Video: ਘਰ ਦੇ ਬਾਹਰ ਹੀ ਚਾਕੂਆਂ ਨਾਲ ਹਮਲਾ ਕਰ 17 ਸਾਲਾਂ ਨੌਜਵਾਨ ਦਾ ਕਤਲ, ਭੈਣ ਨਾਲ ਛੇੜਛਾੜ ਕਰਨ ਦਾ ਕੀਤਾ ਸੀ ਵਿਰੋਧ

ਇਨ੍ਹਾਂ ਦੋਸ਼ੀ ਨੌਜਵਾਨਾਂ ਵਲੋਂ ਕੁਝ ਦਿਨ ਪਹਿਲਾ ਹੀ ਇਸ ਨਾਬਾਲਗ ਦੀ ਭੈਣ ਨਾਲ ਛੇੜਛਾੜ ਕੀਤੀ ਗਈ ਸੀ ਜਿਸ ਦਾ ਉਸ ਨੇ ਵਿਰੋਧ ਕੀਤਾ...

ਦਿੱਲੀ ਦੇ ਪਟੇਲ ਨਗਰ 'ਚ ਇਹ ਦਰਦਨਾਕ ਹਾਦਸਾ ਦੇਖਣ ਨੂੰ ਮਿਲਿਆ ਹੈ ਜਿਥੇ ਦੋ ਨੌਜਵਾਨਾਂ ਵਲੋਂ ਇਕ ਨਾਬਾਲਗ ਤੇ ਚਾਕੂਆਂ ਨਾਲ ਹਮਲਾ ਕਰ ਉਸ ਦਾ ਕਤਲ ਕਰ ਦਿੱਤਾ ਗਿਆ। ਇਨ੍ਹਾਂ ਦੋਸ਼ੀ ਨੌਜਵਾਨਾਂ ਵਲੋਂ ਕੁਝ ਦਿਨ ਪਹਿਲਾ ਹੀ ਇਸ ਨਾਬਾਲਗ ਦੀ ਭੈਣ ਨਾਲ ਛੇੜਛਾੜ ਕੀਤੀ ਗਈ ਸੀ ਜਿਸ ਦਾ ਉਸ ਨੇ ਵਿਰੋਧ ਕੀਤਾ ਸੀ। ਉਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੇ ਆਪਣੇ ਦਿਲ 'ਚ ਖਾਰ ਪੈਦਾ ਕਰ ਲਈ ਅਤੇ ਕੱਲ ਸ਼ਾਮ ਨੂੰ ਨਾਬਾਲਗ ਦੇ ਘਰ ਦੇ ਬਾਹਰ ਹੀ ਚਾਕੂਆਂ ਨਾਲ ਵਾਰ ਕਰ ਉਸ ਦਾ ਕਤਲ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

 
ਜਾਣਕਾਰੀ ਮੁਤਾਬਵਿਕ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਜਦੋਂ ਇਹ ਨਾਬਾਲਗ ਕੰਪਿਊਟਰ ਕੋਚਿੰਗ ਤੋਂ ਵਾਪਸ ਆ ਰਿਹਾ ਸੀ। ਉਹ ਆਪਣੇ ਘਰ ਨੇੜੇ ਪਹੁੰਚਿਆ ਹੀ ਸੀ ਕਿ ਗਲੀ 'ਚ ਉਸ ਨੂੰ ਉਨਾਂ ਦੋ ਲੜਕਿਆਂ ਨੇ ਘੇਰ ਲਿਆ ਤੇ ਉਸ ਤੇ ਚਾਕੂਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। cctv 'ਚ ਕੈਦ ਹੋਈ ਫੁਟੇਜ ਵਿੱਚ 2 ਲੜਕੇ ਇੱਕ ਗਲੀ ਵਿੱਚ ਇੱਕ ਮੁੰਡੇ ਨਾਲ ਲੜਦੇ ਦਿਖਾਈ ਦੇ ਰਹੇ ਹਨ। ਕੁਝ ਸਕਿੰਟਾਂ ਬਾਅਦ ਵੀ ਉਹ ਨੌਜਵਾਨ ਵਿਦਿਆਰਥੀ ਦੀ ਪਿੱਠ ਵਿੱਚ ਚਾਕੂਆਂ ਨਾਲ ਵਾਰ ਕਰ ਦਿੰਦੇ ਹਨ। 
CCTV ਵੀਡੀਓ 'ਚ ਨਾਬਾਲਗ ਦੀ ਪਿੱਠ ਤੇ ਚਾਕੂ ਫਸਿਆ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਜ਼ਖਮੀ ਵਿਦਿਆਰਥੀ ਮਦਦ ਲਈ ਆਪਣਾ ਫੋਨ ਕੱਢਦਾ ਹੈ ਪਰ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਹੇਠਾਂ ਡਿੱਗ ਜਾਂਦਾ ਹੈ। ਸਥਾਨਕ ਲੋਕਾਂ ਵਲੋਂ ਇਸ ਨਾਬਾਲਗ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਤ ਦਿੱਤਾ।  ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ।

Get the latest update about CPDelhi, check out more about DELHI NEWS, DELHI CRIME, DELHIMURDER & CCTV

Like us on Facebook or follow us on Twitter for more updates.