ ਪਿਟਾਈ, ਪੁੱਛਣ ਗਏ ਦਾਦੇ ਦੀ ਵੀ ਕੀਤੀ ਕੁੱਟਮਾਰ..!

ਜਾਣਕਾਰੀ ਦਿੰਦੇ ਹੋਏ ਰਮੇਸ਼ ਕੁਮਾਰ ਪੁੱਤਰ ਮੁਲਖ ਰਾਜ ਨਵੀ ਅਬਾਦੀ ਵੇਰਕਾ ਨੇ ਦੱਸਿਆ ਕਿ ਮੇਰੇ ਦੋ ਪੋਤੇ ਰਮਨ ਕੁਮਾਰ (10) ਅਤੇ ਰੋਹਿਤ ਕੁਮਾਰ (6) ਪੁੱਤਰ ਰਵੀ ਕੁਮਾਰ ਗੁਰਦੁਆਰਾ ਨਾਨਕਸਰ ਵੇਰਕਾ ਨੇੜੇ ਸਥਿਤ ਵਿਸ਼ਵ ਪਬਲਿਕ ਸਕੂਲ ਵਿਚ ਰਮਨ ਕੁਮਾਰ ਤੀਜੀ ਜਮਾਤ ਅਤੇ ਰੋਹਿਤ ਕੁਮਾਰ ਐਲ ਕੇ ਜੀ ਕਲਾਸ ਵਿਚ ਪੜ੍ਹਦੇ ਹਨ...

ਵੇਰਕਾ ਵਿੱਚ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਪੋਤੇ ਅਤੇ ਦਾਦੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਲੜਾਈ ਵਿੱਚ ਦਾਦਾ ਜ਼ਖ਼ਮੀ ਹੋ ਗਿਆ। ਇਹ ਘਟਨਾ ਗੁਰਦੁਆਰਾ ਨਾਨਕਸਰ ਵੇਰਕਾ ਨੇੜੇ ਵਾਪਰੀ ਹੈ ਜਿਥੇ ਇਸ ਸਕੂਲ 'ਚ ਪੜ੍ਹਦੇ ਵਿਦਿਆਰਥੀ ਨਾਲ ਨੂੰ ਵਰਦੀ ਨਾ ਪਾਉਣ ਦੀ ਸਜ਼ਾ ਦਿੱਤੀ ਗਈ ਤੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਤੇ ਜਦੋਂ ਇਸ ਘਟਨਾ ਦਾ ਪਤਾ ਚਲਦਿਆਂ ਇਕ ਬੱਚੇ ਦਾ ਦਾਦਾਸ ਪੁੱਛਗਿੱਛ ਕਰ ਲਈ ਪਹੁੰਚਿਆ ਤਾਂ ਉਸ ਨਾਲ ਵੀ ਕੁੱਟਮਾਰ ਕੀਤੀ ਗਈ।  

