Video: ਯੂਪੀ ਦੇ ਬਾਂਦਾ ਬੌਟ ਹਾਦਸੇ 'ਚ ਡੁੱਬੇ 50 ਯਾਤਰੀ, ਹੁਣ ਤੱਕ 11 ਲਾਸ਼ਾਂ ਬਰਾਮਦ, ਯਮੁਨਾ 'ਚ ਤਲਾਸ਼ੀ ਮੁਹਿੰਮ ਜਾਰੀ

ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਯਮੁਨਾ ਨਦੀ ਦੇ ਤੇਜ਼ ਵਹਾਅ ਦੇ ਕਾਰਨ ਇਸ ਹਾਦਸਾ ਵਾਪਰਿਆ ਹੈ, ਜਿਸ 'ਚ ਲਗਭਗ 50 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬ ਗਈ ਸੀ। ਜਿਸ ਦੇ ਤਲਾਸ਼ੀ ਅਭਿਆਨ ਦੇ ਦੌਰਾਨ ਹੁਣ ਤੱਕ 11 ਮ੍ਰਿਤਕਾਂ ਦੀ ਤਲਾਸ਼ ਕੀਤੀ ਜਾ ਚੁੱਕੀ ਹੈ...

ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਯਮੁਨਾ ਨਦੀ ਦੇ ਤੇਜ਼ ਵਹਾਅ ਦੇ ਕਾਰਨ ਇਸ ਹਾਦਸਾ ਵਾਪਰਿਆ ਹੈ, ਜਿਸ 'ਚ ਲਗਭਗ 50 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬ ਗਈ ਸੀ। ਜਿਸ ਦੇ ਤਲਾਸ਼ੀ ਅਭਿਆਨ ਦੇ ਦੌਰਾਨ ਹੁਣ ਤੱਕ 11 ਮ੍ਰਿਤਕਾਂ ਦੀ ਤਲਾਸ਼ ਕੀਤੀ ਜਾ ਚੁੱਕੀ ਹੈ। ਇਨ੍ਹਾਂ ਕਿਸ਼ਤੀ ਸਵਾਰ ਲੋਕਾਂ 'ਚੋ 10 ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਲਈ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਇਹ ਘਟਨਾ ਬਾਂਦਾ ਦੇ ਪਿੰਡ ਮਾਰਕਾ ਨੇੜੇ ਵਾਪਰੀ ਹੈ। ਦੋ ਦਿਨ ਪਹਿਲਾਂ ਵੀਰਵਾਰ ਦੁਪਹਿਰ ਯਮੁਨਾ ਨਦੀ ਵਿੱਚ ਤੇਜ਼ ਬਹਾਅ ਕਾਰਨ 50 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੁੱਬ ਗਈ ਸੀ। ਬਹੁਤੇ ਲੋਕ ਤੈਰ ਕੇ ਬਾਹਰ ਆ ਗਏ। ਹਾਦਸੇ ਤੋਂ ਪਹਿਲਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਥਨੀ ਕੁੰਡ ਬੈਰਾਜ ਤੋਂ ਛੱਡੇ ਪਾਣੀ ਦੇ ਤੇਜ਼ ਵਹਾਅ ਵਿਚ ਕਿਸ਼ਤੀ ਕਿਵੇਂ ਡਗਮਗਾ ਰਹੀ ਹੈ, ਇਸ ਵਿਚ ਸਾਫ ਦੇਖਿਆ ਜਾ ਸਕਦਾ ਹੈ। ਹੌਲੀ-ਹੌਲੀ ਕਿਸ਼ਤੀ ਵਾਲਾ ਕਿਸ਼ਤੀ ਦਾ ਕੰਟਰੋਲ ਗੁਆ ਬੈਠਦੀ ਹੈ ਅਤੇ ਡੁੱਬ ਜਾਂਦੀ ਹੈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੀੜਤਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। 


ਦਸ ਦਈਏ ਕਿ ਮਾਰਕਾ ਘਾਟ ਤੋਂ ਹਰ ਰੋਜ਼ ਸੈਂਕੜੇ ਲੋਕ ਕਿਸ਼ਤੀ ਰਾਹੀਂ ਯਮੁਨਾ ਪਾਰ ਕਰਕੇ ਫਤਿਹਪੁਰ ਅਤੇ ਪ੍ਰਯਾਗਰਾਜ ਜਾਂਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸ਼ਤੀ ਵਿੱਚ ਘੱਟੋ-ਘੱਟ 40 ਯਾਤਰੀ ਨਹੀਂ ਹੁੰਦੇ, ਉਦੋਂ ਤੱਕ ਮਲਾਹ ਅੱਗੇ ਵਧਣ ਨੂੰ ਤਿਆਰ ਨਹੀਂ ਹਨ। ਅਜਿਹੇ 'ਚ ਲੋਕਾਂ ਨੂੰ ਇਕ ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ। ਤਿਉਹਾਰਾਂ ਦੌਰਾਨ ਭੀੜ ਵਧ ਜਾਂਦੀ ਹੈ। ਅਜਿਹੇ 'ਚ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ 'ਚ ਕਿਸ਼ਤੀ 'ਚ 50 ਤੋਂ ਜ਼ਿਆਦਾ ਯਾਤਰੀ ਵੀ ਬੈਠ ਜਾਂਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਹਨ।

Get the latest update about Banda, check out more about banda boat accident, up news, national news & Uttar Pradesh

Like us on Facebook or follow us on Twitter for more updates.