Video: ਮਹਿਤਪੁਰ 'ਚ ਪਤਨੀ, ਬੱਚਿਆਂ ਸਮੇਤ 5 ਜੀਆਂ ਨੂੰ ਜਿੰਦਾ ਸਾੜਨ ਵਾਲੇ ਦੋਸ਼ੀ ਨੇ ਕੀਤੀ ਖੁਦਕੁਸ਼ੀ

ਦੱਸ ਦਈਏ ਕਿ ਘਰੇਲੂ ਕਲੇਸ਼ ਕਾਰਨ ਕੁਲਦੀਪ ਉਰਫ ਕਾਲੂ ਨੇ ਬੀਤੇ ਦਿਨ ਆਪਣੇ ਪੂਰੇ ਪਰਿਵਾਰ ਨੂੰ ਅੱਗ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ...

ਮਹਿਤਪੁਰ ਦੇ ਸਿੱਧਵਾਂ ਬੇਟ 'ਚ ਪਤਨੀ, ਬੱਚਿਆਂ ਅਤੇ ਸੱਸ ਦਾ ਕਤਲ ਕਰਨ ਵਾਲੇ ਦੋਸ਼ੀ ਕਾਲੂ ਨੇ ਖੁਦਕੁਸ਼ੀ ਕਰ ਲਈ ਹੈ। ਦੱਸ ਦੇਈਏ ਕਿ ਉਹ ਖੇਤਾਂ 'ਚ ਮੋਟਰ 'ਤੇ ਲੁੱਕ ਗਿਆ ਸੀ ਅਤੇ ਉਸ ਨੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। 


ਦੱਸ ਦਈਏ ਕਿ ਘਰੇਲੂ ਕਲੇਸ਼ ਕਾਰਨ ਕੁਲਦੀਪ ਉਰਫ ਕਾਲੂ ਨੇ ਬੀਤੇ ਦਿਨ ਆਪਣੇ ਪੂਰੇ ਪਰਿਵਾਰ ਨੂੰ ਅੱਗ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਦੋਂ ਤੋਂ ਹੀ ਉਹ ਫਰਾਰ ਸੀ ਅਤੇ ਪੁਲਿਸ ਉਸ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਸੀ।

ਇਸ ਸਬੰਧੀ ਫ਼ੋਨ 'ਤੇ ਗੱਲ ਕਰਦਿਆਂ ਐਸਪੀਡੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਕਾਲੂ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਉਸ ਰਾਤ ਕਾਲੂ ਨਾਲ ਦੋ ਹੋਰ ਵਿਅਕਤੀ ਸਨ, ਜਿਨ੍ਹਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਦੂਜੇ ਦੀ ਭਾਲ ਜਾਰੀ ਹੈ।

Get the latest update about JALANDHAR, check out more about POLICE, FAMILY BURN ALIVE, MURDER & JALANDHAR NEWS

Like us on Facebook or follow us on Twitter for more updates.