ਜਾਣਕਾਰੀ ਦਿੰਦੇ ਹੋਏ ਰਮੇਸ਼ ਕੁਮਾਰ ਪੁੱਤਰ ਮੁਲਖ ਰਾਜ ਨਵੀ ਅਬਾਦੀ ਵੇਰਕਾ ਨੇ ਦੱਸਿਆ ਕਿ ਮੇਰੇ ਦੋ ਪੋਤੇ ਰਮਨ ਕੁਮਾਰ (10) ਅਤੇ ਰੋਹਿਤ ਕੁਮਾਰ (6) ਪੁੱਤਰ ਰਵੀ ਕੁਮਾਰ ਗੁਰਦੁਆਰਾ ਨਾਨਕਸਰ ਵੇਰਕਾ ਨੇੜੇ ਸਥਿਤ ਵਿਸ਼ਵ ਪਬਲਿਕ ਸਕੂਲ ਵਿਚ ਰਮਨ ਕੁਮਾਰ ਤੀਜੀ ਜਮਾਤ ਅਤੇ ਰੋਹਿਤ ਕੁਮਾਰ ਐਲ ਕੇ ਜੀ ਕਲਾਸ ਵਿਚ ਪੜ੍ਹਦੇ ਹਨ। ਵੀਰਵਾਰ ਨੂੰ ਦੋਵੇਂ ਬੱਚੇ ਸਕੂਲ ਗਏ ਹੋਏ ਸਨ, ਜਦੋਂ ਬੱਚੇ ਛੁੱਟੀ ਤੋਂ ਬਾਅਦ ਘਰ ਆਏ ਤਾਂ ਦੱਸਿਆ ਕਿ ਸਕੂਲ ਦੇ ਪਿ੍ੰਸੀਪਲ ਜਗਜੀਤ ਸਿੰਘ ਨੇ ਵਰਦੀ ਨਾ ਪਹਿਨਣ ਲਈ ਇੱਕ ਸੋਟੀ ਨਾਲ ਉਨ੍ਹਾਂ ਨੂੰ ਮਾਰਿਆ ਹੈ। ਅਗਲੇ ਦਿਨ ਸ਼ੁੱਕਰਵਾਰ ਸਵੇਰੇ ਮੈਂ ਆਪਣੇ ਪੋਤੇ ਨਾਲ ਸਕੂਲ ਗਿਆ ਅਤੇ ਪ੍ਰਿੰਸੀਪਲ ਨੂੰ ਬੱਚੇ 'ਤੇ ਹੋਏ ਬੇਰਹਿਮੀ ਨਾਲ ਕੀਤੇ ਗਏ ਹਮਲੇ ਬਾਰੇ ਪੁੱਛਿਆ ਅਤੇ ਕਿਹਾ ਕਿ ਤੁਸੀਂ ਸਾਨੂੰ 3 ਸਤੰਬਰ ਨੂੰ ਮਾਪਿਆਂ ਦੀ ਮੀਟਿੰਗ ਵਿੱਚ ਵਰਦੀ ਪਾ ਕੇ ਆਉਣ ਬਾਰੇ ਕਿਉਂ ਨਹੀਂ ਦੱਸਿਆ। ਜੇ ਸਾਨੂੰ ਦੱਸਿਆ ਹੁੰਦਾ ਤਾਂ ਅਸੀਂ ਬੱਚੇ ਨੂੰ ਵਰਦੀ ਪਾ ਕੇ ਭੇਜ ਦਿੰਦੇ। ਇਸ ਗੱਲ ਨੂੰ ਲੈ ਕੇ ਬਹਿਸ ਕਰਦੇ ਹੋਏ ਪ੍ਰਿੰਸੀਪਲ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੈਂ ਪ੍ਰਿੰਸੀਪਲ ਦੇ ਦਫਤਰ ਤੋਂ ਬਾਹਰ ਆਇਆ ਤਾਂ ਪ੍ਰਿੰਸੀਪਲ ਅਤੇ ਉਸ ਦੇ ਸਾਥੀਆਂ ਨੇ ਮੈਨੂੰ ਗਰਦਨ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਦਿੱਤਾ, ਲੱਤਾਂ ਮਾਰਨਾ ਸ਼ੁਰੂ ਕਰ ਦਿੱਤਾ।

ਹਮਲੇ ਸਬੰਧੀ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਪਰ ਦੋ ਦਿਨ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਰੀ ਕੁੱਟਮਾਰ ਕਰਨ ਵਾਲੇ ਮੇਰੇ ਪੋਤੇ ਅਤੇ ਸਕੂਲ ਦੇ ਪ੍ਰਿੰਸੀਪਲ ਖਿਲਾਫ ਕਾਰਵਾਈ ਕਰਕੇ ਇਨਸਾਫ਼ ਦਿੱਤਾ ਜਾਵੇ।


ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਹੁੰਦਲ ਨੇ ਰਮੇਸ਼ ਕੁਮਾਰ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਸ ਨੇ ਕਿਸੇ ਦੀ ਕੁੱਟਮਾਰ ਨਹੀਂ ਕੀਤੀ, ਉਲਟਾ ਰਮੇਸ਼ ਕੁਮਾਰ ਦਫ਼ਤਰ ਵਿੱਚ ਆ ਕੇ ਉਸ ਨਾਲ ਗਲਤ ਵਿਵਹਾਰ ਕਰਦਾ ਹੈ। ਪ੍ਰਿੰਸੀਪਲ ਨੇ ਕਿਹਾ ਕਿ ਇਹ ਸਭ ਸਾਜਿਸ਼ ਰਮੇਸ਼ ਕੁਮਾਰ ਵੱਲੋਂ ਉਸ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਕਤ ਪ੍ਰਿੰਸੀਪਲ ਦੇ ਹੱਕ ਵਿੱਚ ਆਏ ਉਕਤ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਕਤ ਪ੍ਰਿੰਸੀਪਲ ਬਹੁਤ ਹੀ ਚੰਗੇ ਕਿਰਦਾਰ ਦਾ ਵਿਅਕਤੀ ਹੈ।

ਇਸ ਸਬੰਧੀ ਜਦੋਂ ਥਾਣਾ ਵੇਰਕਾ ਦੇ ਇੰਚਾਰਜ ਇੰਸਪੈਕਟਰ ਕਿਰਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਦੋਵਾਂ ਪਾਸਿਆਂ ਤੋਂ ਸ਼ਿਕਾਇਤਾਂ ਆਈਆਂ ਹਨ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Get the latest update about SCHOOL, check out more about JALANDHAR NEWS, PUNJAB NEWS & VERKA NEWS

Like us on Facebook or follow us on Twitter for more updates.