Video: ਵਿਆਹ ਵਿਚ ਸ਼ਰੇਆਮ ਚੱਲੀਆਂ ਗੋਲੀਆਂ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖ NRI's ਨੇ ਕਿਹਾ - ਮੁੜ ਨਹੀਂ ਆਵਾਂਗੇ ਪੰਜਾਬ

ਅੰਮ੍ਰਿਤਸਰ ਤੋਂ ਇਕ ਵੀਡੀਓ ਸਾਹਮਣੇ ਆ ਰਹੀ ਹੈ ਜਿਥੇ ਇਕ ਵਿਆਹ ਸਮਾਰੋਹ ਵਿਚ ਸ਼ਰਾਬ ਪੀ ਕੇ ਨੌਜਵਾਨਾਂ ਵਲੋਂ ਅੰਨ੍ਹੇ ਵਾਹ ਗੋਲੀਆਂ ਚਲਾਈਆਂ ਗਈਆਂ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ...

ਅੰਮ੍ਰਿਤਸਰ ਤੋਂ ਇਕ ਵੀਡੀਓ ਸਾਹਮਣੇ ਆ ਰਹੀ ਹੈ ਜਿਥੇ ਇਕ ਵਿਆਹ ਸਮਾਰੋਹ ਵਿਚ ਸ਼ਰਾਬ ਪੀ ਕੇ ਨੌਜਵਾਨਾਂ ਵਲੋਂ ਅੰਨ੍ਹੇ ਵਾਹ ਗੋਲੀਆਂ ਚਲਾਈਆਂ ਗਈਆਂ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਗੋਲੀਆਂ ਚਲਦੇ ਸਾਰ ਹੀ ਉਥੇ ਭਗਦੜ ਮੱਚ ਗਈ।  ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਘਟਨਾ ਦਾ ਜਾਇਜਾ ਲਿਆ। ਜਾਣਕਾਰੀ ਮੁਤਾਬਿਕ ਇਸ ਘਟਨਾ ਤੋਂ ਬਾਅਦ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ NRI's ਨੇ ਪੰਜਾਬ ਆਉਣ ਤੋਂ ਕਿਨਾਰਾ ਕਰ ਦਿੱਤਾ ਹੈ।

ਜਿਕਰਯੋਗ ਹੈ ਕਿ ਵਿਆਹ ਸ਼ਾਦੀਆਂ 'ਚ ਸ਼ਰਾਬ ਦੇ ਸਟਾਲ ਲਗਨ ਆਮ ਗੱਲ ਹੈ ਪਰ ਇਨ੍ਹਾਂ ਸਟਾਲਾਂ ਤੇ ਸ਼ਰਾਬ ਪੀਣ ਤੋਂ ਬਾਅਦ ਲੋਕਾਂ ਦੇ ਜੋ ਹਾਲ ਹੁੰਦੇ ਹਨ ਉਸ ਨਾਲ ਜਰੂਰ ਮਾਹੌਲ ਖਰਾਬ ਹੋ ਜਾਂਦਾ ਹੈ। ਇਹ ਵਾਇਰਲ ਹੋ ਰਹੀ ਵੀਡੀਓ ਅੰਮ੍ਰਿਤਸਰ ਦੀ ਹੈ ਜਿਸ 'ਚ NRI's ਦੇ ਇੱਕ ਵਿਆਹ ਸਮਾਗਮ 'ਚ ਤੇਜ਼ਧਾਰ ਹਥਿਆਰ ਲੈ ਕੇ ਸੈਂਕੜੇ ਵਿਅਕਤੀਆਂ ਨੇ ਦੂਜੇ ਵਿਅਕਤੀਆਂ ਤੇ ਹਮਲਾ ਕੀਤਾ ਸੀ। ਇਸ ਹਮਲੇ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ ਸਨ। ਖੁਸ਼ਕਿਸਮਤੀ ਨਾਲ ਇਸ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸਾਰੀ ਘਟਨਾ ਉਸ ਵੇਲੇ ਵਿਆਹ ਸਮਾਰੋਹ 'ਚ ਲੱਗੇ CCTV 'ਚ ਕੈਦ ਹੋ ਗਈ।  
ਇਸ ਘਟਨਾ ਤੋਂ ਬਾਅਦ NRI ਭਾਈਚਾਰੇ 'ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। NRI's ਦਾ ਕਹਿਣਾ ਹੈ ਕਿ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਉਹ ਅੱਗੇ ਤੋਂ ਕਦੇ ਪੰਜਾਬ ਨਹੀਂ ਆਉਣਗੇ। ਇਸ ਬਾਰੇ NRI ਭਾਈਚਾਰੇ ਨੇ ਇੱਕ ਪ੍ਰੈਸ਼ ਕਾਂਫਰੈਂਸ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਵਜਾਏ NRI'S ਤੇ ਹੀ ਪਰਚਾ ਦਰਜ਼ ਕਰ ਲਿਆ। ਜਿਸ ਨੂੰ ਦੇਖ ਉਹ ਕਾਫੀ ਪ੍ਰੇਸ਼ਾਨ ਹੋਏ ਹਨ ਅਤੇ ਅੱਗੇ ਤੋਂ ਪੰਜਾਬ ਤੋਂ ਕਿਨਾਰਾ ਕਰਨ ਦੀ ਗੱਲ ਕਹਿ ਰਹੇ ਹਨ।        

 

Get the latest update about Amritsar viral video, check out more about Amritsar, nri marriage function, Amritsar shots fired & nri

Like us on Facebook or follow us on Twitter for more updates.