Video: ਪੰਜਾਬ ਵਾਸੀਆਂ ਲਈ ਖੁਸ਼ਖਬਰੀ, 75ਵੇਂ ਆਜ਼ਾਦੀ ਦਿਵਸ ਮੌਕੇ ਸੀਐੱਮ ਮਾਨ ਵਲੋਂ 'ਆਮ ਆਦਮੀ ਕਲੀਨਿਕ' ਦਾ ਤੋਹਫ਼ਾ

ਅੱਜ ਲੁਧਿਆਣਾ ਵਿਖੇ ਸੀਐੱਮ ਮਾਨ ਨੇ 'ਆਮ ਆਦਮੀ ਕਲੀਨਿਕ' ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਤੇ ਉਨ੍ਹਾਂ ਨਾਲ ਲਈ ਵਿਧਾਇਕ ਵੀ ਮੌਜੂਦ ਸਨ। ਉਨ੍ਹਾਂ ਇਸ ਆਮ ਆਦਮੀ ਕਲੀਨਿਕ 'ਚ ਆਪਣਾ ਚੈਕਅੱਪ ਵੀ ਕਰਵਾਇਆ

ਅੱਜ 75ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਪੰਜਾਬ ਦੇ ਲੋਕਾਂ ਲਈ ਸੀਐੱਮ ਮਾਨ ਨੇ ਇਕ ਹੋਰ ਤੋਹਫ਼ਾ ਦਿੱਤਾ ਹੈ। ਪੰਜਾਬੀਆਂ ਦੇ ਲਈ ਅੱਜ 'ਆਮ ਆਦਮੀ ਕਲੀਨਿਕ' (ਮੁਹੱਲਾ ਕਲੀਨਿਕ) ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਲੁਧਿਆਣਾ ਵਿਖੇ ਸੀਐੱਮ ਮਾਨ ਨੇ 'ਆਮ ਆਦਮੀ ਕਲੀਨਿਕ' ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਤੇ ਉਨ੍ਹਾਂ ਨਾਲ ਲਈ ਵਿਧਾਇਕ ਵੀ ਮੌਜੂਦ ਸਨ। ਉਨ੍ਹਾਂ ਇਸ ਆਮ ਆਦਮੀ ਕਲੀਨਿਕ 'ਚ ਆਪਣਾ ਚੈਕਅੱਪ ਵੀ ਕਰਵਾਇਆ। 

ਸਿਹਤ ਅਤੇ ਸਿੱਖਿਆ ਆਮ ਆਦਮੀ ਪਾਰਟੀ ਦੀ ਤਰਜੀਹ ਮੰਨੀ ਜਾਂਦੀ ਹੈ। ਇਸੇ ਦੇ ਚਲਦਿਆਂ  ਦਿੱਲੀ ਮਾਡਲ ਦੀ ਤਰਜ਼ ਤੇ ਪੰਜਾਬ 'ਚ 'ਆਮ ਆਦਮੀ ਕਲੀਨਿਕ' ਮੁਹੱਲਾ ਕਲੀਨਿਕ ਸ਼ੁਰੂ ਕੀਤੇ ਗਏ ਹਨ। ਦਿੱਲੀ ਦੇ ਵਿਚ ਆਮ ਆਦਮੀ ਪਾਰਟੀ ਦੇ ਕਨਵੀਅਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ 'ਮੁਹੱਲਾ ਕਲੀਨਿਕ' ਦੀ ਸ਼ੁਰੂਆਤ ਕੀਤੀ ਗਈ ਸੀ। ਇਨ੍ਹਾਂ ਮੁਹੱਲਾ ਕਲੀਨਿਕਾਂ ਦੇ ਸ਼ੁਰੂ ਹੋਣ ਦਾ ਮੁੱਖ ਉਦੇਸ਼ ਲੋਕਾਂ ਤੱਕ ਸਹੀ, ਸਸਤਾ ਅਤੇ ਉੱਚ ਦਰਜ਼ੇ ਦਾ ਇਲਾਜ ਪਹੁੰਚਾਉਣਾ ਹੈ। 

ਪੰਜਾਬ ਦੇ ਵਿਚ ਸਿਹਤ ਸਹੂਲਤਾਵਾਂ ਬਹੁਤ ਮਹਿੰਗੀਆਂ ਸਨ। ਇਸੇ ਲਈ ਸੀਐੱਮ ਮਾਨ ਦੀ ਅਗਵਾਈ 'ਚ ਆਪ ਸਰਕਾਰ ਨੇ ਪੰਜਾਬੀਆਂ ਲਈ ਉਨ੍ਹਾਂ ਦੇ ਘਰਾਂ ਤੋਂ ਕੁੱਝ ਦੂਰੀ ਤੇ ਹੀ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਦਾ ਵਾਅਦਾ ਕੀਤਾ ਗਿਆ ਸੀ। ਹੁਣ ਇਸ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਹੋ ਚੁਕੀ ਹੈ।
 ਇਨ੍ਹਾਂ 'ਆਮ ਆਦਮੀ ਕਲੀਨਿਕ' ਮੁਹੱਲਾ ਕਲੀਨਿਕ ਦੇ ਸ਼ੁਰੂ ਹੋਣ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਉਮੀਦ ਵੱਧ ਗਈਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ 'ਆਮ ਆਦਮੀ ਕਲੀਨਿਕ' ਨਾਲ ਉਨ੍ਹਾਂ ਨੂੰ ਸਹੀ ਅਤੇ ਸਸਤਾ ਇਲਾਜ ਮਿਲੇਗਾ।  ਉਨ੍ਹਾਂ ਨੇ ਘਰਾਂ ਦੇ ਨੇੜੇ ਹੀ ਉੱਚ ਦਰਜ਼ੇ ਦੀਆਂ ਸਿਹਤ ਸਹੂਲਤਾਵਾਂ ਮਿਲਣ ਨਾਲ ਸਮਾਂ ਪੈਸਾ ਸਭ ਦੀ ਬੱਚਤ ਹੋਵੇਗਾ।

Get the latest update about aam aadmi clinic, check out more about news in Punjabi, maan, mohalla clinic & punjab latest news

Like us on Facebook or follow us on Twitter for more updates.