ਵਿੱਕੀ ਮਿੱਡੂਖੇੜਾ ਕਤਲ ਮਾਮਲੇ ਨੂੰ ਲੈ ਕੇ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ। ਵਿੱਕੀ ਮਿੱਡੂਖੇੜਾਕਤਲ ਮਾਮਲੇ ਤੇ ਸ਼ਾਰਪਸ਼ੂਟਰਾਂ ਤੋਂ ਪੁੱਛਗਿੱਛ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ ਕਿ ਵਿੱਕੀ ਮਿੱਡੂਖੇੜਾ ਦਾ ਕਤਲ ਕਰਨਾਲ ਅਤੇ ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰਾਂ ਦੇ ਕਹਿਣ ਤੇ ਕੀਤਾ ਗਿਆ ਹੈ। ਗੈਂਗਸਟਰ ਭੂਪੀ ਰਾਣਾ ਅਤੇ ਅਮਿਤ ਦਾਗਰ ਨੇ ਕਤਲ ਕਰਵਾਇਆ ਹੈ।
ਇਹ ਵੀ ਪੜ੍ਹੋ:- ਸੰਦੀਪ ਨੰਗਲ ਕਤਲ ਕੇਸ: ਪੁਲਿਸ ਨੇ ਹਰਿਆਣਾ ਦੇ ਗੈਂਗਸਟਰ ਸਚਿਨ ਨੂੰ ਕੀਤਾ ਗ੍ਰਿਫਤਾਰ, 2 ਦਿਨ ਦੇ ਰਿਮਾਂਡ 'ਤੇ ਭੇਜਿਆ
ਫਿਲਹਾਲ ਇਸ ਮਾਮਲੇ ਦੇ ਦੋਸ਼ੀਆਂ 'ਚੋ ਇਕ ਪ੍ਰੋਡਕਸ਼ਨ ਮੈਨੇਜਰ ਸ਼ਗਨਦੀਪ ਫ਼ਰਾਰ ਚਲ ਰਿਹਾ ਹੈ। ਸ਼ਗੁਨ ਜੋ ਕਿ ਹਮਲੇ ਦੇ ਸਮੇ ਸਿੱਧੂ ਮੂਸੇਵਾਲਾ ਦੇ ਨਾਲ ਦੁਬਈ 'ਚ ਸ਼ੋਅ ਦੇ ਦੌਰਾਨ ਉਸ ਨਾਲ ਸੀ। ਸ਼ਗੁਨ ਤੇ ਇਕ ਕਤਲ ਨੂੰ ਕਰਵਾਉਣ ਦੇ ਦੋਸ਼ ਲਗੇ ਹਨ ਕਿ ਉਸ ਨੇ ਸ਼ਾਰਸ਼ੂਟਰਸ ਦੀ ਮਦਦ ਕੀਤੀ ਸੀ। ਹੁਣ ਹੋ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਤੋਂ ਵੀ ਇਸ ਮਾਮਲੇ ਤੇ ਪੁੱਛਗਿੱਛ ਕੀਤੀ ਜਾਵੇ।
ਇਹ ਘਟਨਾ ਸਤੰਬਰ 2021 ਨੂੰ ਮੋਹਾਲੀ ਦੇ ਸੈਕਟਰ 71 'ਚ ਹੋਈ ਸੀ। ਜਦੋਂ ਚਾਰ ਹਮਲਾਵਰਾਂ ਨੇ ਮਟੌਰ ਬਾਜ਼ਾਰ ਵਿੱਚ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ 'ਤੇ ਕਰੀਬ 10 ਗੋਲੀਆਂ ਚਲਾਈਆਂ ਸਨ ਤੇ ਫਰਾਰ ਹੋ ਗਏ ਸਨ। ਚਾਰੇ ਹਮਲਾਵਰ ਸ਼ਗਨਦੀਪ ਦੇ ਨਾਲ ਖਰੜ ਦੀ ਇੱਕ ਹਾਊਸਿੰਗ ਸੁਸਾਇਟੀ ਦੇ ਇੱਕ ਫਲੈਟ ਵਿੱਚ ਸਨ। ਮ੍ਰਿਤਕ ਦੇ ਭਰਾ ਅਜੈਪਾਲ ਮਿੱਡੂਖੇੜਾ ਨੇ ਕਿਹਾ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਗਾਇਕ ਵੀ ਇਸ ਮਾਮਲੇ ਵਿਚ ਸ਼ਾਮਲ ਸੀ ਜਾਂ ਨਹੀਂ।
Get the latest update about AJAY PAL MIDDUKHERA, check out more about MURDER VICKY MIDDUKHERA, KHARAR HOUSING SOCIETY, CRIME & SHAGUNDEEP FOUR ASSAILANTS
Like us on Facebook or follow us on Twitter for more updates.