Video: ਮਮਤਾ ਨਾਲ ਭਰਿਆ 45 ਸਾਲ ਪੁਰਾਣਾ ਰਿਸ਼ਤਾ, ਦਾਈ ਮਾਂ ਨੂੰ ਮਿਲਣ ਲਈ 8000KM ਦਾ ਸਫ਼ਰ ਤੈਅ ਕਰ ਆਇਆ ਸਖਸ਼

ਹੁਆਨਿਤੋ ਦਾ ਜਨਮ ਸਪੇਨ ਵਿੱਚ ਹੋਇਆ ਸੀ। ਜਦੋਂ ਉਹ ਸਿਰਫ਼ 6 ਮਹੀਨਿਆਂ ਦਾ ਸੀ, ਉਸ ਦੇ ਮਾਤਾ-ਪਿਤਾ ਉਸ ਦੇ ਨਾਲ ਬੋਲੀਵੀਆ ਆਏ, ਫਿਰ ਐਨਾ ਉਸ ਦੀ ਦਾਈ ਮਾਂ ਬਣ ਗਈ। ਉਸ ਸਮੇਂ ਐਨਾ ਦੀ ਉਮਰ 31 ਸਾਲ ਸੀ...

ਮਮਤਾ ਪਿਆਰ ਸਤਿਕਾਰ ਨਾਲ ਬਣਿਆ ਰਿਸ਼ਤਾ ਕਦੇ ਵੀ ਖਤਮ ਨਹੀਂ ਹੁੰਦਾ। ਇਹ ਰਿਸ਼ਤੇ ਕਿਸੇ ਵੀ ਤਰ੍ਹਾਂ ਦੀਆਂ ਦੂਰੀਆਂ ਦੇ ਕਾਰਨ ਨਹੀਂ ਟੁੱਟਦੇ। ਅਜਿਹੇ ਹੀ ਇੱਕ ਮਮਤਾ ਨਾਲ ਭਰੇ ਰਿਸ਼ਤੇ ਦੀ ਵੀਡੀਓ ਇੰਟਰਨੈਟ ਦੇ ਦੇਖਣ ਨੂੰ ਮਿਲ ਰਹੀ ਹੈ ਜਿਸ 'ਚ ਸਪੇਨ ਦੇ ਰਹਿਣ ਵਾਲੇ ਹੁਆਨਿਤੋ ਜੌਨਸਨ 45 ਸਾਲਾਂ ਬਾਅਦ ਆਪਣੀ ਬਚਪਨ ਦੀ ਦਾਈ ਨੂੰ ਮਿਲੇ। ਜਿਸ ਲਈ ਉਸ ਨੇ ਸਪੇਨ ਤੋਂ ਬੋਲੀਵੀਆ ਤੱਕ 8 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।

