Video: ਅੰਮ੍ਰਿਤਸਰ 'ਚ ਨਸ਼ਾ ਖਰੀਦਣ ਆਏ 2 ਨੌਜਵਾਨਾਂ ਨੂੰ ਸਥਾਨਕ ਲੋਕਾਂ ਨੇ ਕਾਬੂ, ਕੁੱਟ ਕੁੱਟ ਕੀਤਾ ਬੁਰਾ ਹਾਲ

ਹੁਣ ਜੋ ਤਾਜ਼ਾ ਘਟਨਾ ਸਾਹਮਣੇ ਆਈ ਹੈ ਉਹ ਪਿੰਡ ਛੇਹਰਟਾ ਦੀ ਹੈ। ਇਸ ਵਿਚ ਦੋ ਨੌਜਵਾਨਾਂ ਲੋਕਾਂ ਵਲੋਂ ਬੁਰੀ ਤਰ੍ਹਾਂ ਨਾਲ ਕੁੱਟਦੇ ਹੋਏ ਦੇਖੇ ਗਏ ਹੈ। ਇਹ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਗਾਲ੍ਹਾਂ ਕੱਢ ਰਹੇ ਸਨ ਅਤੇ ਨਸ਼ੇ 'ਚ ਸਨ...

ਪੰਜਾਬ ਰਾਜ 'ਤੇ ਪਹਿਲਾਂ ਹੀ ਨਸ਼ਿਆਂ ਦੇ ਬੱਦਲ ਛਾਏ ਹੋਏ ਹਨ ਤੇ ਜੋ ਨਵੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਉਸ ਤੋਂ ਇੰਝ ਲੱਗਦਾ ਹੈ ਕਿ ਅੰਮ੍ਰਿਤਸਰ ਨਸ਼ਿਆਂ ਦਾ ਕੇਂਦਰ ਬਣ ਚੁੱਕਿਆ ਹੈ। ਅੰਮ੍ਰਿਤਸਰ ਦੀ ਹਰ ਦੂਸਰੀ ਵੀਡੀਓ ਵਿਚ ਜਾਂ ਤਾਂ ਨਸ਼ੇ ਬੇਖੌਫ ਤਰੀਕੇ ਨਾਲ ਵਿਕ ਰਹੇ ਹਨ, ਜਾ ਤਾਂ ਇਥੋਂ ਦੇ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿਚ ਹਨ। ਹੁਣ ਜੋ ਤਾਜ਼ਾ ਘਟਨਾ ਸਾਹਮਣੇ ਆਈ ਹੈ ਉਹ ਪਿੰਡ ਛੇਹਰਟਾ ਦੀ ਹੈ। ਇਸ ਵਿਚ ਦੋ ਨੌਜਵਾਨਾਂ ਲੋਕਾਂ ਵਲੋਂ ਬੁਰੀ ਤਰ੍ਹਾਂ ਨਾਲ ਕੁੱਟਦੇ ਹੋਏ ਦੇਖੇ ਗਏ ਹੈ। ਇਹ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਗਾਲ੍ਹਾਂ ਕੱਢ ਰਹੇ ਸਨ ਅਤੇ ਨਸ਼ੇ 'ਚ ਸਨ।

 ਜਾਣਕਾਰੀ ਦੇਂਦਿਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਲੋਕਾਂ ਨੇ ਪਹਿਲਾਂ ਹੀ ਨਸ਼ੇ ਦੇ ਖਰੀਦਦਾਰਾਂ ਨੂੰ ਰੰਗੇ ਹੱਥੀਂ ਫੜਨ ਦੀ ਵਿਉਂਤਬੰਦੀ ਕੀਤੀ ਹੋਈ ਸੀ। ਦੋਵੇਂ ਦੋਸ਼ੀ ਜਿਵੇਂ ਹੀ ਕਿਸੇ ਤੀਜੇ ਵਿਅਕਤੀ ਤੋਂ ਨਸ਼ਾ ਲੈਣ ਲਈ ਮੌਕੇ 'ਤੇ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਦਬੋਚ ਲਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਦੋਵਾਂ ਨੌਜਵਾਨਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ। 


ਜਿਕਰਯੋਗ ਹੈ ਕਿ ਅੰਮ੍ਰਿਤਸਰ ਸ਼ਹਿਰ ਨਸ਼ੇ ਅਤੇ ਨਸ਼ੇੜੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ ਕਿਉਂਕਿ ਹਾਲ੍ਹੀ 'ਚ ਵਾਇਰਲ ਹੋਈਆਂ ਵੀਡੀਓ 'ਚ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ ਤੇ ਕਿਸੇ ਨਸ਼ੇ 'ਚ ਡੁੱਬੇ ਨੌਜਵਾਨ ਸੜਕਾਂ ਦੇ ਬੇਸੁੱਧ ਨਜ਼ਰ ਆਏ ਹਨ।  

Get the latest update about DRUGS BEING SOLD IN AMRITSAR, check out more about PUNJAB NEWS, AMRITSAR VIRAL VIDEO, AMRITSAR DRUGS CASE & AMRITSAR

Like us on Facebook or follow us on Twitter for more updates.