Video: ਮਹਾਰਾਸ਼ਟਰ ਗੋਂਡੀਆ 'ਚ ਵਾਪਰਿਆ ਦਰਦਨਾਕ ਹਾਦਸਾ, ਮਾਲ ਗੱਡੀ ਨਾਲ ਯਾਤਰੀ ਟਰੇਨ ਦੀ ਹੋਈ ਭਿਆਨਕ ਟੱਕਰ

ਇਹ ਗੋਂਡੀਆ ਟਰੇਨ ਹਾਦਸਾ ਬੁੱਧਵਾਰ ਤੜਕੇ 2.30 ਵਜੇ ਵਾਪਰਿਆ। ਇਸ ਹਾਦਸੇ 'ਚ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਦਕਿ 1 ਨੂੰ ਗੰਭੀਰ ਸੱਟਾਂ ਲੱਗੀਆਂ ਹਨ

ਮਹਾਰਾਸ਼ਟਰ ਦੇ ਗੋਂਡੀਆ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਰੇਲਗੱਡੀ ਦੀਆਂ 3 ਬੋਗੀਆਂ ਪਟੜੀ ਤੋਂ ਉਤਰ ਜਾਣ ਕਾਰਨ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਮਹਾਰਾਸ਼ਟਰ ਗੋਂਡੀਆ ਰੇਲ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਸਾਹਮਣੇ ਆ ਰਹੇ ਹਨ। ਇਹ ਗੋਂਡੀਆ ਟਰੇਨ ਹਾਦਸਾ ਬੁੱਧਵਾਰ ਤੜਕੇ 2.30 ਵਜੇ ਵਾਪਰਿਆ। ਇਸ ਹਾਦਸੇ 'ਚ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਦਕਿ 1 ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮਹਾਰਾਸ਼ਟਰ ਰੇਲ ਹਾਦਸੇ ਵਿੱਚ ਜ਼ਖਮੀ ਹੋਏ 49 ਲੋਕਾਂ ਨੂੰ ਵੱਡੀ ਰਾਹਤ ਦੇ ਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਗੋਂਡੀਆ ਰੇਲ ਹਾਦਸੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮਾਲ ਗੱਡੀ ਅਤੇ ਪੈਸੰਜਰ ਟਰੇਨ ਦੀ ਟੱਕਰ ਅਤੇ ਸਿਗਨਲ ਖਰਾਬ ਹੋਣ ਕਾਰਨ ਵਾਪਰਿਆ। ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾਈ, ਪਰ ਮਾਲ ਗੱਡੀ ਨਾਲ ਟਕਰਾਉਣ ਤੋਂ ਨਹੀਂ ਬਚ ਸਕਿਆ। ਰਾਏਪੁਰ ਤੋਂ ਨਾਗਪੁਰ ਜਾ ਰਹੀ ਮਾਲ ਗੱਡੀ ਨੂੰ ਪਿੱਛੇ ਤੋਂ ਆ ਰਹੀ ਇੱਕ ਯਾਤਰੀ ਟਰੇਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।
ਰੇਲ ਮੰਤਰਾਲੇ ਦੇ ਅਨੁਸਾਰ, ਰੀ-ਰੇਲਮੈਂਟ ਸਵੇਰੇ 4.30 ਵਜੇ ਪੂਰੀ ਹੋਈ, ਪ੍ਰਭਾਵਿਤ ਰੇਲਗੱਡੀ ਸਵੇਰੇ 5.24 ਵਜੇ ਸਾਈਟ ਤੋਂ ਰਵਾਨਾ ਹੋਈ ਅਤੇ 5.44 ਵਜੇ ਗੋਂਡੀਆ ਪਹੁੰਚੀ। ਸਵੇਰੇ 5.45 ਵਜੇ ਆਵਾਜਾਈ ਬਹਾਲ ਕਰ ਦਿੱਤੀ ਗਈ।

Get the latest update about GONDIA TRAIN ACCIDENT, check out more about NATIONAL NEWS, MAHARASHTRA VIRAL VIDEO, ACCIDENT IN INDIA & MAHARASHTRA TRAIN ACCIDENT

Like us on Facebook or follow us on Twitter for more updates.