Video: ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਅੱਧੀ ਰਾਤ ਨੂੰ ਸ਼ਰਾਬੀਆਂ ਦਾ ਹਾਈਵੋਲਟੇਜ ਡਰਾਮਾ

ਸੂਤਰਾਂ ਦੱਸਿਆ ਕਿ ਇਹ ਦੋਵੇਂ ਨੌਜਵਾਨ ਦੁਕਾਨ ਤੇ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਣ ਨਾਲ ਲੋਕਾਂ ਨੂੰ ਗਾਲ੍ਹਾਂ ਕੱਢ ਰਹੇ ਸਨ। ਜਿਸ ਦੇ ਚੱਲਦੇ ਥਾਣਾ ਰਾਮਬਾਗ ਦੀ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ...

ਕੱਲ ਰਾਤ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਇਕ ਹਾਈ ਵਾਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ਜਦੋਂ 2 ਨੌਜਵਾਨਾਂ ਵਲੋਂ ਪੁਲਿਸ ਨੂੰ ਗਾਲ੍ਹਾਂ ਕੱਢੀਆਂ ਗਈਆਂ। ਇਨ੍ਹਾਂ ਨੌਜਵਾਨਾਂ ਨੇ ਸ਼ਰਾਬੀ ਹਾਲਤ 'ਚ ਅਜਿਹੀ ਹਰਕਤ ਕੀਤੀ ਕਿ ਉਸ ਵੇਲੇ ਹਸਪਤਾਲ ਚ ਮੌਜੂਦ ਲੋਕਾਂ ਵਲੋਂ ਇਨ੍ਹਾਂ ਦਾ ਵੀਡੀਓ ਬਣਾ ਲਿਆ ਗਿਆ। ਸ਼ਰਾਬ ਦੇ ਨਸ਼ੇ 'ਚ ਹੀ ਇਨ੍ਹਾਂ ਨੌਜਵਾਨ ਨੇ ਪੁਲਿਸ ਨੇ ਇਲਜ਼ਾਮ ਲਗਾਏ ਕਿ ਪੁਲਿਸ ਸਾਡੇ ਤੇ ਜ਼ੁਰਮ ਢਾਹ ਰਹੀ ਹੈ। ਇਨ੍ਹਾਂ ਸ਼ਰਾਬੀ ਨੌਜਵਾਨਾਂ ਨੂੰ ਥਾਣਾ ਰਾਮਬਾਗ ਦੀ ਪੁਲਿਸ ਵੱਲੋਂ ਇਨ੍ਹਾਂ ਦਾ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ।   


ਸੂਤਰਾਂ ਦੱਸਿਆ ਕਿ ਇਹ ਦੋਵੇਂ ਨੌਜਵਾਨ ਦੁਕਾਨ ਤੇ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਣ ਨਾਲ ਲੋਕਾਂ ਨੂੰ ਗਾਲ੍ਹਾਂ ਕੱਢ ਰਹੇ ਸਨ। ਜਿਸ ਦੇ ਚੱਲਦੇ ਥਾਣਾ ਰਾਮਬਾਗ ਦੀ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ। ਇੱਥੇ ਸਿਵਲ ਹਸਪਤਾਲ ਦੇ ਵਿੱਚ ਵੀ ਇਨ੍ਹਾਂ ਸ਼ਰਾਬੀ ਨੌਜਵਾਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਗਾਲ੍ਹਾਂ ਕੱਢੀਆਂ।  
 
ਇਨ੍ਹਾਂ ਨੌਜਵਾਨਾਂ ਦੀਆਂ ਅਜਿਹੀ ਹਰਕਤਾਂ ਦੇਖ ਓਹੀ ਮੌਜੂਦ ਲਕਾਂ ਨੇ ਇਨ੍ਹਾਂ ਦੀ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਉੱਥੇ ਹੀ ਸ਼ਰਾਬੀ ਨੌਜਵਾਨਾਂ ਦਾ ਕਹਿਣਾ ਹੈ ਕਿ ਥਾਣਾ ਰਾਮਬਾਗ ਦੀ ਪੁਲਿਸ ਨੇ ਸਾਡੇ ਕੱਪੜੇ ਪਾੜੇ ਤੇ ਸਾਨੂੰ ਨਾਲ ਕੁੱਟਮਾਰ ਕੀਤੀ ਗਈ। ਜੇ ਸਾਨੂੰ ਕੁਝ ਹੋ ਗਿਆ ਤੇ ਇਸਦੇ ਜ਼ਿੰਮੇਵਾਰ ਥਾਣਾ ਰਾਮਬਾਗ ਦੀ ਪੁਲਸ ਹੋਵੇਗੀ।  

Get the latest update about Amritsar, check out more about Amritsar news, civil hospital Amritsar & Amritsar latest news

Like us on Facebook or follow us on Twitter for more updates.