Video: ਬੀਜਿੰਗ 'ਚ ਬਹੁ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ

ਸਥਾਨਕ ਮੀਡੀਆ ਦੁਆਰਾ ਦਿੱਤੀ ਜਾ ਰਹੀ ਜਾਣਕਾਰੀ ਮੁਤਾਬਿਕ ਅੱਗ ਲੱਗਣ ਤੋਂ ਬਾਅਦ, ਇਮਾਰਤ ਤੋਂ ਧੂੰਏਂ ਦਾ ਉਠ ਰਿਹਾ ਸੀ ਅਤੇ ਦਰਜਨਾਂ ਮੰਜ਼ਿਲਾਂ ਅੱਗ ਦੀ ਲਪੇਟ ਵਿੱਚ ਆ ਗਈਆਂ...

ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਇੱਕ ਬਹੁ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਇਕ ਦਰਦਨਾਕ ਮੰਜ਼ਰ ਦੇਖਣ ਨੂੰ ਮਿਲਿਆ। ਅੱਗ ਕਾਰਨ ਦਰਜਨਾਂ ਮੰਜਿਲਾਂ ਸੜ ਕੇ ਸੁਆਹ ਹੋ ਗਈਆਂ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਆਇਆ ਹੈ ਜਿਸ ਇੱਕ ਅੱਗ ਦੇ ਗੁਬਾਰ ਦੇ ਨਾਲ ਸੜਿਆ ਸਮਾਨ ਦਿਖਾਈ ਦੇ ਰਿਹਾ ਹੈ। ਇਹ ਘਟਨਾ ਰਾਜਧਾਨੀ ਦੇ ਚਾਂਗਸ਼ਾ ਇਲਾਕੇ ਦੀ ਦੱਸੀ ਜਾ ਰਹੀ ਹੈ। ਹਾਲੇ ਤੱਕ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਸਥਾਨਕ ਮੀਡੀਆ ਦੁਆਰਾ ਦਿੱਤੀ ਜਾ ਰਹੀ ਜਾਣਕਾਰੀ ਮੁਤਾਬਿਕ ਅੱਗ ਲੱਗਣ ਤੋਂ ਬਾਅਦ, ਇਮਾਰਤ ਤੋਂ ਧੂੰਏਂ ਦਾ ਉਠ ਰਿਹਾ ਸੀ ਅਤੇ ਦਰਜਨਾਂ ਮੰਜ਼ਿਲਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਦਰਜਨਾਂ ਫਾਇਰ ਟੈਂਡਰ ਨੇ ਮੌਕੇ 'ਤੇ ਪਹੁੰਚ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਇਸ ਭਿਆਨਕ ਅੱਗ ਦੇ ਕਾਰਨ ਇਹ ਬਹੁ ਮੰਜ਼ਿਲਾਂ ਇਮਾਰਤ ਸਾੜ ਕੇ ਸੁਆਹ  ਹੋ ਗਈ ਹੈ। 
ਜਾਣਕਾਰੀ ਮੁਤਾਬਿਕ ਇਸ ਇਮਾਰਤ ਵਿੱਚ ਸਰਕਾਰੀ ਮਾਲਕੀ ਵਾਲੀ ਦੂਰਸੰਚਾਰ ਕੰਪਨੀ ਚਾਈਨਾ ਟੈਲੀਕਾਮ ਦਾ ਦਫ਼ਤਰ ਵੀ ਸੀ। ਜਾਰੀ ਹੋਇਆ ਤਸਵੀਰਾਂ ਅਤੇ ਵੀਡੀਓ ਤੋਂ ਇਹ ਭਿਆਨਕ ਅੱਗ ਦਾ ਦਰਦਨਾਕ ਮੰਜ਼ਰ ਦੇਖਿਆ ਜਾ ਸਕਦਾ ਹੈ। 

Get the latest update about china building, check out more about Beijing building fire, china building fire, china fire news & Beijing building dire

Like us on Facebook or follow us on Twitter for more updates.