ਵੀਡੀਓ: ਹੋਮਵਰਕ ਨਾ ਕਰਨ 'ਤੇ 5 ਸਾਲਾਂ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ, ਅਧਿਆਪਕ ਨੇ 30 ਸੈਕਿੰਡ 'ਚ ਮਾਰੇ 10 ਥੱਪੜ

ਇਸ ਪੂਰੇ ਮਾਮਲੇ ਦਾ ਖੁਲਾਸਾ ਇੱਕ ਵੀਡੀਓ ਰਾਹੀਂ ਹੋਇਆ ਹੈ। ਕਿਸੇ ਨੇ ਲੁਕ-ਛਿਪ ਕੇ ਲੜਕੀ ਦੀ ਕੁੱਟਮਾਰ ਦੀ ਵੀਡੀਓ ਬਣਾ ਲਈ ਸੀ, ਜੋ ਬਾਅਦ 'ਚ ਵਾਇਰਲ ਹੋ ਗਈ ਸੀ। ਵੀਡੀਓ 'ਚ ਅਧਿਆਪਕ ਲੜਕੀ ਨੂੰ ਕੁਟਦੀ ਨਜ਼ਰ ਆ ਰਹੀ ਹੈ...

ਉੱਤਰ ਪ੍ਰਦੇਸ਼ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਦੀ ਵੀਡੀਓ ਹਾਲਹਿ 'ਚ ਕਾਫੀ ਵਾਇਰਲ ਹੋ ਗਈ ਹੈ ਜਿਸ 'ਚ ਉਸ ਦਾ ਗੁੱਸਾ ਇਕ 5 ਸਾਲਾਂ ਬੱਚੀ ਤੇ ਨਿਕਲ ਰਿਹਾ ਹੈ। ਇਹ ਬੱਚੀ ਦੀ ਪਿਟਾਈ ਦਾ ਕਾਰਨ ਹੋਮਵਰਕ ਨਾ ਕਰਨਾ ਹੈ। ਮਾਮਲਾ ਉਨਾਵ ਦੇ ਅਸੋਹਾ ਬਲਾਕ ਦੇ ਇਸਲਾਮਨਗਰ ਪ੍ਰਾਇਮਰੀ ਸਕੂਲ ਦਾ ਹੈ। ਇੱਥੇ ਸੁਸ਼ੀਲਾ ਕੁਮਾਰੀ, ਇੱਕ ਅਧਿਆਪਕਾ ਨੇ ਇਸਲਾਮ ਨਗਰ ਨਿਵਾਸੀ ਰਮੇਸ਼ ਕੁਮਾਰ ਦੀ ਬੇਟੀ ਤੰਨੂ ਨੂੰ ਘਰ ਦਾ ਕੰਮ ਪੂਰਾ ਨਾ ਕਰਨ 'ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਹ ਘਟਨਾ 9 ਜੁਲਾਈ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਜਦੋਂ ਲੜਕੀ ਆਪਣੇ ਘਰ ਪਹੁੰਚੀ ਤਾਂ ਉਸ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ। ਪਰਿਵਾਰ ਵਾਲਿਆਂ ਨੇ ਸਕੂਲ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਦੇ ਉਲਟ ਅਧਿਆਪਕ ਨੇ ਪਰਿਵਾਰ ਨੂੰ ਸੁਲ੍ਹਾ-ਸਫਾਈ ਲਿਖਵਾਉਣ ਲਈ ਕਿਹਾ ਅਤੇ ਕਿਸੇ ਨੂੰ ਨਾ ਦੱਸਣ ਦੀ ਹਦਾਇਤ ਵੀ ਕੀਤੀ।
ਇਸ ਪੂਰੇ ਮਾਮਲੇ ਦਾ ਖੁਲਾਸਾ ਇੱਕ ਵੀਡੀਓ ਰਾਹੀਂ ਹੋਇਆ ਹੈ। ਕਿਸੇ ਨੇ ਲੁਕ-ਛਿਪ ਕੇ ਲੜਕੀ ਦੀ ਕੁੱਟਮਾਰ ਦੀ ਵੀਡੀਓ ਬਣਾ ਲਈ ਸੀ, ਜੋ ਬਾਅਦ 'ਚ ਵਾਇਰਲ ਹੋ ਗਈ ਸੀ। ਵੀਡੀਓ 'ਚ ਅਧਿਆਪਕ ਲੜਕੀ ਨੂੰ ਕੁਟਦੀ ਨਜ਼ਰ ਆ ਰਹੀ ਹੈ । ਇਹ ਵੀਡੀਓ ਨਾਲ ਲੱਗਦੀ ਕਲਾਸ ਦੀ ਖਿੜਕੀ ਵਿੱਚੋਂ ਕਿਸੇ ਨੇ ਬਣਾਈ ਸੀ। ਅਧਿਆਪਕ ਨੇ 30 ਸੈਕਿੰਡ ਵਿੱਚ 10 ਵਾਰ ਲੜਕੀ ਨੂੰ ਥੱਪੜ ਮਾਰੇ। ਪਹਿਲਾਂ ਵਾਲ ਖਿਚੇ ਫਿਰ ਉਸ ਦੇ ਚਿਹਰੇ 'ਤੇ ਥੱਪੜ ਮਾਰੇ ਹਨ। ਉਹ ਉਸਨੂੰ ਝਿੜਕ ਵੀ ਰਹੀ ਹੈ।

Get the latest update about VIRAL VIDEO, check out more about UP SCHOOL VIRAL VIDEO, UP SCHOOL & 5 YEAR GIRL

Like us on Facebook or follow us on Twitter for more updates.