Video: ਫਗਵਾੜਾ-ਚੰਡੀਗੜ੍ਹ ਹਾਈਵੇਅ 'ਤੇ ਦਰਦਨਾਕ ਹਾਦਸਾ, ਟਰਾਲਾ ਪਲਟਣ ਨਾਲ ਕਾਰ 'ਚ ਸਵਾਰ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਇਹ ਦਰਦਨਾਕ ਹਾਦਸਾ ਬਹਿਰਾਮ ਦੇ ਫਗਵਾੜਾ-ਚੰਡੀਗੜ੍ਹ ਹਾਈਵੇਅ 'ਤੇ ਵਾਪਰਿਆ ਹੈ ਜਿਸ 'ਚ ਇੱਕ ਪਰਿਵਾਰ ਦੇ ਦੇ ਤਿੰਨ ਜੀਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ

ਇਹ ਦਰਦਨਾਕ ਹਾਦਸਾ ਬਹਿਰਾਮ ਦੇ ਫਗਵਾੜਾ-ਚੰਡੀਗੜ੍ਹ ਹਾਈਵੇਅ 'ਤੇ ਵਾਪਰਿਆ ਹੈ ਜਿਸ 'ਚ ਇੱਕ ਪਰਿਵਾਰ ਦੇ ਦੇ ਤਿੰਨ ਜੀਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਇਹ ਹਾਦਸਾ ਮੋੜ ਕਟਦੇ ਸਮੇਂ ਬੱਜਰੀ ਅਤੇ ਮਿੱਟੀ ਨਾਲ ਟਰਾਲੇ ਦੇ ਪਲਟ ਜਾਣ ਕਾਰਨ ਵਾਪਰਿਆ ਅਤੇ ਦੋ ਕਾਰਾਂ ਉਸ ਵਿੱਚ ਟਕਰਾ ਗਈਆਂ। ਇਸ ਭਿਆਨਕ ਹਾਦਸੇ ਤੋਂ ਸਾਫ਼ ਪਤਾ ਲੱਗਦਾ ਹੈ ਕਿ ਟਰਾਲਾ ਚਾਲਕ ਦੀ ਲਾਪਰਵਾਹੀ ਕਾਰਨ ਇੱਕੋ ਪਰਿਵਾਰ ਦੇ 3 ਜੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।

ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਚੱਲਦਾ ਹੈ ਕਿ ਟਰਾਲੇ ਨੇ ਰਫਤਾਰ ਘਟ ਕੀਤੇ ਬਿਨਾਂ ਬਹੁਤ ਤੇਜ਼ ਮੋੜ ਲਿਆ, ਜਿਸ ਕਾਰਨ ਇਹ ਆਪਣਾ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ। ਇਕ ਕਾਰ ਇਸ ਅਸੰਤੁਲਿਤ ਟਰਾਲੇ ਦੇ ਹੇਠਾਂ ਆ ਗਈ ਅਤੇ ਦੂਜੀ ਵਾਲ ਵਾਲ ਬਚ ਗਈ। ਇਸ ਟਰਾਲੇ ਦੇ ਹੇਠਾਂ ਆਈ ਕਾਰਨ 'ਚ ਸਵਾਰ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਜਦਕਿ ਦੂਸਰੀ ਕਾਰ 'ਚ ਸਵਾਰ ਯਾਤਰੀ ਬਚ ਗਏ। 

ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਗੁਰਕ੍ਰਿਪਾਲ ਸਿੰਘ, ਰਮਨਜੀਤ ਕੌਰ ਅਤੇ ਜਸਮੀਤ ਸਿੰਘ ਵਾਸੀ ਚੀਮਾ ਖੁੱਡੀਆਂ ਜ਼ਿਲ੍ਹਾ ਵਜੋਂ ਹੋਈ ਹੈ। ਟਰਾਲਾ ਚਾਲਕ ਦੀ ਪਛਾਣ ਮੇਜਰ ਸਿੰਘ ਵਜੋਂ ਹੋਈ ਹੈ ਜੋ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਬਹਿਰਾਮ ਪੁਲੀਸ ਨੇ ਡਰਾਈਵਰ ਖ਼ਿਲਾਫ਼ ਆਈਪੀਸੀ ਦੀ ਧਾਰਾ 304, 279 ਅਤੇ 337 ਤਹਿਤ ਕੇਸ ਦਰਜ ਕਰ ਲਿਆ ਹੈ। ਫਰਾਰ ਹੋਏ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਟਰਾਲਾ ਪਲਟਣ ਕਾਰਨ ਬੱਜਰੀ ਅਤੇ ਮਿੱਟੀ ਹੇਠਾਂ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਜੇਸੀਬੀ ਮਸ਼ੀਨ ਦੀ ਮਦਦ ਲਈ। ਇਸ ਸਬੰਧੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

Get the latest update about behram accident, check out more about road accident, accident on phagwara chandigarh highway, trala accident & phagwara Chandigarh highway accident Punjab accident

Like us on Facebook or follow us on Twitter for more updates.