Video: ਅੰਮ੍ਰਿਤਸਰ ਦੇ ਬਾਈਪਾਸ ਤੇ ਦਰਦਨਾਕ ਹਾਦਸਾ, ਤੇਜ਼ ਰਫਤਾਰ ਕਾਰ ਨੇ ਮੋਟਰ ਸਾਈਕਲ ਨੂੰ ਮਾਰੀ ਟੱਕਰ

ਇਹ ਹਾਦਸਾ ਹਾਲ੍ਹੀ 'ਚ ਅੰਮ੍ਰਿਤਸਰ ਦੇ ਛੇਹਰਟਾ ਬਾਈਪਾਸ ਤੇ ਵਾਪਰਿਆ ਹੈ ਜਿਥੇ ਬਾਈਪਾਸ ਤੇ ਤੇਜ਼ ਰਫਤਾਰ ਕਾਰ ਨੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜਬਰਦਸਤ ਸੀ ਕਿ ਬਾਈਕ ਸਵਾਰ ਕੁਝ ਪਲਾਂ ਲਈ ਹਵਾ 'ਚ ਉਡਦਾ ਨਜ਼ਰ ਆਇਆ...

ਇਹ ਹਾਦਸਾ ਹਾਲ੍ਹੀ 'ਚ ਅੰਮ੍ਰਿਤਸਰ ਦੇ ਛੇਹਰਟਾ ਬਾਈਪਾਸ ਤੇ ਵਾਪਰਿਆ ਹੈ ਜਿਥੇ ਬਾਈਪਾਸ ਤੇ ਤੇਜ਼ ਰਫਤਾਰ ਕਾਰ ਨੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜਬਰਦਸਤ ਸੀ ਕਿ ਬਾਈਕ ਸਵਾਰ ਕੁਝ ਪਲਾਂ ਲਈ ਹਵਾ 'ਚ ਉਡਦਾ ਨਜ਼ਰ ਆਇਆ। ਇਸ ਹਾਦਸੇ 'ਚ ਬਾਈਕ ਸਵਾਰ ਗੰਭੀਰ ਰੂਪ 'ਚ ਜਖਮੀ ਹੋ ਗਿਆ, ਜਿਸ ਤੋਂ ਬਾਅਦ ਇੱਹ ਓਥੇ ਮੌਜੂਦ ਲੋਕਾਂ ਦੇ ਵਲੋਂ ਉਸ ਨੂੰ ਨਿੱਜੀ ਹਸਪਤਾਲ ਪਹੁੰਚਿਆ ਗਿਆ ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਇਹ ਸਾਰੀ ਘਟਨਾ ਛੇਹਰਟਾ ਬਾਈਪਾਸ ਤੇ ਇੱਕ ਦੁਕਾਨ 'ਚ ਲਗੀ ਸੀਸੀਟੀਵੀ 'ਚ ਕੈਦ ਹੋ ਗਈ।    


ਜਾਣਕਾਰੀ ਮੁਤਾਬਿਕ ਇਹ ਘਟਨਾ ਕੱਲ ਸ਼ਾਮ ਨੂੰ 5 ਵਜੇ ਦੇ ਕਰੀਬ ਛੇਹਰਟਾ ਬਾਈਪਾਸ ਤੇ ਵਾਪਰੀ ਹੈ ਜਿਥੇ ਇੱਕ ਵਨਵੇ ਰੋੜ ਜੋ ਕਿ ਬਾਅਦ 'ਚ ਟੂਵੇਅ 'ਚ ਬਦਲ ਜਾਂਦਾ ਹੈ। ਹਾਦਸੇ ਦੀ ਸੀਸੀਟੀਵੀ 'ਚ ਦੇਖਿਆ ਜਾ ਸਕਦਾ ਹੈ ਕਿ ਇਥੇ ਬਾਈਪਾਸ ਤੇ ਤੇਜ਼ ਰਫਤਾਰ ਚ' ਗੱਡੀਆਂ ਚਲਦੀਆਂ ਦਿਖਾਈ ਦੇ ਰਹੀਆਂ ਹਨ। ਅਚਾਨਕ ਹੀ ਇੱਕ ਸਫੇਦ ਰੰਗ ਦੀ ਕਾਰ ਰੌਂਗ ਸ਼ਾਇਦ ਤੇ ਆ ਜਾਂਦੀ ਹੈ ਜਿਸ ਤੋਂ ਬਾਅਦ ਆਪਣੀ ਸਪੀਡ 'ਚ ਆ ਰਿਹਾ ਮੋਟਰ ਸਾਈਕਲ ਬ੍ਰੇਕ ਨਹੀਂ ਲਗਾ ਪਾਂਦਾ ਅਤੇ ਇਸ ਸਵੇਦ ਕਾਰ 'ਚ ਆ ਕੇ ਵੱਜ ਜਾਂਦਾ ਹੈ। ਇਹ ਟੱਕਰ ਇੰਨੀ ਜਬਰਦਸਤ ਸੀ ਕਿ ਉਹ ਮੋਟਰ ਸਾਈਕਲ ਸਵਾਰ ਕੁੱਝ ਪਲਾਂ ਲਈ ਹਵਾ 'ਚ ਉਡਦਾ ਦਿਖਾਈ ਦਿੱਤਾ। ਇਸ ਐਕਸੀਡੈਂਟ ਤੋਂ ਬਾਅਦ ਬਾਈਪਾਸ ਤੇ ਹੀ ਮੌਜੂਦ ਲੋਕਾਂ ਵਲੋਂ ਉਸ ਨੌਜਵਾਨ ਨੂੰ ਦੇਖਿਆ ਗਿਆ। ਇਸ ਐਕਸੀਡੈਂਟ ਦੇ ਕਾਰਨ ਨੌਜਵਾਨ ਗੰਭੀਰ ਜਖਮੀ ਹੋ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਜਿਥੇ ਉਸ ਦਾ ਇਲਾਜ਼ ਚੱਲ ਰਿਹਾ।  
ਫਿਲਹਾਲ ਇਸ ਮਾਮਲੇ ਬਾਰੇ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।    

Get the latest update about amritsar chheharta bypass accident, check out more about true scoopnews punjabi, Amritsar Accident, amritsar chheharta & viral video

Like us on Facebook or follow us on Twitter for more updates.