Video: ਅਫਗਾਨਿਸਤਾਨ-ਪਾਕਿਸਤਾਨ ਮੈਚ ਦਾ ਵੱਖਰਾ ਨਜ਼ਾਰਾ, ਸਟੇਡੀਅਮ 'ਚ ਭਿੜੇ ਖਿਡਾਰੀ ਤੇ ਪ੍ਰਸ਼ੰਸਕ, ਇਕ-ਦੂਜੇ 'ਤੇ ਮਾਰੀਆਂ ਕੁਰਸੀਆਂ

ਬੁੱਧਵਾਰ ਨੂੰ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਹੋਏ ਮੈਚ 'ਚ ਇੱਕ ਅਲਗ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਇਕ ਪਾਸੇ ਜਿਥੇ ਖੇਡ ਮੈਦਾਨ ਚ ਅਫਗਾਨਿਸਤਾਨ, ਪਾਕਿਸਤਾਨ ਦੀ ਟੀਮ ਇੱਕ ਦੂਜੇ ਨਾਲ ਭਿੜ ਰਹੇ ਸਨ

ਬੁੱਧਵਾਰ ਨੂੰ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਹੋਏ ਮੈਚ 'ਚ ਇੱਕ ਅਲਗ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਇਕ ਪਾਸੇ ਜਿਥੇ ਖੇਡ ਮੈਦਾਨ 'ਚ ਅਫਗਾਨਿਸਤਾਨ, ਪਾਕਿਸਤਾਨ ਦੀ ਟੀਮ ਇੱਕ ਦੂਜੇ ਨਾਲ ਭਿੜ ਰਹੇ ਸਨ ਓਥੇ ਹੀ ਖੇਡ ਮੈਦਾਨ ਦੇ ਬਾਹਰ ਸਟੇਡੀਅਮ 'ਚ ਅਤੇ ਸਟੇਡੀਅਮ ਦੇ ਬਾਹਰ ਪ੍ਰਸ਼ੰਸਕ ਆਪਸ ਚ ਭੀੜ ਗਏ। ਇਸ ਘਟਨਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।  ਮੱਚਦੇ ਦੌਰਾਨ ਅਤੇ ਬਾਅਦ 'ਚ ਪ੍ਰਸ਼ੰਸਕ ਨੇ ਇਕ-ਦੂਜੇ 'ਤੇ ਕੁਰਸੀਆਂ ਨਾਲ ਹਮਲਾ ਕੀਤਾ ਤੇ ਨਾਅਰੇਬਾਜ਼ੀ ਵੀ ਕੀਤੀ।
ਜਿਕਰਯੋਗ ਹੈ ਕਿ ਕੱਲ ਅਫਗਾਨਿਸਤਾਨ ਆਖਰੀ ਓਵਰ ਤੱਕ ਸੁਪਰ ਫੋਰ ਦਾ ਮੈਚ ਜਿੱਤਦਾ ਨਜ਼ਰ ਆ ਰਿਹਾ ਸੀ। ਪਾਕਿਸਤਾਨ ਦੀ ਆਖਰੀ ਵਿਕਟ ਕ੍ਰੀਜ਼ 'ਤੇ ਸੀ ਅਤੇ ਨਸੀਮ ਸ਼ਾਹ ਸਟ੍ਰਾਈਕ 'ਤੇ ਸਨ। 6 ਗੇਂਦਾਂ 'ਤੇ 12 ਦੌੜਾਂ ਦੀ ਲੋੜ ਸੀ। ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਫਜ਼ੱਲਾ ਫਾਰੂਕੀ ਦੇ ਹੱਥ 'ਚ ਗੇਂਦ ਸੀ। ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਦੀ ਹਾਰ ਪੱਕੀ ਸੀ। ਪਰ, ਫਾਰੂਕੀ ਨੇ ਲਗਾਤਾਰ 2 ਗੇਂਦਾਂ 'ਤੇ ਫੁੱਲ ਟਾਸ ਗੇਂਦਬਾਜ਼ੀ ਕੀਤੀ ਅਤੇ ਨਸੀਮ ਨੇ ਦੋਵਾਂ ਗੇਂਦਾਂ 'ਤੇ ਛੱਕੇ ਲਗਾ ਕੇ ਪਾਕਿਸਤਾਨ ਨੂੰ ਜਿੱਤ ਦਿਵਾਈ।  ਜਿਸ ਤੋਂ ਬਾਅਦ ਅਚਾਨਕ ਸਟੇਡੀਅਮ 'ਚ ਲੜਾਈ ਸ਼ੁਰੂ ਹੋ ਗਈ। 
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ-ਪਾਕਿਸਤਾਨ ਦੇ ਪ੍ਰਸ਼ੰਸਕ ਸਟੈਂਡ 'ਤੇ ਕੁਰਸੀਆਂ ਉਖਾੜ ਕੇ ਆਪਣੇ ਦੇਸ਼ਾਂ ਦੇ ਝੰਡੇ ਲਹਿਰਾ ਰਹੇ ਹਨ। ਖਬਰਾਂ ਮੁਤਾਬਕ ਮੈਚ ਹਾਰਨ ਤੋਂ ਬਾਅਦ ਅਫਗਾਨ ਸਮਰਥਕਾਂ ਨੇ ਸਟੇਡੀਅਮ 'ਚ ਕੁਝ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਕੁੱਟਮਾਰ ਕੀਤੀ।
ਦਸ ਦਈਏ ਕਿ ਮੈਚ ਦੇ ਦੌਰਾਨ ਪਾਕਿਸਤਾਨੀ ਅਦਗ਼ਾਨਿਸ੍ਤਾਨ ਦੇ ਖਿਡਾਰੀ ਆਪਸ ਚ ਭਿਸਦੇ ਨਜ਼ਰ ਆਏ ਸਨ। ਪਾਕਿਸਤਾਨੀ ਬੱਲੇਬਾਜ਼ ਆਸਿਫ ਅਤੇ ਅਫਗਾਨ ਗੇਂਦਬਾਜ਼ ਫਰੀਦ ਵਿਚਾਲੇ ਚਲਦੇ ਮੈਚ 'ਚ ਗਰਮਾ-ਗਰਮ ਬਹਿਸ ਵੀ ਹੋਈ। ਨਾਨ-ਸਟਰਾਈਕਰ ਐਂਡ 'ਤੇ ਜਾ ਰਹੇ ਆਸਿਫ ਅਤੇ ਫਾਲੋ-ਥਰੂ 'ਤੇ ਜਾ ਰਹੇ ਫਰੀਦ ਵਿਚਾਲੇ ਟੱਕਰ ਹੋ ਗਈ। ਇਸ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਕੁਝ ਕਿਹਾ ਅਤੇ ਆਸਿਫ ਨੇ ਫਰੀਦ ਨੂੰ ਮਾਰਨ ਲਈ ਬੱਲਾ ਚੁੱਕ ਲਿਆ। ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਬਚਾਅ ਲਈ ਆਉਣਾ ਪਿਆ।

Get the latest update about fans fight viral video, check out more about viral video, Pakistan Afghanistan match, & Pakistan Afghanistan fans fight

Like us on Facebook or follow us on Twitter for more updates.