ਹੁਆਨਿਤੋ ਜੌਨਸਨ ਦੇ ਆਪਣੀ ਦਾਈ ਨੂੰ ਮਿਲਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ ਹੈ ਜਿਸ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜੌਨਸਨ,ਜੋਕਿ ਪੇਸ਼ੇ ਤੋਂ ਇੱਕ ਪਾਦਰੀ ਹੈ ਆਪਣੀ ਪੁਰਾਣੀ ਦਾਈ ਮਾਂ ਐਨਾ ਦੇ ਘਰ ਪਹੁੰਚਦਾ ਹੈ। ਦਾਈ ਮਾਂ ਉਸਨੂੰ ਇੱਕ ਵਾਰ 'ਚ ਨਹੀਂ ਪਛਾਣਦੀ। ਐਨਾ ਵੱਲ ਦੇਖ ਕੇ ਹੁਆਨੀਟੋ ਜੌਨਸਨ ਕਹਿੰਦਾ ਹੈ - ਹੈਲੋ, ਮੈਨੂੰ ਨਹੀਂ ਜਾਣਦੇ ਤੁਸੀਂ ਮੈਨੂੰ ਪਛਾਣਦੇ ਹੋ ਜਾਂ ਨਹੀਂ, ਮੈਂ ਹੁਆਨੀਟੋ ਹਾਂ। ਜਦੋਂ ਜੌਨਸਨ ਆਪਣੀ ਪਛਾਣ  ਦਸਦਾ ਹੈ ਤਾਂ ਐਨਾ ਦੀਆਂ ਅੱਖਾਂ ਭਰ ਜਾਂਦੀਆਂ ਹਨ ਅਤੇ ਉਹ ਉਸਨੂੰ ਜੱਫੀ ਪਾ ਲੈਂਦੀ ਹੈ। ਐਨਾ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ 45 ਸਾਲਾਂ ਬਾਅਦ ਜੌਨਸਨ ਉਸ ਨੂੰ ਮਿਲਣ ਆਇਆ ਹੈ। ਹੁਆਨੀਟੋ ਫਿਰ ਉਨ੍ਹਾਂ ਨੂੰ ਦੋਵਾਂ ਦੀਆਂ ਤਸਵੀਰਾਂ ਦਿਖਾਂਦਾ ਹੈ। ਦੋਵੇਂ ਕਾਫੀ ਦੇਰ ਤੱਕ ਗੱਲਾਂ ਕਰਦੇ ਹਨ ਅਤੇ ਇਕੱਠੇ ਖਾਣਾ ਖਾਂਦੇ ਹਨ।
ਹੁਆਨਿਤੋ ਦਾ ਜਨਮ ਸਪੇਨ ਵਿੱਚ ਹੋਇਆ ਸੀ। ਜਦੋਂ ਉਹ ਸਿਰਫ਼ 6 ਮਹੀਨਿਆਂ ਦਾ ਸੀ, ਉਸ ਦੇ ਮਾਤਾ-ਪਿਤਾ ਉਸ ਦੇ ਨਾਲ ਬੋਲੀਵੀਆ ਆਏ, ਫਿਰ ਐਨਾ ਉਸ ਦੀ ਦਾਈ ਮਾਂ ਬਣ ਗਈ। ਉਸ ਸਮੇਂ ਐਨਾ ਦੀ ਉਮਰ 31 ਸਾਲ ਸੀ। ਹੁਆਨੀਟੋ ਦੀ 6 ਮਹੀਨਿਆਂ ਦੀ ਉਮਰ ਤੋਂ ਲੈ ਕੇ 6 ਸਾਲ ਦੀ ਉਮਰ ਤੱਕ, ਐਨਾ ਨੇ ਉਸਨੂੰ ਆਪਣੇ ਬੱਚੇ ਵਾਂਗ ਪਾਲਿਆ। ਇਸ ਤੋਂ ਬਾਅਦ ਹੁਆਨਿਤੋ ਦਾ ਪਰਿਵਾਰ ਸਪੇਨ ਵਾਪਸ ਆ ਗਿਆ, ਪਰ ਹੁਆਨਿਤੋ ਦੇ ਮਨ ਵਿਚ ਐਨਾ ਦਾ ਪਿਆਰ ਅਤੇ ਦੇਖਭਾਲ ਬਣੀ ਰਹੀ।

ਕੁਝ ਮਹੀਨੇ ਪਹਿਲਾਂ ਹੁਆਨੀਟੋ ਨੇ ਐਨਾ ਦੀ ਭਾਲ ਸ਼ੁਰੂ ਕੀਤੀ। ਉਸ ਨੇ ਐਨਾ ਲਈ ਫੰਡ ਜੁਟਾਉਣ ਲਈ 'ਏ ਹੈਲਪ ਫਾਰ ਐਨਾ ' ਨਾਂ ਦਾ ਪੇਜ ਵੀ ਬਣਾਇਆ ਹੈ। ਜਦੋਂ ਉਨ੍ਹਾਂ ਨੂੰ ਐਨਾ ਦਾ ਪਤਾ ਮਿਲਿਆ ਤਾਂ ਉਹ ਸਪੇਨ ਤੋਂ ਬੋਲੀਵੀਆ  ਲਈ ਨਿਕਲ ਗਿਆ ,ਜਿੱਥੇ ਐਨਾ ਆਪਣੇ ਬੇਟੇ ਨਾਲ ਰਹਿੰਦੀ ਹੈ। ਉਨ੍ਹਾਂ ਦੀ ਉਮਰ ਹੁਣ 78 ਸਾਲ ਹੈ।


Get the latest update about finding nanny, check out more about man travels 8000 km to meet his nanny, finding Ana, Man meets his nanny Bolivia &

Like us on Facebook or follow us on Twitter for more updates.