VIDEO: ਅਰਜੁਨ ਕਪੂਰ ਨੇ ਰਿਕ੍ਰਿਏਟ ਕੀਤਾ 'ਛੋਕਰਾ ਜਵਾਨ ਰੇ', ਦਿਖਾਏ ਸ਼ਾਨਦਾਰ ਡਾਂਸ ਮੂਵਜ਼

ਵੀਡੀਓ 'ਚ ਅਰਜੁਨ ਆਪਣੀ ਹਿੱਟ ਫਿਲਮ 'ਇਸ਼ਕਜ਼ਾਦੇ' ਦੇ ਮਸ਼ਹੂਰ ਗੀਤ 'ਛੋਕਰਾ ਜਵਾਨ ਰੇ' 'ਤੇ ਡਾਂਸਰ ਜੰਨਤ ਬਜਾਜ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ....

ਬਾਲੀਵੁੱਡ ਦਾ ਬਹੁਤ ਮਸ਼ਹੂਰ ਅਭਿਨੇਤਾ ਅਰਜੁਨ ਕਪੂਰ ਨੇ ਆਪਣਾ ਫੇਮਸ ਗੀਤ ਰਿਕ੍ਰਿਏਟ ਕੀਤਾ ਹੈ, ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਅਰਜੁਨ ਆਪਣੀ ਹਿੱਟ ਫਿਲਮ 'ਇਸ਼ਕਜ਼ਾਦੇ' ਦੇ ਮਸ਼ਹੂਰ ਗੀਤ 'ਛੋਕਰਾ ਜਵਾਨ ਰੇ' 'ਤੇ ਡਾਂਸਰ ਜੰਨਤ ਬਜਾਜ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਅਰਜੁਨ ਕਪੂਰ ਦਾ ਇਹ ਵੀਡੀਓ ਜੰਨਤ ਬਜਾਜ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਅਰਜੁਨ 'ਛੋਕਰਾ ਜਵਾਨ ਰੇ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ ਅਤੇ ਅਦਾਕਾਰਾ ਭੂਮੀ ਪੇਡਨੇਕਰ ਜ਼ਮੀਨ 'ਤੇ ਬੈਠੀ ਡਾਂਸ ਦਾ ਆਨੰਦ ਲੈ ਰਹੀ ਅਤੇ ਆਪਣੇ ਮੋਬਾਈਲ 'ਚ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ।


ਵੀਡੀਓ ਸ਼ੇਅਰ ਕਰਦੇ ਹੋਏ ਜੰਨਤ ਨੇ ਕੈਪਸ਼ਨ 'ਚ ਲਿਖਿਆ, 'ਬਾਪ ਰੇ! ਮੈਂ ਅਜੇ ਵੀ ਹੈਰਾਨ ਹਾਂ। ਪਿਛਲੇ ਪੰਜ ਦਿਨ ਕੁਝ ਸ਼ਾਨਦਾਰ ਕੋਰੀਓਗ੍ਰਾਫਰਾਂ, ਅਦਾਕਾਰਾਂ ਅਤੇ ਡਾਂਸਰਾਂ ਨਾਲ ਸੈੱਟ 'ਤੇ ਕੰਮ ਕਰਨ ਦੇ ਮੇਰੇ ਸਭ ਤੋਂ ਕੀਮਤੀ ਦਿਨ ਰਹੇ ਹਨ। ਅਜਿਹੀਆਂ ਮਹਾਨ ਸ਼ਖਸੀਅਤਾਂ ਦੇ ਆਲੇ ਦੁਆਲੇ ਹੋਣ ਦਾ ਅਨੁਭਵ ਸ਼ਾਨਦਾਰ ਹੈ। ਮੈਂ ਇਸ ਸਭ ਤੋਂ ਬਹੁਤ ਕੁਝ ਸਿੱਖਿਆ ਅਤੇ ਨਾਲ ਹੀ ਬਹੁਤ ਮਜ਼ਾ ਵੀ ਆਇਆ ਹਾਹਾਹਾ… ਬੱਸ ਇਸ ਲਈ ਧੰਨਵਾਦ ਕਾਫ਼ੀ ਨਹੀਂ ਹੈ।


ਦੱਸ ਦੇਈਏ ਕਿ ਅਰਜੁਨ ਕਪੂਰ ਅਤੇ ਭੂਮੀ ਪੇਡਨੇਕਰ ਲੰਡਨ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇਹ ਇਕ ਰੋਮਾਂਟਿਕ ਕਾਮੇਡੀ ਫਿਲਮ ਹੋਵੇਗੀ। ਜਿਸ 'ਚ ਦੋਵਾਂ ਦੇ ਕਿਰਦਾਰ ਦਰਸ਼ਕਾਂ ਨੂੰ ਖੂਬ ਟਿੱਚਰ ਕਰਦੇ ਨਜ਼ਰ ਆਉਣਗੇ ਅਤੇ ਇਸਦੇ ਨਾਲ ਹੀ ਅਦਾਕਾਰਾ ਰਕੁਲ ਸਿੰਘ ਪ੍ਰੀਤ ਵੀ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ ਦੇ ਸੈੱਟ ਤੋਂ ਅਰਜੁਨ-ਭੂਮੀ ਨੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਫਿਲਮ ਦੀ ਸ਼ੂਟਿੰਗ ਬਾਰੇ ਜਾਣਕਾਰੀ ਦਿੱਤੀ।

Get the latest update about shokra jawaan re song viral video, check out more about arjun kapoor viral video, arjun kapoor and dancer jannat bajaj viral video, arjun kapoor & Bhumi Pednekar

Like us on Facebook or follow us on Twitter for more updates.