Video: ਉੱਤਰਾਖੰਡ 'ਚ ਬਰਫੀਲੇ ਤੂਫ਼ਾਨ 'ਚ ਮਾਰੇ ਗਏ 10 ਪਰਬਤਾਰੋਹੀ, 11 ਹੋਰਾਂ ਦੀ ਤਲਾਸ਼ ਜਾਰੀ

ਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਦਫ਼ਤਰ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਇੰਡੋ-ਤਿੱਬਤੀ ਬਾਰਡਰ ਪੁਲਿਸ ਦੀਆਂ ਟੀਮਾਂ ਵਲੋਂ ਬਚਾਅ ਕਾਰਜ ਕੀਤਾ ਜਾ ਰਿਹਾ ਹੈ...

ਉੱਤਰਾਖੰਡ 'ਚ ਅੱਜ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਜਿਥੇ ਉਤਰਾਖੰਡ ਦੇ ਭਟਵਾੜੀ 'ਚ ਬਰਫਬਰੀ ਦੇ ਕਾਰਨ 10 ਪਰਵਤਾਰੋਹਿਆਂ ਦੀ ਜਾਨ ਚਲੀ ਗਈ ਹੈ ਜਦਕਿ 11 ਹੋਰ ਦੀ ਤਲਾਸ਼ ਹਜੇ ਵੀ ਜਾਰੀ ਹੈ। ਇਹ ਘਟਨਾ ਅੱਜ ਦੁਪਹਿਰ ਉੱਤਰਾਖੰਡ ਵਿੱਚ ਇੱਕ ਪਹਾੜ ਉਤੋਂ ਬਰਫ਼ ਡਿੱਗਣ ਕਾਰਨ ਵਾਪਰੀ ਹੈ ਜਿਸ 'ਚ 10 ਪਰਬਤਾਰੋਹੀ ਮਾਰੇ ਗਏ ਅਤੇ ਅੱਠ ਨੂੰ ਬਚਾ ਲਿਆ ਗਿਆ ਹੈ ਜਦਕਿ 11 ਹੋਰ ਦੀ ਤਲਾਸ਼ ਕੀਤੀ ਜਾ ਰਹੀ ਹੈ।  

ਜਾਣਕਾਰੀ ਮੁਤਾਬਿਕ ਉੱਤਰਕਾਸ਼ੀ ਦੇ ਭਟਵਾੜੀ 'ਚ ਦ੍ਰੋਪਦੀ ਦੇ ਡੰਡਾ-2 ਬਰਫ਼ਬਾਰੀ 'ਚ 29 ਪਰਬਤਰੋਹੀ ਫਸੇ ਹੋਏ ਹਨ। ਇਹ ਸਾਰੇ ਸਿਖਿਆਰਥੀ ਉੱਤਰਕਾਸ਼ੀ ਦੇ ਨਹਿਰੂ ਮਾਊਂਟੇਨੀਅਰਿੰਗ ਇੰਸਟੀਚਿਊਟ ਤੋਂ ਹਨ। ਜ਼ਖਮੀ ਸਿਖਿਆਰਥੀਆਂ ਨੂੰ 13,000 ਫੁੱਟ ਦੀ ਉਚਾਈ 'ਤੇ ਨੇੜਲੇ ਹੈਲੀਪੈਡ ਅਤੇ ਫਿਰ ਰਾਜ ਦੀ ਰਾਜਧਾਨੀ ਦੇਹਰਾਦੂਨ ਲਿਜਾਇਆ ਜਾ ਰਿਹਾ ਹੈ। ਉੱਤਰਾਖੰਡ ਦੇ ਪੁਲਿਸ ਮੁਖੀ ਅਸ਼ੋਕ ਕੁਮਾਰ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਬਚਾਅ ਕਾਰਜਾਂ ਵਿੱਚ ਮਦਦ ਕਰ ਰਹੇ ਹਨ। 
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਦਫ਼ਤਰ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਇੰਡੋ-ਤਿੱਬਤੀ ਬਾਰਡਰ ਪੁਲਿਸ ਦੀਆਂ ਟੀਮਾਂ ਵਲੋਂ ਬਚਾਅ ਕਾਰਜ ਕੀਤਾ ਜਾ ਰਿਹਾ ਹੈ।

Get the latest update about UTTRAKHAND AVALANCHE, check out more about 10 mountaineers killed in blizzard, 10 mountaineers killed in blizzard in Uttarakhand & Uttarakhand

Like us on Facebook or follow us on Twitter for more updates.