Video: ਅੰਮ੍ਰਿਤ ਸੰਚਾਰ ਸਮਾਗਮ, ਵਾਰਿਸ ਪੰਜਾਬ ਦੇ ਪ੍ਰਧਾਨ ਤੋਂ ਪ੍ਰਭਾਵਿਤ ਹੋ ਹਿੰਦੂ ਵਿਅਕਤੀ ਨੇ ਅਪਣਾਇਆ ਸਿੱਖ ਧਰਮ

ਅੰਮ੍ਰਿਤਪਾਲ ਸਿੰਘ ਨੇ ਵੀਰਵਾਰ ਨੂੰ ‘ਵਾਰਿਸ ਪੰਜਾਬ ਦੀ’ ਸੰਸਥਾ ਦੇ ਪ੍ਰਧਾਨ ਵਜੋਂ ਮੋਗਾ ਦੇ ਰੋਡੇ, ਜੋ ਕਿ ਸ਼ਹੀਦ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਹੈ, ਵਿਖੇ ਆਯੋਜਿਤ ‘ਦਸਤਾਰਬੰਦੀ’ ਸਮਾਗਮ ਦੌਰਾਨ ਅਹੁਦਾ ਸੰਭਾਲ ਲਿਆ ਹੈ...

 ਸ਼੍ਰੀ ਹਰਮਿੰਦਰ ਸਾਹਿਬ ਵਿਖੇ 'ਅੰਮ੍ਰਿਤ ਸੰਚਾਰ' ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਅੰਮ੍ਰਿਤਪਾਲ ਸਿੰਘ, ਵਾਰਿਸ ਪੰਜਾਬ ਦੇ ਪ੍ਰਧਾਨ ਨੇ ਲੋਕਾਂ ਨੂੰ ‘ਅੰਮ੍ਰਿਤ ਸਮਾਗਮ’ ਵਿੱਚ ਸ਼ਾਮਲ ਹੋਣ ਅਤੇ ਸਿੱਖ ਧਰਮ ਨੂੰ ਪੂਰੀ ਤਰ੍ਹਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਅੰਮ੍ਰਿਤ ਸੰਚਾਰ ਸਮਾਗਮ ਤੋਂ ਬਾਅਦ, ਇੱਕ ਹਿੰਦੂ ਵਿਅਕਤੀ ਦੀ ਵੀਡੀਓ ਸਾਹਮਣੇ ਆਈ ਜਿਸ ਨੇ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਸਨੇ ਵਾਰਿਸ ਪੰਜਾਬ ਦੇ ਪ੍ਰਧਾਨ ਤੋਂ ਪ੍ਰਭਾਵਿਤ ਹੋ ਕੇ ਪਵਿੱਤਰ ਅੰਮ੍ਰਿਤ ਛਕਿਆ।


ਵੀਡੀਓ ਵਿੱਚ ਹਿੰਦੂ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸਦਾ ਨਾਮ ਲੇਖਪਾਲ ਸੀ ਪਰ ਹੁਣ ਉਸਦਾ ਨਾਮ ਲੇਖਪਾਲ ਸਿੰਘ ਹੈ। ਉਸ ਨੇ ਕਿਹਾ ਕਿ ਜੋ ਵਿਸ਼ਵਾਸ ਨੂੰ ਜਾਣਦਾ ਹੈ, ਉਹ ਜ਼ਰੂਰ ਸਿੱਖ ਧਰਮ ਨੂੰ ਅਪਣਾ ਲਵੇਗਾ। ਅੰਮ੍ਰਿਤਪਾਲ ਸਿੰਘ ਬਾਰੇ ਪੁੱਛੇ ਜਾਣ ’ਤੇ ਲੇਖਪਾਲ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਪ੍ਰਧਾਨ ਉਨ੍ਹਾਂ ਲਈ ਵੱਡੇ ਭਰਾ ਵਾਂਗ ਹਨ। “ਅਨੰਦਪੁਰ ਸਾਹਿਬ ਵਿਚ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਸੰਚਾਰ ਕੀਤਾ, ਮੈਂ ਉਥੇ ਜਾ ਰਿਹਾ ਸੀ ਪਰ ਮੈਨੂੰ ਦੇਰ ਹੋ ਗਈ ਸੀ,” ਲੇਖਪਾਲ ਨੇ ਅੱਗੇ ਕਿਹਾ, “ਮੈਨੂੰ ਦੱਸਿਆ ਗਿਆ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਪਿੰਡ ਵਿਚ ਅੰਮ੍ਰਿਤ ਸੰਚਾਰ ਦੇ ਨਾਲ-ਨਾਲ ਦਸਤਾਰਬੰਦੀ ਵੀ ਹੋਵੇਗੀ, ਇਸ ਲਈ ਮੈਂ ਉੱਥੇ ਇੱਕ ਰਾਤ ਠਹਿਰਿਆ ਅਤੇ 'ਅੰਮ੍ਰਿਤ ਸਮਾਗਮ' ਵਿੱਚ ਹਿੱਸਾ ਲਿਆ।"
ਜਿਕਰਯੋਗ ਹੈ ਕਿ ਵਾਰਿਸ ਪੰਜਾਬ  ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੀ ਹਮਾਇਤ ਕਰਦੇ ਹਨ, ਗੁਰਪਤਵੰਤ ਸਿੰਘ ਪੰਨੂ ਦੀ ਹਰਿਮੰਦਰ ਸਾਹਿਬ ਫੇਰੀ 'ਤੇ ਉਨ੍ਹਾਂ ਦੀ ਸ਼ਲਾਘਾ ਕਰਦੇ ਹਨ। ਅੰਮ੍ਰਿਤਪਾਲ ਸਿੰਘ ਨੇ ਵੀਰਵਾਰ ਨੂੰ ‘ਵਾਰਿਸ ਪੰਜਾਬ ਦੀ’ ਸੰਸਥਾ ਦੇ ਪ੍ਰਧਾਨ ਵਜੋਂ ਮੋਗਾ ਦੇ ਰੋਡੇ, ਜੋ ਕਿ ਸ਼ਹੀਦ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਹੈ, ਵਿਖੇ ਆਯੋਜਿਤ ‘ਦਸਤਾਰਬੰਦੀ’ ਸਮਾਗਮ ਦੌਰਾਨ ਅਹੁਦਾ ਸੰਭਾਲ ਲਿਆ ਹੈ।

Get the latest update about AMRITPAL SINGH HINDU MAN, check out more about AMRIT SANCHAR AMRITSAR, HINDU MAN AMRITPAL SINGH, LATEST PUNJAB NEWS & AMRITPAL SINGH AMRIT SANCHAR

Like us on Facebook or follow us on Twitter for more updates.