ਵਿੱਕੀ ਮਿੱਡੂਖੇੜਾ ਕਤਲ ਕਾਂਡ: 3 ਸ਼ਾਰਪ ਸ਼ੂਟਰਾਂ ਤੋਂ ਪੁੱਛਗਿੱਛ ਜਾਰੀ, ਪਰਿਵਾਰ ਨੇ ਸਿੱਧੂ ਮੂਸੇਵਾਲਾ ਖਿਲਾਫ ਕਾਰਵਾਈ ਦੀ ਕੀਤੀ ਮੰਗ

ਸੋਮਵਾਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਤਿੰਨਾਂ ਨੂੰ ਤਿਹਾੜ ਜੇਲ੍ਹ ਤੋਂ ਲਿਆਂਦਾ ਗਿਆ ਹੈ।ਇਨ੍ਹਾਂ ਵਿੱਚ ਸੱਜਣ ਉਰਫ਼ ਭੋਲੂ (37) ਵਾਸੀ ਝੱਜਰ, ਅਨਿਲ ਕੁਮਾਰ ਲਾਠ (32) ਵਾਸੀ ਦਿੱਲੀ ਅਤੇ ਸੰਨੀ (20) ਵਾਸੀ ਕੁਰੂਕਸ਼ੇਤਰ ਸ਼ਾਮਲ ਹਨ।ਇਸ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਫ਼ਰਾਰ ਹਾਲੇ ਵੀ ਦੱਸਿਆ...

ਵਿੱਕੀ ਮਿੱਡੂਖੇੜਾ ਕਤਲ ਕਾਂਡ 'ਚ ਪੁਲਿਸ ਵਲੋਂ ਤਫਤੀਸ ਜਾਰੀ ਹੈ ਇਸ ਮਾਮਲੇ 'ਚ ਫੜੇ ਗਏ ਤਿੰਨ ਸ਼ੱਕੀ ਸ਼ਾਰਪ ਸ਼ੂਟਰਾਂ ਨੂੰ ਮੁਹਾਲੀ ਪੁਲੀਸ ਨੇ 10 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਸੋਮਵਾਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਤਿੰਨਾਂ ਨੂੰ ਤਿਹਾੜ ਜੇਲ੍ਹ ਤੋਂ ਲਿਆਂਦਾ ਗਿਆ ਹੈ।ਇਨ੍ਹਾਂ ਵਿੱਚ ਸੱਜਣ ਉਰਫ਼ ਭੋਲੂ (37) ਵਾਸੀ ਝੱਜਰ, ਅਨਿਲ ਕੁਮਾਰ ਲਾਠ (32) ਵਾਸੀ ਦਿੱਲੀ ਅਤੇ ਸੰਨੀ (20) ਵਾਸੀ ਕੁਰੂਕਸ਼ੇਤਰ ਸ਼ਾਮਲ ਹਨ।ਇਸ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਫ਼ਰਾਰ ਹਾਲੇ ਵੀ ਦੱਸਿਆ ਜਾਂਦਾ ਹੈ। ਨਾਲ ਹੀ ਹੁਣ ਪੁੱਛਗਿੱਛ ਦੀ ਤਲਵਾਰ ਸਿੱਧੂ ਮੂਸੇਵਾਲਾ ਦੇ ਸਿਰ ਘੁੰਮਦੀ ਨਜ਼ਰ ਆ ਰਹੀ ਹੈ। ਕਿਉਂਕਿ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਵਲੋਂ ਹੁਣ ਸਿੰਗਰ ਖਿਲਾਫ ਵੀ ਪੁੱਛਗਿੱਛ ਦੀ ਮੰਗ ਕੀਤੀ ਗਈ ਹੈ। ਮ੍ਰਿਤਕ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਨੇ ਸਿੱਧੂ ਮੂਸੇਵਾਲਾ ਦੀ ਕਾਲ ਡਿਟੇਲ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ ਤੇ ਪੁਲਿਸ ਨੂੰ ਸਖਤੀ ਨਾਲ ਜਾਂਚ ਕਰਨ ਦੀ ਗੱਲ ਵੀ ਕਹੀ ਹੈ 

ਮੋਹਾਲੀ ਪੁਲਿਸ ਨੂੰ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਵਲੋਂ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਸ਼ਗਨ ਪ੍ਰੀਤ ਨੇ ਵਿੱਕੀ ਨੂੰ ਮਾਰਨ 'ਚ ਸ਼ਾਰਪ ਸ਼ੂਟਰਾਂ ਦੀ ਮਦਦ ਕੀਤੀ ਸੀ। ਇਸ ਵਿਚ ਸੈਕਟਰ-71 ਵਿਚਲੇ ਮਕਾਨ ਦੀ ਰੇਕੀ ਕਰਵਾਉਣੀ ਵੀ ਸ਼ਾਮਲ ਹੈ। ਤਿੰਨ ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਉਹ ਲਾਪਤਾ ਹੈ। ਅਜਿਹੇ 'ਚ ਸਿੱਧੂ ਮੂਸੇਵਾਲਾ ਤੋਂ ਸ਼ਗਨ ਪ੍ਰੀਤ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਮੂਸੇਵਾਲਾ ਅਤੇ ਹੋਰ ਲੋਕਾਂ ਤੋਂ ਵੀ ਇਸ ਕੇਸ ਵਿੱਚ ਸ਼ਮੂਲੀਅਤ ਬਾਰੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਹਰ ਹਵਾਈ ਅੱਡੇ 'ਤੇ ਸ਼ਗਨ ਪ੍ਰੀਤ ਦਾ ਲੁੱਕ ਆਊਟ ਸਰਕੂਲਰ ਲਗਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ।


