ਪਹਿਲੇ 100 ਦਿਨਾਂ 'ਚ ਹੀ ਮੋਦੀ ਸਰਕਾਰ ਲਿਆ ਸਕਦੀ ਹੈ ਇਹ ਵੱਡੇ ਸੁਧਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ 100 ਦਿਨਾਂ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕਰਨ ਵਾਲੇ ਹਨ। ਜਾਣਕਾਰੀ ਮੁਤਾਬਕ ਮੋਦੀ ਸਰਕਾਰ ਲੇਬਰ ਕਾਨੂੰਨ, ਪ੍ਰਾਈਵੇਟਾਈਜੇਸ਼ਨ ਅਤੇ ਇੰਡਸ੍ਰਟੀਅਲ ਲੈਂਡ ਬੈਂਕ ਬਣਾਉਣ ਵਰਗੇ...

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ 100 ਦਿਨਾਂ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕਰਨ ਵਾਲੇ ਹਨ। ਜਾਣਕਾਰੀ ਮੁਤਾਬਕ ਮੋਦੀ ਸਰਕਾਰ ਲੇਬਰ ਕਾਨੂੰਨ, ਪ੍ਰਾਈਵੇਟਾਈਜੇਸ਼ਨ ਅਤੇ ਇੰਡਸ੍ਰਟੀਅਲ ਲੈਂਡ ਬੈਂਕ ਬਣਾਉਣ ਵਰਗੇ ਸੁਧਾਰ ਕਰ ਸਕਦੀ ਹੈ। ਨੀਤੀ ਕਮਿਸ਼ਨ ਦੇ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਤੁਸੀਂ ਕਈ ਸੁਧਾਰ ਦੇਖੋਗੇ। ਪ੍ਰਧਾਨ ਮੰਤਰੀ ਮੋਦੀ ਦੀ ਦੇਖ-ਰੇਖ 'ਚ ਨੀਤੀ ਕਮਿਸ਼ਨ ਕੰਮ ਕਰਦਾ ਹੈ। ਕੁਮਾਰ ਮੁਤਾਬਕ ਲੇਬਰ ਕਾਨੂੰਨ 'ਤੇ ਜੁਲਾਈ ਦੇ ਸੰਸਦ ਸੈਸ਼ਨ 'ਚ ਆਉਣਗੇ। ਇਸ 'ਤੇ ਸਰਕਾਰ ਨਵਾਂ ਬਿੱਲ ਲਿਆਵੇਗੀ। 

ਵਿਭਾਗਾਂ ਦੀ ਵੰਡ ਕਰਦੇ ਹੋਏ ਅਮਿਤ ਨੂੰ ਗ੍ਰਹਿ ਮੰਤਰਾਲਾ ਤੇ ਰਾਜਨਾਥ ਨੂੰ ਮਿਲਿਆ ਰੱਖਿਆ ਮੰਤਰਾਲਾ

ਸਰਕਾਰ 44 ਕੇਂਦਰੀ ਕਾਨੂੰਨਾਂ ਨੂੰ ਮਿਲਾ ਕੇ 4 ਕੋਡ ਬਣਾ ਸਕਦੀ ਹੈ, ਜਿਸ 'ਚ ਸੈਲਰੀ, ਇੰਡਸਟ੍ਰੀਅਲ ਰਿਲੇਸ਼ਨ, ਸੋਸ਼ਲ ਸਿਕਿਓਰਿਟੀ ਅਤੇ ਵੇਲਫੇਅਰ ਸ਼ਾਮਲ ਹਨ। ਸਰਕਾਰ ਲੈਂਡ ਬੈਂਕ 'ਚੋਂ ਵਿਦੇਸ਼ੀ ਨਿਵੇਸ਼ਕਾਂ ਨੂੰ ਜ਼ਮੀਨ ਵੀ ਦੇ ਸਕਦੀ ਹੈ। ਕੁਮਾਰ ਮੁਤਾਬਕ ਸਰਕਾਰ 42 ਸਰਕਾਰੀ ਕੰਪਨੀਆਂ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕਰਨ ਜਾਂ ਬੰਦ ਕਰਨ 'ਤੇ ਫੋਕਸ ਕਰੇਗੀ। ਸਰਕਾਰ ਏਅਰ ਇੰਡੀਆ ਲਈ ਐੱਫ.ਡੀ.ਆਈ ਦੀ ਸੀਮਾ ਵਧਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬੈਂਕ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਬਿਗ ਬੈਂਗ, 100 ਦਿਨ ਦਾ ਪਲਾਨ। ਅਸੀਂ ਸਭ ਇਸ ਲਈ ਤਿਆਰ ਹਾਂ।

Get the latest update about NITI Aayog, check out more about National Punjabi News, Central Government News, Rajiv Kumar & National Online Punjabi News

Like us on Facebook or follow us on Twitter for more updates.