Video: ਨਸ਼ਾ ਤਸਕਰੀ ਤੋਂ ਰੋਕਿਆ ਤਾਂ ਦਿਨ ਦਿਹਾੜੇ ਕੀਤੀ ਨੌਜਵਾਨ ਦੀ ਹੱਤਿਆ, ਅੰਮ੍ਰਿਤਸਰ ਦਾ ਦੱਸਿਆ ਜਾ ਰਿਹਾ ਮਾਮਲਾ

ਅੰੰਮਿ੍ਤਸਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਸ਼ਰੇਆਮ 2 ਨਸ਼ਾ ਤਸਕਰਾਂ ਵਲੋਂ ਇਕ ਨੌਜਵਾਨ ਨੂੰ ਤਲਵਾਰਾਂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ...

ਅੰੰਮਿ੍ਤਸਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਸ਼ਰੇਆਮ 2 ਨਸ਼ਾ ਤਸਕਰਾਂ ਵਲੋਂ ਇਕ ਨੌਜਵਾਨ ਨੂੰ ਤਲਵਾਰਾਂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਹ ਨੌਜਵਾਨ ਦੇ ਕਤਲ ਦੀ ਘਟਨਾ ਖਾਲਸਾ ਨਗਰ, ਤਰਨਤਾਰਨ ਰੋਡ, ਅੰਮ੍ਰਿਤਸਰ ਵਿੱਚ ਵਾਪਰੀ ਸੀ। ਦੱਸਿਆ ਜਾ ਰਿਹਾ ਹੈ ਕਿ ਮੁਹੱਲਾ ਵਾਸੀਆਂ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਸੀ ਜਿਸ ਤੋਂ ਬਾਅਦ ਇਨ੍ਹਾਂ ਨਸ਼ਾ ਤਸਕਰਾਂ ਨੇ ਇਸ ਨੌਜਵਾਨ ਨੂੰ ਹੀ ਮਾਰ ਦਿੱਤਾ। ਇਸ ਕਤਲ ਦੀ ਘਟਨਾ ਉਸ ਵੇਲੇ ਕੈਮਰੇ 'ਚ ਕੈਦ ਕਰ ਲਈ ਗਈ ਤੇ ਹੁਣ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ।  


ਜਾਣਕਾਰੀ ਮੁਤਾਬਿਕ ਨਸ਼ਾ ਤਸਕਰਾਂ ਦੀ ਇਸ ਬੇਰਹਿਮੀ ਦਾ ਸ਼ਿਕਾਰ ਹੋਇਆ ਨੌਜਵਾਨ ਸ਼ਿਵ ਕੁਮਾਰ ਹੈ। ਇਨ੍ਹਾਂ ਨਸ਼ਾ ਤਸਕਰਾਂ ਤੋਂ ਹਜੇ ਵੀ ਮ੍ਰਿਤਕ ਸ਼ਿਵ ਕੁਮਾਰ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਨਸ਼ਾ ਤਸਕਰਾਂ ਨੇ ਮ੍ਰਿਤਕ ਸ਼ਿਵ ਕੁਮਾਰ ਨੂੰ ਦੋ ਦਿਨ ਕੈਦ ਵਿੱਚ ਰੱਖਿਆ ਅਤੇ ਤੀਜੇ ਦਿਨ ਉਸ ਦਾ ਕਤਲ ਕਰ ਦਿੱਤਾ। ਇਹ ਘਟਨਾ 2 ਸਤੰਬਰ ਦੀ ਦਸੀ ਜਾ ਰਹੀ ਹੈ ਜਿਸ ਦੀ ਵੀਡੀਓ ਹੁਣ ਵਾਇਰਲ ਹੋ ਗਿਆ ਹੈ।

ਇਸ ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਨਸ਼ਾ ਤਸਕਰ ਮੁਜ਼ਰਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹੈ। 

Get the latest update about amritsar khalsa nagar, check out more about Amritsar drug smugglers killed youth, Punjab video, breaking news & murder video

Like us on Facebook or follow us on Twitter for more updates.