ਵਿੱਕੀ ਮਿੱਡੂਖੇੜਾ ਕਤਲ ਕਾਂਡ: ਪੁਲਿਸ ਦੇ ਘੇਰੇ 'ਚ ਆਇਆ ਨਾਮਵਰ ਪੰਜਾਬੀ ਗਾਇਕ ਦਾ ਮੈਨੇਜਰ

ਵਿੱਕੀ ਮਿੱਡੂਖੇੜਾ ਕਤਲ ਕਾਂਡ 'ਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਨੇ ਵਿੱਕੀ ਮਿੱਡੂਖੇੜਾ ਕਤਲ ਕਾਂਡ ਤੇ ਮੋਹਾਲੀ ਚ ਫੜੇ ਗਏ 2 ਦੋਸ਼ੀਆਂ ਬਾਰੇ...

ਚੰਡੀਗੜ੍ਹ :- ਵਿੱਕੀ ਮਿੱਡੂਖੇੜਾ ਕਤਲ ਕਾਂਡ 'ਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਨੇ ਵਿੱਕੀ ਮਿੱਡੂਖੇੜਾ ਕਤਲ ਕਾਂਡ ਤੇ ਮੋਹਾਲੀ 'ਚ ਫੜੇ ਗਏ ਦੋਸ਼ੀਆਂ ਬਾਰੇ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੋਸ਼ੀਆਂ 'ਚੋ ਇਕ ਮਸ਼ਹੂਰ ਪੰਜਾਬੀ ਗਾਇਕ ਦਾ ਮੈਨੇਜਰ ਹੈ। ਪੁਲਿਸ ਵਲੋਂ ਇਸ ਮਾਮਲੇ ਤੇ ਹੋਰ ਜਾਣਕਾਰੀ ਇਕੱਠਾ ਕੀਤੀ ਜਾ ਰਹੀ ਹੈ ਤਾਂ ਜੋ 2021 ਨੂੰ ਹੋਏ ਇਸ ਕਤਲੇਆਮ ਦੀ ਗੁਥੀ ਨੂੰ ਸੁਲਝਾਇਆ ਜਾ ਸਕਦੇ।   

ਜਿਕਰਯੋਗ ਹੈ ਕਿ ਇਹ ਘਟਨਾ ਸਤੰਬਰ 2021 ਨੂੰ ਮੋਹਾਲੀ ਦੇ ਸੈਕਟਰ 71 ਵਿਖੇ ਹੋਈ ਸੀ। ਜਦੋਂ ਚਾਰ ਹਮਲਾਵਰਾਂ ਨੇ ਮਟੌਰ ਬਾਜ਼ਾਰ ਵਿੱਚ ਨੌਜਵਾਨ ਆਗੂ 'ਤੇ ਕਰੀਬ 10 ਗੋਲੀਆਂ ਚਲਾ ਕਤਲ ਕਰ ਦਿੱਤਾ ਸੀ। ਚਾਰੇ ਹਮਲਾਵਰ ਚੋ ਇਕ ਸ਼ਗਨਦੀਪ ਦੇ ਨਾਲ ਵਿੱਕੀ ਖਰੜ ਦੀ ਇੱਕ ਹਾਊਸਿੰਗ ਸੁਸਾਇਟੀ ਦੇ ਇੱਕ ਫਲੈਟ ਵਿੱਚ ਸਨ। ਮ੍ਰਿਤਕ ਦੇ ਭਰਾ ਅਜੈਪਾਲ ਮਿੱਡੂਖੇੜਾ ਨੇ ਦੱਸਿਆ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਗਾਇਕ ਵੀ ਇਸ ਮਾਮਲੇ 'ਚ ਸ਼ਾਮਲ ਸੀ ਜਾਂ ਨਹੀਂ।

ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਜਾਣਕਾਰੀ ਦੇਂਦਿਆਂ ਕਿਹਾ ਕਿ  “ਸ਼ਗਨਦੀਪ ਗਾਇਕ ਦਾ ਮੈਨੇਜਰ ਸੀ। ਮਾਮਲੇ 'ਚ ਉਸ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। ”
ਐਸਐਸਪੀ ਨੇ ਅੱਗੇ ਕਿਹਾ, “ਪੁਲਿਸ ਜਲਦੀ ਹੀ ਪੁਸ਼ਟੀ ਕਰੇਗੀ ਕਿ ਗਾਇਕ ਵੀ ਇਸ ਕੇਸ ਵਿੱਚ ਸ਼ਾਮਲ ਸੀ ਜਾਂ ਨਹੀਂ।


 ਕੌਣ ਸੀ ਵਿੱਕੀ ਮਿੱਡੂਖੇੜਾ?
ਵਿੱਕੀ ਮਿੱਡੂਖੇੜਾ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦਾ ਆਗੂ ਸੀ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (SOI) ਦਾ ਚਾਰ ਸਾਲਾਂ ਦਾ ਪ੍ਰਧਾਨ ਸੀ। ਉਸ ਦੇ ਵਿਆਹ ਨੂੰ ਦੋ ਸਾਲ ਹੋ ਗਏ ਸਨ। ਉਹ ਪੰਜਾਬ ਅਤੇ ਹਰਿਆਣਾ ਦੇ ਕਈ ਵਿਧਾਇਕਾਂ ਦੇ ਨਾਲ-ਨਾਲ ਕੁਝ ਪੰਜਾਬੀ ਗਾਇਕਾਂ ਨਾਲ ਵੀ ਦੋਸਤ ਸੀ। ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਵਿੱਚ ਉਨ੍ਹਾਂ ਦੀ ਜ਼ਬਰਦਸਤ ਅਪੀਲ ਤੋਂ ਬਾਅਦ ਉਨ੍ਹਾਂ ਨੂੰ SOI ਦੀ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਸੂਬੇ ਦੀਆਂ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਵਿੱਚ ਅਕਾਲੀ ਦਲ ਲਈ ਜ਼ੋਰਦਾਰ ਪ੍ਰਚਾਰ ਕੀਤਾ ਸੀ। 

Get the latest update about AJAYPAL MIDDUKHERA, check out more about PUNJAB NEWS, TRUE SCOOP PUNJABI, KHARAR HOUSING SOCIETY SHAGUNDEEP MANAGER OF THE SINGER & FAMOUS PUNJABI SINGERS MANAGER UNDER LENS

Like us on Facebook or follow us on Twitter for more updates.