ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਵਿੱਕੀ ਗੌਂਡਰ ਗਰੁੱਪ ਨੇ Mankirt Aulakh ਨੂੰ ਦਿੱਤੀ ਧਮਕੀ

ਪੰਜਾਬੀ ਗਾਇਕ ਮਨਕੀਰਤ ਔਲਖ ਦਾ ਨਾਂ ਵੀ ਇਸ ਕਤਲ ਦੇ ਕਰਕੇ ਉਭਰ ਰਿਹਾ ਹੈ ਤੇ ਗੈਂਗਸਟਰ ਦਵਿੰਦਰ ਬੰਬੀਹਾ ਅਤੇ ਵਿੱਕੀ ਗੌਂਡਰ ਗਰੁੱਪ ਨੇ ਮਨਕੀਰਤ ਔਲਖ ਦਾ ਨਾਂ ਇਸ ਕਤਲ 'ਚ ਹੋਣ ਦੀ ਗੱਲ ਕਹੀ ਹੈ...

ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਕਿਥੇ ਪੰਜਾਬ ਪੁਲਿਸ ਹੱਤਿਆਰਿਆਂ ਦੀ ਜਾਂਚ 'ਚ ਲਗੀ ਹੋਈ ਹੈ। ਓਥੇ ਹੀ ਹੁਣ ਇਕ ਹੋਰ ਪੰਜਾਬੀ ਗਾਇਕ ਨੂੰ ਇਨ੍ਹਾਂ ਗੈਂਗਸਟਰਾਂ ਵਲੋਂ ਧਮਕੀ ਮਿਲੀ ਹੈ। ਪੰਜਾਬੀ ਗਾਇਕ ਮਨਕੀਰਤ ਔਲਖ ਦਾ ਨਾਂ ਵੀ ਇਸ ਕਤਲ ਦੇ ਕਰਕੇ ਉਭਰ ਰਿਹਾ ਹੈ ਤੇ ਗੈਂਗਸਟਰ ਦਵਿੰਦਰ ਬੰਬੀਹਾ ਅਤੇ ਵਿੱਕੀ ਗੌਂਡਰ ਗਰੁੱਪ ਨੇ ਮਨਕੀਰਤ ਔਲਖ ਦਾ ਨਾਂ ਇਸ ਕਤਲ 'ਚ ਹੋਣ ਦੀ ਗੱਲ ਕਹੀ ਹੈ। ਔਲਖ ਗੈਂਗਸਟਰ ਲਾਰੈਂਸ ਦਾ ਕਰੀਬੀ ਹੈ। 

ਖਦਸਾ ਹੈ ਕਿ ਇਹ ਕਤਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਸੀ ਦੁਸ਼ਮਣੀ ਕਾਰਨ ਹੋਇਆ ਹੈ। ਪੁਲਿਸ ਇਸ ਮਾਮਲੇ ਵਿੱਚ ਗਾਇਕ ਮਨਕੀਰਤ ਔਲਖ ਤੋਂ ਪੁੱਛਗਿੱਛ ਕਰ ਸਕਦੀ ਹੈ। ਇਸ ਮਾਮਲੇ ਵਿੱਚ ਅਜੇ ਤੱਕ ਔਲਖ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ਹੈ।

ਇਸ ਕਤਲ ਤੋਂ ਬਾਅਦ ਵਿੱਕੀ ਗੌਂਡਰ ਗਰੁੱਪ ਨੇ ਮਨਕਿਰਤ ਔਲਖ ਦੇ ਇਸ ਮਾਮਲੇ ਚ ਜੁੜੇ ਹੋਣ ਦੀ ਗੱਲ ਕਹਿ ਕੇ ਲਿਖਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ ਪੈਸਿਆਂ ਲਈ ਕੀਤਾ ਗਿਆ ਸੀ। ਇਸ ਪਿੱਛੇ ਗਾਇਕ ਮਨਕੀਰਤ ਔਲਖ ਦਾ ਹੱਥ ਹੈ। ਗਾਇਕ ਮਨਕੀਰਤ ਔਲਖ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਨਾਲ ਸਾਰੀ ਇੰਡਸਟਰੀ ਦੀ ਨਿੱਜੀ ਜਾਣਕਾਰੀ ਸਾਂਝੀ ਕਰਦਾ ਸੀ। ਸਰਕਾਰ ਤੇ ਸਵਾਲ ਚੁਕਦਿਆਂ ਵਿੱਕੀ ਗੌਂਡਰ ਗਰੁੱਪਨੇ ਕਿਹਾ ਕਿ ਮਨਕੀਰਤ ਔਲਖ ਦੀ ਸੁਰੱਖਿਆ ਕਿਉਂ ਨਹੀਂ ਵਾਪਸ ਲਈ ਗਈ? ਇਸ ਤੇ ਪੁਖਤਾ ਜਾਣਕਾਰੀ ਦੀ ਗੱਲ ਕਹਿ ਗਈ ਤੇ ਉਨ੍ਹਾਂ ਕਿਹਾ ਜੇ ਕੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਵਿੱਕੀ ਗੌਂਡਰ ਗਰੁੱਪ ਇਸ ਤੇ ਐਕਸ਼ਨ ਲੈਣਗੇ।  

ਇਸ ਦੇ ਨਾਲ ਹੀ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਵਿੰਦਰ ਬੰਬੀਹਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕਿਹਾ ਕਿ ਲਾਰੈਂਸ ਅਤੇ ਗੋਲਡੀ ਬਰਾੜ ਨੇ ਮੂਸੇਵਾਲਾ ਨੂੰ ਮਾਰ ਕੇ ਗਲਤ ਕੰਮ ਕੀਤਾ ਹੈ। ਇਸ ਕਤਲ ਵਿੱਚ ਗਾਇਕ ਮਨਕੀਰਤ ਔਲਖ ਦਾ ਪੂਰਾ ਹੱਥ ਹੈ। ਉਹ ਸਾਰੇ ਗਾਇਕਾਂ ਤੋਂ ਪੈਸੇ ਇਕੱਠੇ ਕਰਦਾ ਹੈ। ਉਹ ਆਪਣੀ ਨਿੱਜੀ ਜਾਣਕਾਰੀ ਲਾਰੈਂਸ ਨੂੰ ਦਿੰਦਾ ਹੈ। ਮਨਕੀਰਤ ਔਲਖ ਨੂੰ ਸੁਰੱਖਿਆ ਦਿੱਤੀ ਗਈ ਹੈ। ਬਿਨਾਂ ਗੱਲ ਕੀਤਿਆਂ ਮੂਸੇਵਾਲਾ ਦੀ ਸੁਰੱਖਿਆ ਖੋਹ ਲਈ ਗਈ ਅਤੇ ਰੌਲਾ ਪਾਇਆ ਗਿਆ। ਮੂਸੇਵਾਲਾ ਦਾ ਕਿਸੇ ਗੈਂਗਸਟਰ ਨਾਲ ਕੋਈ ਸੰਪਰਕ ਨਹੀਂ ਸੀ।

Get the latest update about Mankirt Aulakh, check out more about SIDHU MOOSE WALA MURDER, vicky gounder GROUP, VICKY GOUNDER & SIDHU MOOSE WALA

Like us on Facebook or follow us on Twitter for more updates.