Video: ਅੰਮ੍ਰਿਤਸਰ 'ਚ ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰ ਪਤੀ ਪਤਨੀ ਨੂੰ ਮਾਰੀ ਟੱਕਰ, ਖੌਫਨਾਕ ਹਾਦਸੇ 'ਚ ਵਿਅਕਤੀ ਦੀ ਮੋਤ

ਇਸ ਵੀਡੀਓ ਨੂੰ ਪੱਤਰਕਾਰ ਨਿਖਿਲ ਚੌਧਰੀ ਦੇ ਟਵਿੱਟਰ ਹੈਂਡਲ ਰਾਹੀਂ ਪੋਸਟ ਕੀਤਾ ਗਿਆ ਹੈ। ਵੀਡੀਓ ਨੂੰ ਟਵੀਟ ਕਰਦੇ ਹੋਏ ਚੌਧਰੀ ਨੇ ਲਿਖਿਆ, ''ਅੰਮ੍ਰਿਤਸਰ ਦੇ ਛੇਹਰਟਾ ਇਲਾਕੇ 'ਚ ਆਜ਼ਾਦ ਰੋਡ 'ਤੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਹਾਦਸਾ...

ਹਾਲ੍ਹੀ 'ਚ ਵਾਪਰੀ ਇਸ ਘਟਨਾ ਦੇ ਖੌਫਨਾਕ ਦ੍ਰਿਸ਼ ਨੇ ਲੋਕਾਂ ਨੂੰ ਸਦਮੇ 'ਚ ਪਾ ਦਿੱਤਾ ਹੈ। ਘਟਨਾ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੀ ਆਜ਼ਾਦ ਰੋਡ ਦੀ ਦੱਸੀ ਜਾ ਰਹੀ ਹੈ। ਜਿਥੇ ਇਲਾਕੇ 'ਚ ਲੱਗੇ ਇੱਕ ਸੀਸੀਟੀਵੀ 'ਚ ਇਹ ਹਾਦਸਾ ਕੈਦ ਹੋ ਗਿਆ। ਜਿਸ 'ਚ ਦੇਖਿਆ ਗਿਆ ਕਿ ਹੈ ਕਿ ਉਲਟ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਇੱਕ ਬਾਈਕ ਤੇ ਜਾ ਰਹੇ ਪਤੀ ਪਤਨੀ ਨੂੰ ਟੱਕਰ ਮਾਰ ਕੇ ਇੱਕ ਰਿਹਾਇਸ਼ ਦੀ ਚਾਰਦੀਵਾਰੀ ਨਾਲ ਟਕਰਾ ਕੇ ਪਲਟ ਗਈ। ਇਸ ਦੌਰਾਨ ਜੋ CCTV ਫੂਟੇਜ਼ ਸਾਹਮਣੇ ਆਈ ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਹੋ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜਖਮੀ ਹੋ ਗਈ। 


ਸੀਸੀਟੀਵੀ 'ਚ ਕੈਦ ਹੋਏ ਦ੍ਰਿਸ਼ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਘਰ ਦੇ ਬਾਹਰ ਵਾਹਨ ਚੱਲ ਰਹੇ ਹਨ। ਅਚਾਨਕ ਇੱਕ ਮੋਟਰਸਾਈਕਲ ਸਵਾਰ ਪਤੀ ਪਤਨੀ ਇਥੋਂ ਲੰਘਦੇ ਦਿਖਾਈ ਦਿੰਦੇ ਹਨ ਪਰ ਕੁਝ ਹੀ ਪਲਾਂ 'ਚ ਉਨ੍ਹਾਂ ਦੋਵਾਂ ਨੂੰ ਹਵਾ 'ਚ ਉਛਲ ਕੇ ਜਮੀਨ ਤੇ ਡਿਗਦਿਆਂ ਦੇਖਿਆ ਜਾ ਸਕਦਾ ਹੈ। ਜਾਣਕਰੀ ਮੁਤਾਬਿਕ ਇੱਕ ਤੇਜ਼ ਰਫਤਾਰ ਕਾਰ ਜੋਕਿ ਉਲਟੀ ਦਿਸ਼ਾ ਤੋਂ ਆ ਰਹੀ ਸੀ ਉਸ ਨੇ ਬੇਕਾਬੂ ਹੋ ਕੇ ਇਸ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਕਾਰ ਇਸ ਘਰ ਦੀ ਚਾਰਦੀਵਾਰੀ ਨਾਲ ਟਕਰਾਅ ਕੇ ਉਲਟ ਗਈ। ਇਸ ਭਿਆਨਕ ਐਕਸੀਡੈਂਟ ਵਿਚ ਮੋਟਰਸਾਈਕਲ ਚਲਾ ਰਹੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਉਸ ਦੀ ਪਤਨੀ ਗੰਭੀਰ ਹਾਲਤ 'ਚ ਸੀ। ਇਸ ਦੌਰਾਨ ਟੱਕਰ ਦੀ ਜ਼ਬਰਦਸਤ ਆਵਾਜ਼ ਸੁਣ ਕੇ ਇਲਾਕਾ ਨਿਵਾਸੀਆਂ ਬਚਾਅ ਲਈ ਮੌਕੇ 'ਤੇ ਪਹੁੰਚ ਗਏ। ਕਾਰ ਚਾਲਕ ਬਾਰੇ ਹਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।  
ਇਸ ਵੀਡੀਓ ਨੂੰ ਪੱਤਰਕਾਰ ਨਿਖਿਲ ਚੌਧਰੀ ਦੇ ਟਵਿੱਟਰ ਹੈਂਡਲ ਰਾਹੀਂ ਪੋਸਟ ਕੀਤਾ ਗਿਆ ਹੈ। ਵੀਡੀਓ ਨੂੰ ਟਵੀਟ ਕਰਦੇ ਹੋਏ ਚੌਧਰੀ ਨੇ ਲਿਖਿਆ, ''ਅੰਮ੍ਰਿਤਸਰ ਦੇ ਛੇਹਰਟਾ ਇਲਾਕੇ 'ਚ ਆਜ਼ਾਦ ਰੋਡ 'ਤੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੈ।''

Get the latest update about ACCIDENT PUNJAB VIDEO, check out more about VIRAL VIDEO ACCIDENT, PUNJAB NEWS UPDATE, ACCIDENT NEWS FROM PUNJAB & PUNJAB ACCIDENT VIRAL VIDEO

Like us on Facebook or follow us on Twitter for more updates.