Video: ਫਿਰ ਸਹਿਮਿਆ ਅਫਗਾਨਿਸਤਾਨ, ਨਮਾਜ਼ ਦੌਰਾਨ ਹੋਏ 2 ਬੰਬ ਧਮਾਕੇ, ਧਰਮ ਗੁਰੂ ਸਮੇਤ 14 ਲੋਕਾਂ ਦੀ ਹੋਈ ਮੌਤ

ਮੀਡੀਆ ਰਿਪੋਰਟਾਂ ਮੁਤਾਬਿਕ, ਗਾਜਾਘਰ ਦੀ ਮਸਜਿਦ ਵਿੱਚ ਜਦੋਂ ਜੁਮੇ ਦੀ ਨਮਾਜ਼ ਚੱਲ ਰਹੀ ਸੀ ਤਾਂ ਕੁੱਲ 2 ਧਮਾਕੇ ਹੋਏ। ਮੁੱਲਾ ਮੁਜੀਬ ਇਸ ਮਸਜਿਦ ਦਾ ਮੁੱਖ ਇਮਾਮ ਸੀ। ਧਮਾਕਾ ਉਸ ਦੇ ਸਾਹਮਣੇ ਕਤਾਰ ਵਿੱਚ ਹੋਇਆ

ਅਫਗਾਨਿਸਤਾਨ ਇੱਕ ਵਾਰ ਫਿਰ ਅੱਤਵਾਦੀ ਹਮਲਿਆਂ ਨਾਲ ਦਹਿਲ ਗਿਆ ਹੈ। ਅਫਗਾਨਿਸਤਾਨ ਦੇ ਘਰਾਤ ਸੂਬੇ ਵਿੱਚ ਅੱਜ ਜੁਮੇ ਦੀ ਨਮਾਜ਼  ਵੇਲੇ ਵੱਡਾ ਧਮਾਕਾ ਹੋਇਆ। ਜਿਸ 'ਚ ਤਾਲਿਬਾਨ ਦੇ ਸਭ ਤੋਂ ਵੱਡੇ ਧਰਮ ਗੁਰੂਆਂ ਵਿਚ ਇਕ ਮੁੱਲਾ ਮੁਜੀਬ ਉਰ ਰਹਿਮਾਨ ਅੰਸਾਰੀ ਮਾਰਿਆ ਗਿਆ ਹੈ। ਘਟਨਾ ਗਾਜਰਘ ਸ਼ਹਿਰ ਦੀ ਹੈ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਤਾਲਿਬਾਨ ਦਾ ਇੱਕ ਵੱਡਾ ਨੇਤਾ ਮਾਰਾ ਸੀ। ਇਸ ਹਮਲੇ ਦੇ ਪਿੱਛੇ ISIS ਕੇਰਸਾਨ ਗਰੁੱਪ (ISKP) ਦਾ ਹੱਥ ਮੰਨਿਆ ਜਾ ਰਿਹਾ  ਹੈ। ਤਾਲਿਬਾਨ ਨੇ ਹੁਣ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ, ਗਾਜਾਘਰ ਦੀ ਮਸਜਿਦ ਵਿੱਚ ਜਦੋਂ ਜੁਮੇ ਦੀ ਨਮਾਜ਼ ਚੱਲ ਰਹੀ ਸੀ ਤਾਂ ਕੁੱਲ 2 ਧਮਾਕੇ ਹੋਏ। ਮੁੱਲਾ ਮੁਜੀਬ ਇਸ ਮਸਜਿਦ ਦਾ ਮੁੱਖ ਇਮਾਮ ਸੀ। ਧਮਾਕਾ ਉਸ ਦੇ ਸਾਹਮਣੇ ਕਤਾਰ ਵਿੱਚ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਹ ਫਿਦਾਇਨ ਹਮਲਾ ਸੀ ਅਤੇ ਇਸ ਵਿੱਚ ਦੋ ਲੋਕ ਸ਼ਾਮਲ ਸਨ। ਦੂਜਾ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਬਾਹਰ ਭੱਜ ਰਹੇ ਸਨ। ਕੁਝ ਰਿਪੋਰਟਾਂ ਅਨੁਸਾਰ ਮੁੱਲਾ ਮੁਜੀਬ ਕੁਝ ਘੰਟੇ ਪਹਿਲਾਂ ਹੇਰਾਤ ਵਿੱਚ ਇੱਕ  ਕਾਨਫਰੰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿੱਧਾ ਮਸਜਿਦ ਪਹੁੰਚਿਆ ਸੀ।
ਦਸ ਦਈਏ ਕਿ ਮੁੱਲਾ ਮੁਜੀਬ ਨੂੰ ਤਾਲਿਬਾਨ ਦੇ ਸਭ ਤੋਂ ਬੇਰਹਿਮ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਹ ਕੁੜੀਆਂ ਦੀ ਪੜ੍ਹਾਈ ਅਤੇ ਘਰ ਛੱਡਣ ਦਾ ਸਖ਼ਤ ਵਿਰੋਧ ਕਰਦਾ ਸੀ। ਕਰੀਬ ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਫਤਵਾ ਜਾਰੀ ਕੀਤਾ ਸੀ ਕਿ- ਜੇਕਰ ਕੋਈ ਤਾਲਿਬਾਨ ਸ਼ਾਸਨ ਦਾ ਵਿਰੋਧ ਕਰਦਾ ਹੈ ਜਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਉਸ ਦੀ ਇਕੋ ਇਕ ਸਜ਼ਾ ਇਹ ਹੋਵੇਗੀ ਕਿ ਉਸ ਦਾ ਸਿਰ ਵੱਢ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਫ਼ਰਮਾਨ ਜਾਂ ਫਤਵੇ ਨੂੰ ਤਾਲਿਬਾਨ ਦੇ ਬੁਲਾਰੇ ਨੇ ਮੁਜੀਬ ਦੀ ਨਿੱਜੀ ਰਾਏ ਦੱਸਦਿਆਂ ਰੱਦ ਕਰ ਦਿੱਤਾ ਸੀ।

ISKP ਨੂੰ ਤਾਲਿਬਾਨ ਲਈ ਸਭ ਤੋਂ ਵੱਡਾ ਖ਼ਤਰਾ ਮੰਨਿਆ ਜਾਂਦਾ ਹੈ, ਜਿਸ ਨੇ 15 ਅਗਸਤ 2021 ਨੂੰ ਅਫਗਾਨਿਸਤਾਨ ਦੀ ਸਰਕਾਰ 'ਤੇ ਕਬਜ਼ਾ ਕਰ ਲਿਆ ਸੀ। ਹੇਰਾਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਲਿਬਾਨ ਅਤੇ ਆਈਐਸਕੇਪੀ ਦਰਮਿਆਨ ਝੜਪਾਂ ਹੁੰਦੀਆਂ ਹਨ। ਕਾਬੁਲ ਹਵਾਈ ਅੱਡੇ 'ਤੇ ਧਮਾਕੇ ਦੇ ਪਿੱਛੇ ਆਈਐਸਕੇਪੀ ਦਾ ਹੱਥ ਸੀ ਜਦੋਂ ਅਮਰੀਕੀ ਫੌਜ ਅਫਗਾਨਿਸਤਾਨ ਤੋਂ ਰਵਾਨਾ ਹੋਈ ਸੀ।