Video: ਹਾਦਸਾ ਜਾਂ ਸਾਜਿਸ਼? ਯੂਕਰੇਨ ਦੀ ਰਾਜਧਾਨੀ ਕੀਵ 'ਚ ਹੈਲੀਕਾਪਟਰ ਕ੍ਰੈਸ਼, ਗ੍ਰਹਿ ਮੰਤਰੀ ਸਮੇਤ 18 ਦੀ ਮੌਤ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਅੱਜ ਇੱਹ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਰਿਪੋਰਟ ਮੁਤਾਬਿਕ ਇਹ ਹਾਦਸਾ ਇੱਕ ਚਾਈਲਡ ਕੇਅਰ ਸੈਂਟਰ ਅਤੇ ਸਕੂਲ (ਕਿੰਡਰਗਾਰਟਨ) ਨੇੜੇ ਵਾਪਰਿਆ ਹੈ...

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਅੱਜ ਇੱਹ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਰਿਪੋਰਟ ਮੁਤਾਬਿਕ ਇਹ ਹਾਦਸਾ ਇੱਕ ਚਾਈਲਡ ਕੇਅਰ ਸੈਂਟਰ ਅਤੇ ਸਕੂਲ (ਕਿੰਡਰਗਾਰਟਨ) ਨੇੜੇ ਵਾਪਰਿਆ ਹੈ। ਇਸ ਹਾਦਸੇ 'ਚ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ, 3 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ। 
ਦਾਅਵਾ ਕੀਤਾ ਜਾ ਰਿਹਾ ਹੈ ਕਿ ਹੈਲੀਕਾਪਟਰ ਨੂੰ ਯੂਕਰੇਨ ਦੀ ਹਵਾਈ ਸੈਨਾ ਨੇ ਗਲਤਫਹਿਮੀ ਦੇ ਚਲਦਿਆਂ ਸ਼ਿਕਾਰ ਬਣਾਇਆ ਹੈ। ਇਸ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ। ਯੂਕਰੇਨ ਦੀ ਸਰਕਾਰ ਜਾਂ ਫੌਜ ਨੇ ਕਈ ਘੰਟਿਆਂ ਤੱਕ ਇਸ ਬਾਰੇ ਕੁਝ ਨਹੀਂ ਕਿਹਾ। ਇਸ ਤੋਂ ਬਾਅਦ ਹਵਾਈ ਸੈਨਾ ਦੇ ਬੁਲਾਰੇ ਯੂਰੀ ਇਨਹਾਟ ਨੇ ਕਿਹਾ- ਸਾਨੂੰ ਕੁਝ ਵੱਖਰੀ ਜਾਣਕਾਰੀ ਮਿਲੀ ਹੈ। ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


ਖਬਰਾਂ ਮੁਤਾਬਕ ਹੈਲੀਕਾਪਟਰ 'ਚ ਮੌਜੂਦ ਸਾਰੇ 9 ਲੋਕਾਂ ਮਾਰੇ ਗਏ ਹਨ ਇਸ ਤੋਂ ਇਲਾਵਾ ਕਿੰਡਰਗਾਰਟਨ ਵਿੱਚ ਮੌਜੂਦ ਤਿੰਨ ਬੱਚੇ ਅਤੇ ਕਿੰਡਰਗਾਰਟਨ ਦੇ ਕਰਮਚਾਰੀ ਵੀ ਮਾਰੇ ਗਏ ਹਨ। ਇਹ ਹਾਦਸੇ 'ਚ ਕੁੱਲ 29 ਲੋਕ ਜ਼ਖਮੀ ਹੋਏ ਹਨ ਅਤੇ ਇਨ੍ਹਾਂ 'ਚੋਂ 15 ਬੱਚੇ ਹਨ।
ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਕਿੰਡਰਗਾਰਟਨ ਵਿੱਚ ਅੱਗ ਲੱਗ ਗਈ। ਕੀਵ ਦੇ ਗਵਰਨਰ ਓਲੇਸੀ ਕੁਲੇਬਾ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਕਿਹਾ - ਹਾਦਸਾ ਕਿੰਡਰਗਾਰਟਨ ਨੇੜੇ ਵਾਪਰਿਆ। ਇਸ ਵਿਚ ਬੱਚਿਆਂ ਅਤੇ ਉਥੇ ਮੌਜੂਦ ਕੁਝ ਕਰਮਚਾਰੀਆਂ ਦੀ ਵੀ ਮੌਤ ਹੋ ਗਈ ਹੈ।
ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਇਹ ਕਿਹੜਾ ਹੈਲੀਕਾਪਟਰ ਸੀ ਅਤੇ ਇਸ ਦੇ ਕਰੈਸ਼ ਹੋਣ ਦਾ ਕਾਰਨ ਕੀ ਸੀ। ਬ੍ਰੋਵਰੀ ਅਸਲ ਵਿੱਚ ਇੱਕ ਕਸਬਾ ਹੈ। ਇਸ ਦੀ ਆਬਾਦੀ ਇੱਕ ਲੱਖ ਦੇ ਕਰੀਬ ਹੈ। ਇਹ ਕੀਵ ਦੇ ਪੂਰਬ ਵਿੱਚ ਸਥਿਤ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇਸ ਘਟਨਾ ਨੂੰ ਭਿਆਨਕ ਦੱਸਿਆ ਹੈ। ਕਿਹਾ- ਇਸ ਹਾਦਸੇ ਵਿੱਚ ਮਾਰੇ ਗਏ ਸਾਡੇ ਲੋਕ ਸੱਚੇ ਦੇਸ਼ ਭਗਤ ਸਨ।

Get the latest update about WORLD BREAKING NEWS, check out more about MINISTRY OF INTERNAL AFFAIRS, UKRAINE, HELICOPTER & POLITICS NEWS

Like us on Facebook or follow us on Twitter for more updates.