ਅਜੈਪਾਲ ਮਿੱਡੂਖੇੜਾ ਨੇ ਮੁਹਾਲੀ ਦੇ ਐਸਐਸਪੀ ਨੂੰ ਪੱਤਰ ਲਿਖ ਕੇ ਸ਼ਗਨ ਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਸ ਅਤੇ ਉਸ ਦੇ ਸਾਥੀਆਂ ਦੀ ਕਾਲ ਡਿਟੇਲ, ਮੋਬਾਈਲ ਫ਼ੋਨ ਲੋਕੇਸ਼ਨ, ਮੋਬਾਈਲ ਡੰਪ ਡਾਟਾ, ਟਰੈਵਲ ਹਿਸਟਰੀ ਅਤੇ ਬੈਂਕ ਲੈਣ-ਦੇਣ ਨੂੰ ਸੁਰੱਖਿਅਤ ਰੱਖਣ ਦੀ ਵੀ ਮੰਗ ਕੀਤੀ ਗਈ ਹੈ। ਅਜੈ ਪਾਲ ਨੇ ਸ਼ਗਨ ਪ੍ਰੀਤ ਦੇ ਕਈ ਤਾਕਤਵਰ ਸਿਆਸੀ ਲੋਕਾਂ ਨਾਲ ਜੁੜੇ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਅਜਿਹੇ 'ਚ ਮਾਮਲੇ ਨਾਲ ਜੁੜੇ ਸਬੂਤ ਵੀ ਨਸ਼ਟ ਹੋ ਸਕਦੇ ਹਨ। ਦਿੱਲੀ ਪੁਲਿਸ ਵੱਲੋਂ ਫੜੇ ਗਏ ਗੋਲੀਕਾਂਡ ਦੇ ਵੇਰਵੇ ਵੀ ਐਸਐਸਪੀ ਤੋਂ ਸੰਭਾਲਣ ਦੀ ਮੰਗ ਕੀਤੀ ਗਈ ਹੈ।

ਜਿਕਰਯੋਗ ਹੈ ਕਿ ਸ਼ਗਨ ਪ੍ਰੀਤ ਅਤੇ ਸਿੱਧੂ ਮੂਸੇਵਾਲਾ 28 ਮਾਰਚ ਤੋਂ 2 ਅਪ੍ਰੈਲ ਤੱਕ ਦੁਬਈ ਵਿੱਚ ਇੱਕ ਸ਼ੋਅ ਕਰ ਰਹੇ ਸਨ। ਦੋਵੇਂ 2 ਅਪ੍ਰੈਲ ਨੂੰ ਵਾਪਸ ਭਾਰਤ ਆਏ ਸਨ। ਸ਼ਗਨ ਪ੍ਰੀਤ 6 ਅਪ੍ਰੈਲ ਨੂੰ ਅਚਾਨਕ ਗਾਇਬ ਹੋ ਗਈ ਸੀ। ਦਿੱਲੀ ਪੁਲਿਸ ਦੀ ਪੁੱਛਗਿੱਛ ਵਿੱਚ ਉਸ ਦਾ ਨਾਮ ਸਾਹਮਣੇ ਆਇਆ ਸੀ। ਅਜੈਪਾਲ ਅਨੁਸਾਰ ਇਸ ਕਤਲ ਦਾ ਅਸਲ ਕਾਰਨ ਸ਼ਗਨ ਪ੍ਰੀਤ ਹੀ ਦੱਸ ਸਕਦਾ ਹੈ। ਉਹ ਜਾਣਦਾ ਹੈ ਕਿ ਵਿੱਕੀ ਨੂੰ ਕਿਸ ਦੇ ਇਸ਼ਾਰੇ 'ਤੇ ਮਾਰਿਆ ਗਿਆ ਸੀ। 6 ਤੋਂ 8 ਅਗਸਤ ਤੱਕ ਮੋਬਾਈਲ ਡਾਟਾ ਦੀ ਵਿਸ਼ੇਸ਼ ਖੋਜ ਕੀਤੀ ਜਾਵੇ। ਸ਼ਗਨ ਪ੍ਰੀਤ ਨੇ ਜਲ ਵਾਯੂ ਵਿਹਾਰ ਟਾਵਰ, ਖਰੜ ਵਿਖੇ ਸ਼ਾਰਪ ਸ਼ੂਟਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਸੀ।

Get the latest update about KHARAR HOUSING SOCIETY, check out more about VICKY MIDDUKHERA MURDER CASE, MANAGER UNDER LENS, SHAGUNDEEP & AJAYPAL MIDDUKHERA

Like us on Facebook or follow us on Twitter for more updates.