ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਇੱਕ ਕਪਲ ਆਪਣੀ ਅਨੋਖੀ ਅਤੇ ਅਣਸੁਣੀ ਲਵ ਸਟੋਰੀ ਕਾਰਨ ਵਾਇਰਲ ਹੋ ਰਿਹਾ ਹੈ। ਦੋਵਾਂ ਦੀ ਪ੍ਰੇਮ ਕਹਾਣੀ 2019 ਵਿੱਚ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਸੀ ਜਿੱਥੇ ਉਹ ਅਚਾਨਕ ਮਿਲੇ ਸਨ। ਕੁਝ ਸਮੇਂ ਬਾਅਦ ਦੋਹਾਂ ਨੂੰ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ।
ਖਬਰਾਂ ਮੁਤਾਬਕ ਸੰਦੀਪ ਨਾਂ ਦੇ ਨੌਜਵਾਨ ਦੀ ਸਾਲ 2019 'ਚ ਸੋਸ਼ਲ ਮੀਡੀਆ 'ਤੇ ਏਰੇਨ ਨਾਂ ਦੀ ਅਮਰੀਕੀ ਲੜਕੀ ਨਾਲ ਮੁਲਾਕਾਤ ਹੋਈ ਸੀ। ਦੋਹਾਂ ਨੇ ਆਪਸ 'ਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਝ ਸਮੇਂ ਬਾਅਦ ਦੋਹਾਂ 'ਚ ਪਿਆਰ ਵਧ ਗਿਆ। ਬਾਅਦ ਵਿੱਚ, ਦੋਨਾਂ ਨੂੰ ਇੱਕ ਦੂਜੇ ਲਈ ਆਪਣੇ ਪਿਆਰ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਵਿਆਹ ਕਰਨ ਦਾ ਫੈਸਲਾ ਕੀਤਾ।
ਅਮਰੀਕਨ ਕੁੜੀ ਏਰੇਨ, ਲੁਧਿਆਣਾ ਦੇ ਰਹਿਣ ਵਾਲੇ ਸੰਦੀਪ ਨਾਲ ਵਿਆਹ ਕਰਵਾਉਣ ਲਈ ਅਮਰੀਕਾ ਤੋਂ ਲੁਧਿਆਣਾ ਆ ਗਈ ਸੀ। ਇਸ ਕਪਲ ਨੇ ਕੋਰਟ ਮੈਰਿਜ ਕਰਵਾ ਲਈ ਹੈ ਅਤੇ ਹੁਣ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਆਉਣ ਵਾਲੀ ਫਰਵਰੀ ਮਹੀਨੇ 'ਚ ਏਰੇਨ ਵਾਪਸ ਅਮਰੀਕਾ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਵੱਖ ਵੱਖ ਲੋਕਾਂ ਵਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਅਤੇ ਕਈ ਚੈਨਲਾਂ ਵਲੋਂ ਇਨ੍ਹਾਂ ਦੀ ਇੰਟਰਵੀਊ ਵੀ ਲਈ ਗਈ ਹੈ।
Get the latest update about AMERICAN WOMAN MARRIED SIKH BOY, check out more about PUNJAB NEWS, LUDHIANA BOY GETS MARRIES & LUDHIANA BOY MARRIES AMERCIAN WOMAN
Like us on Facebook or follow us on Twitter for more updates.