ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਇਮਰਾਨ ਹਾਸ਼ਮੀ ਦੀ ਆਉਣ ਵਾਲੀ ਫਿਲਮ 'ਸੈਲਫੀ' ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਫਿਲਮ 'ਸੈਲਫੀ' ਦਾ ਗੀਤ 'ਮੈਂ ਖਿਲਾੜੀ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹੁਣ ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਡਾਂਸ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਟਾਈਗਰ ਸ਼ਰਾਫ ਅਤੇ ਇਮਰਾਨ ਹਾਸ਼ਮੀ ਦੇ ਨਾਲ ਸੈਲਫੀ ਫਿਲਮ ਦੇ ਗੀਤ 'ਮੈਂ ਖਿਲਾੜੀ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਫੈਨਜ਼ ਵਲੋਂ ਸੋਸ਼ਲ ਮੀਡੀਆ 'ਤੇ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਦੋਨੋ ਵੱਡੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਤੇ ਜਬਰਦਸਤ ਕਾਰਡੀਨੇਸ਼ਨ 'ਚ ਡਾਂਸ ਕਰ ਰਹੇ ਹਨ। ਦਸ ਦਈਏ ਕਿ ਇਹ ਜੋੜੀ ਜਲਦ ਹੀ ਫਿਲਮ 'ਬੜੇ ਮੀਆਂ ਛੋਟੇ ਮੀਆਂ' 'ਚ ਇਕੱਠੇ ਨਜ਼ਰ ਆਉਣਗੇ।
ਅਕਸ਼ੇ ਕੁਮਾਰ ਦੀ ਫਿਲਮ 'ਸੈਲਫੀ' ਦਾ ਗੀਤ 'ਮੈਂ ਖਿਲਾੜੀ' 1994 'ਚ ਆਈ ਫਿਲਮ 'ਮੈਂ ਖਿਲਾੜੀ ਤੂੰ ਅਨਾੜੀ' ਦਾ ਰੀਮੇਕ ਹੈ। ਖਾਸ ਗੱਲ ਇਹ ਹੈ ਕਿ 'ਮੈਂ ਖਿਲਾੜੀ ਤੂੰ ਅਨਾੜੀ' 'ਚ ਵੀ ਅਕਸ਼ੇ ਕੁਮਾਰ ਨੇ ਮੁੱਖ ਭੂਮਿਕਾ ਨਿਭਾਈ ਸੀ। ਇਹ ਫਿਲਮ ਕਾਫੀ ਹਿੱਟ ਰਹੀ ਸੀ। ਰਾਜ ਮਹਿਤਾ ਦੁਆਰਾ ਨਿਰਦੇਸ਼ਤ 'ਸੈਲਫੀ' ਇੱਕ ਕਾਮੇਡੀ-ਡਰਾਮਾ ਹੈ ਜਿਸ ਵਿੱਚ ਇਮਰਾਨ ਹਾਸ਼ਮੀ ਅਤੇ ਅਕਸ਼ੈ ਕੁਮਾਰ ਸਟਾਰਰ ਹਨ। ਇਹ ਫਿਲਮ 24 ਫਰਵਰੀ, 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
Get the latest update about selfie movie, check out more about imranhashmi selfie movie, selfie movie release date & akshay kumar
Like us on Facebook or follow us on Twitter for more updates.