Video: ਕੈਲੀਫੋਰਨੀਆ ਦੇ ਜੰਗਲਾਂ 'ਚ ਭਿਆਨਕ ਅੱਗ ਨੇ ਮਚਾਈ ਤਬਾਹੀ, ਹਜ਼ਾਰਾਂ ਲੋਕ ਹੋਏ ਬੇਘਰ

ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲ ਭਿਆਨਕ ਅੱਗ ਦੇ ਚਪੇਟ 'ਚ ਹਨ। ਇਸ ਭਿਆਨਕ ਅੱਗ ਦੇ ਕਾਰਨ ਯੋਸ਼ੀਮਾਈਟ ਨੈਸ਼ਨਲ ਪਾਰਕ ਦੇ ਨੇੜੇ 12 ਹਜ਼ਾਰ ਏਕੜ ਜੰਗਲ ਤਬਾਹ ਹੋ ਗਿਆ ਹੈ...

ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲ ਭਿਆਨਕ ਅੱਗ ਦੇ ਚਪੇਟ 'ਚ ਹਨ। ਇਸ ਭਿਆਨਕ ਅੱਗ ਦੇ ਕਾਰਨ ਯੋਸ਼ੀਮਾਈਟ ਨੈਸ਼ਨਲ ਪਾਰਕ ਦੇ ਨੇੜੇ 12 ਹਜ਼ਾਰ ਏਕੜ ਜੰਗਲ ਤਬਾਹ ਹੋ ਗਿਆ ਹੈ। ਕਰੀਬ 3000 ਲੋਕ ਬੇਘਰ ਹੋ ਗਏ ਹਨ ਅਤੇ 6,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਗਵਰਨਰ ਗੇਵਿਨ ਨਿਊਜ਼ੋਮ ਨੇ ਕੈਲੀਫੋਰਨੀਆ ਦੇ ਮੈਰੀਪੋਸਾ ਕਾਉਂਟੀ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।
ਇਹ ਅੱਗ ਇਸ ਸਾਲ ਦੀ ਸਭ ਤੋਂ ਭਿਆਨਕ ਅੱਗ ਹੈ। ਇਨ੍ਹਾਂ 'ਚੋਂ 10 ਇਮਾਰਤਾਂ ਨੂੰ ਅੱਗ ਲੱਗ ਗਈ ਹੈ। ਕਈ ਉਦਯੋਗਾਂ ਦੀ ਬਿਜਲੀ ਵੀ ਕੱਟ ਦਿੱਤੀ ਗਈ ਹੈ। 400 ਤੋਂ ਵੱਧ ਫਾਇਰ ਫਾਈਟਰਜ਼ ਅਤੇ 45 ਫਾਇਰ ਟੈਂਡਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। 4 ਹੈਲੀਕਾਪਟਰਾਂ ਅਤੇ ਹੋਰ ਜੇ.ਸੀ.ਬੀ. ਦੀ ਮਦਦ ਵੀ ਲਈ ਜਾ ਰਹੀ ਹੈ।
ਅੱਗ ਬੁਝਾਊ ਅਧਿਕਾਰੀ ਦੇ ਮੁਤਾਬਕ ਮਿਡਪਾਈਨਸ ਕਸਬੇ ਨੇੜੇ ਨੈਸ਼ਨਲ ਪਾਰਕ ਦੇ ਦੱਖਣ-ਪੱਛਮੀ ਖੇਤਰ 'ਚ ਸ਼ੁੱਕਰਵਾਰ ਦੁਪਹਿਰ ਨੂੰ ਲਗੀ ਅੱਗ ਸ਼ਨੀਵਾਰ ਤੱਕ ਲਗਭਗ 48 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ ਸੀ।

Get the latest update about California, check out more about world news, forest fire in California & California forest fire

Like us on Facebook or follow us on Twitter for more updates.