Video: ਮਲੇਰਕੋਟਲਾ 'ਚ ਆਪ ਕੌਂਸਲਰ ਮੁਹੰਮਦ ਅਕਬਰ ਦੀ ਜਿੰਮ 'ਚ ਗੋਲੀ ਮਾਰ ਕੇ ਹੱਤਿਆ

ਮਾਲੇਰਕੋਟਲਾ 'ਚ ਐਤਵਾਰ ਸਵੇਰੇ ਆਪ ਦੇ ਕੌਂਸਲਰ ਮੁਹੰਮਦ ਅਕਬਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨੂੰ ਹਮਲਾਵਰ ਨੇ ਉਸ ਸਮੇਂ ਅੰਜ਼ਾਮ ਦਿੱਤਾ ਜਦੋਂ ਮੁਹੰਮਦ ਅਕਬਰ ਜਿੰਮ ਵਿੱਚ ਮੌਜੂਦ ਸੀ। ਅਣਪਛਾਤਾ ਵਿਅਕਤੀਆਂ ਵਲੋਂ ਜਿੰਮ ਵਿੱਚ ਗੋਲੀ ਚਲਾ ਕੇ ਕੌਂਸਲਰ ਦਾ ਕਤਲ ਕਰ ਦਿੱਤਾ ਗਿਆ...

ਮਾਲੇਰਕੋਟਲਾ 'ਚ ਐਤਵਾਰ ਸਵੇਰੇ ਆਪ ਦੇ ਕੌਂਸਲਰ ਮੁਹੰਮਦ ਅਕਬਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨੂੰ ਹਮਲਾਵਰ ਨੇ ਉਸ ਸਮੇਂ ਅੰਜ਼ਾਮ ਦਿੱਤਾ ਜਦੋਂ ਮੁਹੰਮਦ ਅਕਬਰ ਜਿੰਮ ਵਿੱਚ ਮੌਜੂਦ ਸੀ। ਅਣਪਛਾਤਾ ਵਿਅਕਤੀਆਂ ਵਲੋਂ ਜਿੰਮ ਵਿੱਚ ਗੋਲੀ ਚਲਾ ਕੇ ਕੌਂਸਲਰ ਦਾ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਦੋ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਜਾਣਕਾਰੀ ਮੁਤਾਬਿਕ ਐਤਵਾਰ ਸਵੇਰੇ ਅੱਠ ਵਜੇ ਦੇ ਕਰੀਬ ਵਾਰਡ ਨੰਬਰ 18 ਦੇ ਕੌਂਸਲਰ ਮੁਹੰਮਦ ਅਕਬਰ ਰੋਜ਼ਾਨਾ ਦੀ ਤਰ੍ਹਾਂ ਕਸਰਤ ਕਰਨ ਲਈ ਜਿੰਮ ਗਏ। ਇਸ ਦੌਰਾਨ ਇੱਕ ਹਮਲਾਵਰ ਜਿਮ ਦੇ ਅੰਦਰ ਪਹੁੰਚ ਗਿਆ ਅਤੇ ਉਸ ਨੇ ਸਿੱਧੀ ਛਾਤੀ ਵਿੱਚ ਗੋਲੀ ਮਾਰ ਦਿੱਤੀ।  ਮੁਹੰਮਦ ਅਕਬਰ ਨੂੰ ਜ਼ਖਮੀ ਹਾਲਤ 'ਚ ਤੁਰੰਤ ਮਲੇਰਕੋਟਲਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਿਕਰਯੋਗ ਹੈ ਕਿ ਅਕਬਰ ਨੇ ਕਾਂਗਰਸ ਤੋਂ ਨਗਰ ਕੌਂਸਲ ਦੀ ਚੋਣ ਲੜੀ ਸੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ ਪਰ ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਕਰੀਬ ਤਿੰਨ ਸਾਲ ਪਹਿਲਾਂ ਮੁਹੰਮਦ ਅਕਬਰ ਦੇ ਵੱਡੇ ਭਰਾ ਮੁਹੰਮਦ ਅਨਵਰ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਲੁਧਿਆਣਾ ਬਾਈਪਾਸ ਨੇੜੇ ਦੋ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਅਨਵਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਮਲੇਰਕੋਟਲਾ ਦਾ ਕੌਂਸਲਰ ਵੀ ਸੀ।

Get the latest update about malerkotla shot dead, check out more about malerkotla, aap mla, municipal councilor akbar bholi & aap councilor

Like us on Facebook or follow us on Twitter for more updates.