Video: ਹਾਦਸਾ ਜਾਂ ਜਾਣਬੁੱਝ ਕੇ ਮਾਰਨ ਦੀ ਕੋਸ਼ਿਸ਼! ਸਪਾ ਨੇਤਾ ਦੀ ਕਾਰ ਨੂੰ ਟਰੱਕ ਨੇ 2 ਵਾਰ ਮਾਰੀ ਟੱਕਰ

ਕੱਲ੍ਹ ਐਤਵਾਰ ਸ਼ਾਮ ਨੂੰ ਯੂਪੀ ਦੇ ਮੈਨਪੁਰੀ ਵਿੱਚ ਇਹ ਹੱਸਦਾ ਵਾਪਰਿਆ ਹੈ ਜਿਸ 'ਚ ਇੱਕ ਬੇਕਾਬੂ ਟਰੱਕ ਨੇ ਪਹਿਲਾਂ ਕਾਰ ਨੂੰ ਟੱਕਰ ਮਾਰ ਦਿੱਤੀ, ਫਿਰ ਉਸਨੂੰ 700 ਮੀਟਰ ਤੱਕ ਘਸੀਟਦਾ ਲੈ ਗਿਆ...

ਕੱਲ੍ਹ ਐਤਵਾਰ ਸ਼ਾਮ ਨੂੰ ਯੂਪੀ ਦੇ ਮੈਨਪੁਰੀ ਵਿੱਚ ਇਹ ਹਾਦਸਾ ਵਾਪਰਿਆ ਹੈ ਜਿਸ 'ਚ ਇੱਕ ਬੇਕਾਬੂ ਟਰੱਕ ਨੇ ਪਹਿਲਾਂ ਕਾਰ ਨੂੰ ਟੱਕਰ ਮਾਰ ਦਿੱਤੀ, ਫਿਰ ਉਸਨੂੰ 700 ਮੀਟਰ ਤੱਕ ਘਸੀਟਦਾ ਲੈ ਗਿਆ। ਜਿਸ ਨੂੰ ਦੇਖ ਲੋਕਾਂ ਰੌਲਾ ਪਾਉਂਣਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਪਿੱਛੇ ਭੱਜਦੇ ਹੋਏ ਵੀਡੀਓ ਬਣਾ ਲਈ। ਇੱਕ ਬਾਈਕ ਕਾਰ ਦੇ ਬਿਲਕੁਲ ਸਾਹਮਣੇ ਫਸ ਗਿਆ ਜਿਸ ਕਰਕੇ ਉਹ ਵੀ ਇਸ ਘਟਨਾ ਦੇ ਵਿਚ ਦੂਰ ਤੱਕ ਘਸੀਟਦਾ ਚਲਾ ਗਿਆ। ਟਰੱਕ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਗੱਡੀਆਂ ਦੇ ਰਗੜਨ ਨਾਲ ਚੰਗਿਆੜੇ ਨਿਕਲ ਰਹੇ ਸਨ। 

ਜਾਣਕਾਰੀ ਮੁਤਾਬਿਕ ਐਤਵਾਰ ਸ਼ਾਮ ਨੂੰ ਭਦਾਵਰ ਹਾਊਸ ਦੇ ਸਾਹਮਣੇ ਇਕ ਬੇਕਾਬੂ ਟਰੱਕ ਨੇ ਪਹਿਲਾਂ ਬਾਈਕ ਸਵਾਰ ਅਤੇ ਫਿਰ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਵਿੱਚ ਸਪਾ ਦੇ ਜ਼ਿਲ੍ਹਾ ਪ੍ਰਧਾਨ ਦੇਵੇਂਦਰ ਸਿੰਘ ਯਾਦਵ ਬੈਠੇ ਸਨ। ਉਹ ਆਪਣੇ ਘਰ ਕਰਹਾਲ ਰੋਡ ਵੱਲ ਜਾ ਰਿਹਾ ਸੀ। ਇਸ ਘਟਨਾ ਵਿੱਚ ਜ਼ਿਲ੍ਹਾ ਪ੍ਰਧਾਨ ਨੂੰ ਤਾਂ ਕੋਈ ਸੱਟ ਨਹੀਂ ਲਗੀ ਪਰ ਬਾਈਕ ਸਵਾਰ ਜਰੂਰ ਜ਼ਖਮੀ ਹੋ ਗਿਆ।
ਇਸ ਘਟਨਾ ਬਾਰੇ ਬੋਲਦਿਆਂ ਸਪਾ ਨੇਤਾ ਦੇਵੇਂਦਰ ਸਿੰਘ ਯਾਦਵ ਨੇ ਦੱਸਿਆ ਕਿ ਮੈਂ ਐਸ.ਪੀ ਦਫ਼ਤਰ ਤੋਂ ਘਰ ਜਾ ਰਿਹਾ ਸੀ। ਭਦਾਵਰ ਘਰ ਦੇ ਕੋਲ ਪਿੱਛੇ ਤੋਂ ਟਰੱਕ ਆ ਰਿਹਾ ਸੀ। ਅਸੀਂ ਅੱਗੇ ਜਾ ਰਹੇ ਸੀ। ਪਹਿਲਾਂ ਟਰੱਕ ਨੇ ਹਲਕੀ ਟੱਕਰ ਮਾਰ ਦਿੱਤੀ। ਇਸ ਨਾਲ ਸਾਡੀ ਕਾਰ ਅੱਗੇ ਹੋ ਗਈ। ਟਰੱਕ ਨੇ ਫਿਰ ਟੱਕਰ ਮਾਰ ਦਿੱਤੀ। ਜਿਸ ਨਾਲ ਸਾਡੀ ਕਾਰ ਪਲਟ ਗਈ। ਇਸ ਤੋਂ ਬਾਅਦ ਟਰੱਕ ਕਾਰ ਨੂੰ ਘਸੀਟਦਾ ਹੋਇਆ ਲੈ ਗਿਆ। ਟਰੱਕ ਡਰਾਈਵਰ ਨੇ ਟਰੱਕ ਬੈਕ ਕਰਕੇ ਕਾਰ ਨੂੰ 2 ਵਾਰ ਟੱਕਰ ਮਾਰੀ। ਸਾਡੀ ਕਾਰ ਨੂੰ 700 ਮੀਟਰ ਤੱਕ ਘਸੀਟਦਾ ਹੋਇਆ ਲੈ ਗਿਆ। ਸਾਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਹੈ। ਇਸ ਵਿੱਚ ਕਿਸੇ ਦਾ ਹੱਥ ਹੈ।

ਮਾਮਲੇ 'ਚ ਥਾਣਾ ਕੋਤਵਾਲੀ ਦੇ ਇੰਚਾਰਜ ਵਿਕਰਮ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ। ਡਰਾਈਵਰ ਵਿਨੈ ਯਾਦਵ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਇਟਾਵਾ ਦੇ ਚੌਬੀਆ ਦਾ ਰਹਿਣ ਵਾਲਾ ਹੈ। ਅਗਲੇਰੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ।

Get the latest update about video, check out more about accient, mainpuri up, viral accident video & sp leader

Like us on Facebook or follow us on Twitter for more updates.