VIDEO: ਕੇਰਲ ਦੇ ਥਲਾਸੇਰੀ 'ਚ ਕਾਰ ਨੂੰ ਛੂਹਣ 'ਤੇ 6 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਮਾਰਿਆ ਗਿਆ

ਪੁਲਿਸ ਨੇ ਪੋਨਯਮਪਲਮ ਨਿਵਾਸੀ ਸ਼ਿਸ਼ਦ ਨਾਂ ਦੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਹਿਰਾਸਤ ਵਿਚ ਲੈ ਲਿਆ ਗਿਆ....

ਕੇਰਲ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਮੁਤਾਬਕ, ਇਕ ਵਿਅਕਤੀ ਖਿਲਾਫ ਕਾਰ 'ਤੇ ਝੁਕ ਰਹੇ 6 ਸਾਲ ਦੇ ਬੱਚੇ ਨੂੰ ਲੱਤ ਮਾਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸਾਰੀ ਘਟਨਾ CCTV ਫੁਟੇਜ ਕੈਦ ਹੋਈ ਹੈ। ਜਿਥੇ ਇੱਕ ਲੜਕਾ ਸੜਕ 'ਤੇ ਖੜੀ ਚਿੱਟੇ ਰੰਗ ਦੀ ਕਾਰ ਨਾਲ ਝੁਕਿਆ ਹੋਇਆ  ਸੀ ਅਤੇ ਫਿਰ ਡਰਾਈਵਰ ਬਾਹਰ ਨਿਕਲਦਾ ਹੈ ਲੜਕੇ ਨੂੰ ਕੁਝ ਕਹਿੰਦਾ ਹੈ ਅਤੇ ਉਸਦੀ ਛਾਤੀ ਵਿੱਚ ਲੱਤ ਮਾਰਦਾ ਹੈ। ਬੱਚਾ ਚੁੱਪ-ਚਾਪ ਉਥੋਂ ਚਲਾ ਜਾਂਦਾ ਹੈ। ਇਹ CCTV ਫੁਟੇਜ਼ ਸ਼ੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ।  
 

ਜਾਣਕਤੀ ਮੁਤਾਬਕ, ਉਹ ਬੱਚਾ ਰਾਜਸਥਾਨ ਤੋਂ ਪਰਵਾਸੀ ਮਜ਼ਦੂਰ ਪਰਿਵਾਰ ਦਾ ਹੈ। ਥੋੜ੍ਹੀ ਦੇਰ ਬਾਅਦ, ਕੁਝ ਸਥਾਨਕ ਲੋਕ ਕਾਰ ਦੇ ਆਲੇ-ਦੁਆਲੇ ਇਕੱਠੇ ਹੁੰਦੇ ਅਤੇ ਡਰਾਈਵਰ ਤੋਂ ਪੁੱਛਗਿੱਛ ਕਰਦੇ ਹਨ। ਕੁਝ ਦੇਰ ਸਾਹਮਣਾ ਕਰਨ ਤੋਂ ਬਾਅਦ, ਆਦਮੀ ਭੱਜ ਜਾਂਦਾ ਹੈ। ਪੁਲਿਸ ਨੇ ਪੋਨਯਮਪਲਮ ਨਿਵਾਸੀ ਸ਼ਿਸ਼ਦ ਨਾਂ ਦੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਹਿਰਾਸਤ ਵਿਚ ਲੈ ਲਿਆ ਗਿਆ। 
ਵਿਧਾਨ ਸਭਾ ਦੇ ਸਪੀਕਰ ਅਤੇ ਥਲੇਸੇਰੀ ਦੇ ਵਿਧਾਇਕ ਏ.ਐਨ ਸ਼ਮਸੀਰ ਨੇ ਕਿਹਾ ਕਿ ਜਲਦੀ ਹੀ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ 'ਤੇ ਰਾਜ ਦੇ ਸਿੱਖਿਆ ਮੰਤਰੀ ਵੀ.ਸਿਵਨਕੁਟੀ ਨੇ ਕਿਹਾ ਕਿ ਮਨੁੱਖਤਾ ਅਜਿਹੀ ਚੀਜ਼ ਨਹੀਂ ਹੈ ਜੋ ਤੁਸੀਂ ਦੁਕਾਨਾਂ ਤੋਂ ਖਰੀਦ ਸਕਦੇ ਹੋ।



Get the latest update about kerala man beaten 6 year old child, check out more about viral video, kerala, thalassery & truescoop news

Like us on Facebook or follow us on Twitter for more updates.