VIDEO: ਮੈਕਸੀਕੋ 'ਚ ਟ੍ਰੇਨ ਨਾਲ ਟਕਰਾਇਆ ਫਿਊਲ ਟੈਂਕਰ, ਭਿਆਨਕ ਅੱਗ 'ਚ ਫਸੇ ਕਈ ਲੋਕ

ਅੱਗ ਦੀ ਲਪੇਟ 'ਚ ਆਈ ਟ੍ਰੇਨ ਰੁਕੀ ਨਹੀਂ ਸਗੋਂ ਪਟੜੀ 'ਤੇ ਦੌੜਦੀ ਰਹੀ....

ਮੈਕਸੀਕੋ 'ਚ ਟ੍ਰੇਨ ਅਤੇ ਟੈਂਕਰ ਵਿਚਕਾਰ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਟ੍ਰੇਨ ਨੂੰ ਅੱਗ ਲੱਗ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਅੱਗ ਦੀ ਲਪੇਟ 'ਚ ਆਈ ਟ੍ਰੇਨ ਰੁਕੀ ਨਹੀਂ ਸਗੋਂ ਪਟੜੀ 'ਤੇ ਦੌੜਦੀ ਰਹੀ ਜਿਸ ਨਾਲ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਦਸ ਦੇਈਏ ਕਿ ਇਹ ਪੂਰੀ ਘਟਨਾ ਐਗੁਏਸਕਲੀਏਂਟਸ ਸ਼ਹਿਰ ਦੀ ਹੈ। ਹਾਦਸੇ 'ਚ ਕਿਸੇ ਦੀ ਮੌਤ ਨਹੀਂ ਹੋਈ ਪਰ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟੱਕਰ ਤੋਂ ਬਾਅਦ ਤੇਲ ਨਾਲ ਭਰਿਆ ਟੈਂਕਰ ਪਲਟ ਗਿਆ ਅਤੇ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ, ਜਿਸਦੇ ਨਾਲ ਆਲੇ-ਦੁਆਲੇ ਦੇ ਲੋਕਾਂ 'ਚ ਭਾਜੜ ਮੱਚ ਗਈ। 


ਐਗੁਏਸਕਲੀਏਂਟਸ ਦੇ ਫਾਇਰ ਡਿਪਾਰਟਮੈਂਟ ਦੇ ਮੁਖੀ ਨੇ ਕਿਹਾ ਕਿ ਰੇਲਵੇ ਕ੍ਰਾਸਿੰਗ ਦੇ ਕੋਲ ਟੈਂਕਰ ਅਤੇ ਟ੍ਰੇਨ ਦੀ ਟੱਕਰ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ। ਇੱਥੇ ਰਹਿ ਰਹੇ 12 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਇਨ੍ਹਾਂ 'ਚੋਂ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਘਟਨਾ ਸਥਾਨ ਦੇ ਨੇੜੇ ਰਹਿੰਦੇ ਕਰੀਬ 1500 ਲੋਕਾਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। 

Get the latest update about MEXICO FIRE TRAIN, check out more about TRAIN COLLIED WITH FUEL TANKER IN MEXICO, MEXICO MASSIVE FIRE & MEXICO TRAIN ACCIDENT

Like us on Facebook or follow us on Twitter for more updates.